ਅਮਰੀਕਾ ਦੀ ਜਨਗਣਨਾ ‘ਚ ਵੱਖਰੀ ਜਾਤੀ ‘ਚ ਗਿਣਿਆ ਜਾਵੇਗਾ ਸਿੱਖ ਧਰਮ, ਪਹਿਲਾਂ ਨਹੀਂ ਸੀ ਹੁੰਦਾ ਇਵੇਂ

0
3100

ਚੰਡੀਗੜ੍ਹ . ਅਮਰੀਕਾ ਵਿਚ ਪਹਿਲੀ ਵਾਰ ਸਿੱਖਾਂ ਨੂੰ 2020 ਦੀ ਜਨਗਣਨਾ ਵਿਚ ਇਕ ਵੱਖਰੀ ਜਾਤੀ ਸਮੂਹ ਵਜੋਂ ਗਿਣਿਆ ਜਾਵੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਮੁਤਾਬਕ ਜਾਰੀ ਜਨਗਣਨਾ ਵਿਚ ਸਿੱਖਾਂ ਨੂੰ ਏਸ਼ਿਆਈ ਭਾਰਤੀਆਂ ਵਜੋਂ ਨਹੀਂ ਗਿਣਿਆ ਜਾਵੇਗਾ।
ਜਨਗਣਨਾ ਬਿਊਰੋ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸਿੱਖੀ ਨੂੰ ਉਹ ਇਕ ‘ਸੱਭਿਆਚਾਰਕ’ ਜਾਂ ਇਕ ‘ਧਾਰਮਿਕ ਜਾਤ’ ਵੱਜੋਂ ਲੈਣਗੇ। ਸਿੱਖੀ ਜਨਗਣਨਾ ਫਾਰਮ ਵਿਚ ਇਕ ਵਰਗ ਵਜੋਂ ਨਹੀਂ ਹੋਵੇਗੀ।

ਅਮਰੀਕੀ ਨਾਗਰਿਕਾਂ ਲਈ ਇਸ ਨੂੰ ਕਾਨੂੰਨੀ ਤੌਰ ’ਤੇ ਭਰਨਾ ਲਾਜ਼ਮੀ ਹੈ। ਪਰ ਸਿੱਖ ‘ਹੋਰ ਏਸ਼ਿਆਈ’ ਵਰਗ ’ਤੇ ਸਹੀ ਲਾ ਸਕਦੇ ਹਨ ਤੇ ਧਰਮ ਨੂੰ ਸਬ-ਕੈਟਾਗਿਰੀ ਵਜੋਂ ਲਿਖ ਸਕਦੇ ਹਨ। ਸਿੱਖਾਂ ਤੇ ਕੁਝ ਹੋਰਾਂ ਨੂੰ ਇਕ ਕੋਡ ਮਿਲੇਗਾ ਜੋ ਕਿ ਉਨ੍ਹਾਂ ਨੂੰ 2020 ਦੀਆਂ ਰਿਪੋਰਟਾਂ ਵਿਚ ਵੱਖਰੇ ਤੌਰ ਉਤੇ ਦਰਸਾਏਗਾ।

LEAVE A REPLY

Please enter your comment!
Please enter your name here