ਕੰਟਰੈਕਟ ਫ਼ਾਰਮਿੰਗ ਲਈ ਅਸੀਂ ਕੋਈ ਜਮੀਨ ਨਹੀਂ ਖਰੀਦੀ ,ਟਾਵਰਾਂ ਨੂੰ ਤੋੜ੍ਹਨ ਖਿਲਾਫ ਕੋਰਟ ਪਹੁੰਚੀ ਰਿਲਾਇੰਸ

0
4362

ਨਵੀਂ ਦਿੱਲੀ | ਕਿਸਾਨ ਜਥੇਬੰਦੀਆਂ ਲਗਾਤਾਰ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਖੇਤੀ ਬਿੱਲਾ ਦਾ ਵਿਰੋਧ ਕਰ ਰਹੀਆਂ ਹਨ । ਇਸ ਦੇ ਨਾਲ ਹੀ ਪੰਜਾਬ ਦੇ ਵਿਚ ਵੀ ਜੀਓ ਸਿਮ ਨੂੰ ਲੋਗ ਲਗਾਤਾਰ ਪੋਰਟ ਕਰਵਾ ਰਹੇ ਹਨ ।

ਇਸ ਵਿਚ ਹੀ ਰਿਲਾਇੰਸ ਉਦਯੋਗ ਲਿਮਿਟੇਡ ਆਪਣੀ ਸਹਾਇਕ ਕੰਪਨੀ ” ਰਿਲਾਇੰਸ ਜੀਓ ਇਨਫ਼ੋਕੌਮ ” ਨਾਲ ਮਿਲ ਕੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਪਟੀਸ਼ਨ ਪਾਣ ਜਾ ਰਹੀ ਹੈ ਜਿਸ ਚ ਓਹਨਾ ਕਿਹਾ ਹੈ ਕਿ ਸਾਡਾ ਕੰਟਰੈਕਟ ਫ਼ਾਰਮਿੰਗ ਨਾਲ ਕੋਈ ਲੈਣਾ-ਦੇਣਾ ਨਹੀਂ ਤੇ ਕੁਝ ਸ਼ਰਾਰਤੀ ਅਨਸਰ ਲਗਾਤਾਰ ਜੀਓ ਦੇ ਮੋਬਾਇਲ ਟਾਵਰਾਂ ਦੀ ਗ਼ੈਰ-ਕਾਨੂੰਨੀ ਤਰੀਕੇ ਨਾਲ ਭੰਨ-ਤੋੜ ਕਰ ਰਹੇ ਹਨ ਜੋ ਕਿ ਤੁਰੰਤ ਬੰਦ ਕਰਵਾਈ ਜਾਵੇ ।

ਪਟੀਸ਼ਨ ਚ ਅੱਗੇ ਉਹਨਾਂ ਲਿਖਿਆ ਕਿ ਇਸ ਭੰਨ-ਤੋੜ ਨਾਲ ਰਿਲਾਇੰਸ ਦੇ ਹਜ਼ਾਰਾਂ ਮੁਲਾਜ਼ਮਾਂ ਦੀਆਂ ਜਾਨ ਵੀ ਖ਼ਤਰੇ ’ਚ ਪੈ ਗਈ ਹੈ । ਕਈ ਕੰਪਨੀਆਂ ਵਾਲੇ ਸਾਡੇ ਖਿਲਾਫ ਸ਼ਰਾਰਤੀ ਅਨਸਰਾਂ ਨੂੰ ਭੰਨ-ਤੋੜ ਲਈ ਭੜਕਾ ਰਹੇ ਹਨ ।

ਰਿਲਾਇੰਸ ਕੰਪਨੀ ਦਾ ਕਹਿਣਾ ਹੈ ਕਿ ਤਿੰਨ ਨਵੇਂ ਖੇਤੀ ਕਾਨੂੰਨਾਂ ਤੋਂ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਸਾਡੀ ਕੰਪਨੀ ਨੇ ਕਦੇ ਵੀ ਕਾਰਪੋਰੇਟ ਜਾਂ ਕੰਟਰੈਕਟ ਖੇਤੀ ਨਹੀਂ ਕੀਤੀ ਹੈ ਤੇ ਨਾ ਹੀ ਭਵਿੱਖ ’ਚ ਇਸ ਕਾਰੋਬਾਰ ਵਿੱਚ ਉੱਤਰਨ ਦਾ ਕੋਈ ਇਰਾਦਾ ਹੈ। ਉਹ ਸਿੱਧੇ ਤੌਰ ਉੱਤੇ ਕਿਸਾਨਾਂ ਤੋਂ ਕੋਈ ਖ਼ਰੀਦ ਨਹੀਂ ਕਰਦੀ। ਸਾਡੀ ਕੰਪਨੀ ਕਿਸਾਨਾਂ ਨੂੰ ਦੇਸ਼ ਦੀ 138 ਕਰੋੜ ਜਨਤਾ ਦੀ ਅੰਨਦਾਤੇ ਮੰਨਦੀ ਹੈ।

LEAVE A REPLY

Please enter your comment!
Please enter your name here