ਘਰਾਂ ਤੋਂ ਬਾਹਰ ਘੁੰਮ ਰਹੇ ਜਲੰਧਰ ਦੇ ਲੋਕਾਂ ਨੂੰ ਲੈਣ ਆਇਆ ਯਮਰਾਜ

    0
    1657

    ਜਲੰਧਰ . ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਣ ਨਾਲ ਸ਼ਹਿਰ ਸੂਬੇ ਵਿਚੋਂ ਪਹਿਲੇਂ ਨੰਬਰ ‘ਤੇ ਹੈ ਉੱਥੇ ਹੀ ਕਰਫਿਊ ਦੌਰਾਨ ਬਿਨਾਂ ਕੰਮ ਤੋਂ ਬਾਹਰ ਆਉਣ ਵਾਲੇ ਲੋਕਾਂ ਨੂੰ ਜਾਗਰੂਕ ਅਤੇ ਕੋਰੋਨਾ ਵਾਇਰਸ ਦੀ ਗੰਭੀਰਤਾ ਦਾ ਮਨਾਂ ਵਿਚ ਡਰ ਪੈਦਾ ਕਰਨ ਲਈ ਯਮਰਾਜ ਪਠਾਨਕੋਟ ਬਾਈਪਾਸ ਹਾਈਵੇ (ਬੰਤਾ ਸਿੰਘ ਸੰਘਵਾਲ ਚੌਂਕ) ਉੱਤੇ ਘੁੰਮਦਾ ਨਜ਼ਰ ਆਇਆ। ਯਮਰਾਜ ਨੇ ਬਿਨਾਂ ਮਤਲਬ ਤੋਂ ਬਾਹਰ ਘੁੰਮ ਰਹੇ ਲੋਕਾਂ ਨੂੰ ਰੋਕ ਕੇ ਕੋਰੋਨਾ ਵਾਇਰਸ ਬਾਰੇ ਜਾਗਰੂਕ ਤੇ ਬਚਣ ਦੀ ਸਲਾਹ ਦਿੱਤੀ। ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ ਲਗਾਤਾਰ ਵਧ ਰਹੇ ਹਨ, ਤਾਂ ਵੀ ਕੁਝ ਲੋਕ ਕਰਫਿਊ ਦੀ ਉਲੰਘਣਾ ਕਰਦੇ ਹੋਏ ਬਾਹਰ ਫਿਰ ਰਹੇ ਹਨ। ਅਜਿਹੇ ਲੋਕਾਂ ਨੂੰ ਸਮਝਾਉਣ ਲਈ ਇਕ ਕਲਾਕਾਰ ਨੇ ਯਮਰਾਜ ਦਾ ਰੂਪ ਧਾਰਨ ਕਰਕੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਣ ਲਈ ਅਨੋਖੀ ਪਹਿਲਕਦਮੀ ਕੀਤੀ ਹੈ। ਇਸ ਕਲਾਕਾਰ ਦਾ ਕਹਿਣਾ ਹੈ ਕਿ ਜੇਕਰ ਲੋਕ ਘਰਾਂ ਵਿਚ ਨਹੀਂ ਟਿਕ ਕੇ ਬੈਠ ਸਕਦੇ ਤਾਂ ਫਿਰ ਇਵੇਂ ਦਾ ਯਮਰਾਜ ਆਵੇਗਾ ਤਾਂ ਤੁਹਾਨੂੰ ਲੈ ਜਾਵੇਗਾ ਜੇਕਰ ਯਮਰਾਜ ਦੀ ਮਾਰ ਤੋਂ ਬਚਣਾ ਹੈ ਤਾਂ ਤੁਹਾਨੂੰ ਘਰਾਂ ਵਿਚ ਹੀ ਰਹਿਣਾ ਪੈਣਾ ਹੈ।