ਮਰਨ ਤੋਂ ਬਾਅਦ ਜ਼ਿੰਦਾ ਹੋਈ ਮਹਿਲਾ! ਦੱਸਿਆ ਕਿ ਦੁਨੀਆ ਛੱਡਣ ਪਿੱਛੋਂ ਕੀ ਹੁੰਦੈ, ਆਖਿਰ ਕਿੱਥੇ ਜਾਂਦੀ ਹੈ ਇਨਸਾਨੀ ਆਤਮਾ

0
1003

ਲੰਡਨ (ਇੰਟਰਨੈੱਟ) | ਮੌਤ ਤੋਂ ਬਾਅਦ ਇਨਸਾਨ ਦੀ ਆਤਮਾ ਕਿਥੇ ਜਾਂਦੀ ਹੈ? ਇਸ ਦੁਨੀਆ ਤੋਂ ਜਾਣ ਮਗਰੋਂ ਕੀ ਹੁੰਦਾ ਹੈ? ਇਹ ਇਸ ਤਰ੍ਹਾਂ ਦੇ ਕਈ ਸਵਾਲ ਹਨ ਜੋ ਸਾਰਿਆਂ ਦੇ ਮਨਾਂ ਵਿਚ ਉਠਦੇ ਹਨ। ਕਈ ਲੋਕ ਤਾਂ ਅਜਿਹੇ ਹੀ ਹਨ, ਜਿਨ੍ਹਾਂ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਮਰ ਕੇ ਵੀ ਜਿੰਦਾ ਹੋ ਗਏ। ਹਾਲ ਹੀ ਵਿਚ ਇਕ ਔਰਤ ਨੇ ਵੀ ਅਜਿਹਾ ਹੀ ਦਾਅਵਾ ਕੀਤਾ ਹੈ। ਔਰਤ ਦਾ ਦਾਅਵਾ ਹੈ ਕਿ ਉਹ ਮਰਨ ਤੋਂ ਬਾਅਦ ਫਿਰ ਤੋਂ ਜਿੰਦਾ ਹੋ ਗਈ ਅਤੇ ਉਸ ਨੇ 5 ਸਾਲ ਸਵਰਗ ਵਿਚ ਬਿਤਾਏ ਹਨ।

ਡਾਕਟਰ ਲਿੰਡਾ ਕ੍ਰੈਮਰ ਨਾਂ ਦੀ ਇਕ ਔਰਤ ਨੇ ਇਹ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਰਿਪੋਰਟ ਮੁਤਾਬਕ, ਇਹ 6 ਮਈ 2001 ਦੀ ਘਟਨਾ ਹੈ। ਉਦੋਂ ਕ੍ਰੈਮਰ ਸਵੇਰ ਦੇ ਸਮੇਂ ਬਾਥਰੂਮ ਜਾ ਰਹੀ ਸੀ ਕਿ ਅਚਾਨਕ ਉਸਦੀ ਮੌਤ ਹੋ ਗਈ। ਉਸਦੇ ਮੁਤਾਬਕ ਮਰਨ ਤੋਂ ਬਾਅਦ ਉਹ ਹਵਾ ਵਿਚ ਸੀ ਅਤੇ ਉਸਨੇ ਦੇਖਿਆ ਕਿ ਡਾਕਟਰ ਉਸਦੇ ਸਰੀਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਸਦੀ ਆਤਮਾ ਸਵਰਗ ’ਚ ਗਈ।

ਦੁਬਾਰਾ ਸਾਹ ਆਉਣ ਤੋਂ ਬਾਅਦ ਕ੍ਰੈਮਰ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ। ਉਸਨੇ ਕਿਹਾ ਕਿ ਉਹ ਜਿੰਨੀ ਦੇਰ ਸਵਰਗ ਵਿਚ ਰਹੀ, ਉਹ ਸਮਾਂ ਉਸਨੂੰ 5 ਸਾਲ ਜਿੰਨਾ ਲੰਬਾ ਲੱਗਾ। ਉਸਨੇ ਦਾਅਵਾ ਕੀਤਾ ਕਿ ਮੌਤ ਦੇ 14 ਮਿੰਟ ਤੋਂ ਬਾਅਦ ਉਸਨੇ ਫੁੱਲਾਂ ਦੇ ਮੈਦਾਨ, ਮਾਉਂਟ ਐਵਰੈਸਟ ਤੋਂ 30 ਹਜ਼ਾਰ ਗੁਣਾ ਉੱਚੇ ਪਹਾੜ, ਅਸਮਾਨ ਚੁੰਮਦੀਆਂ ਇਮਾਰਤਾਂ, ਝੀਲਾਂ ਅਤੇ ਹੋਰ ਕੁਦਰਤੀ ਨਜ਼ਾਰੇ ਦੇਖੇ। ਕ੍ਰੈਮਰ ਮੁਤਾਬਕ ਉਥੇ ਕੁਝ ਲੋਕ ਵੀ ਸਨ ਜਿਨ੍ਹਾਂ ਨਾਲ ਉਸਨੇ ਗੱਲਾਂ ਵੀ ਕੀਤੀਆਂ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp : https://bit.ly/3wUA6Uo Telegram https://bit.ly/3y73aJ2)

https://www.facebook.com/punjabibulletin/videos/858233061905974

LEAVE A REPLY

Please enter your comment!
Please enter your name here