ਸ਼ਨੀਵਾਰ ਤੋਂ Unlock – 3 ਹੋਵੇਗਾ ਸ਼ੁਰੂ, ਜਾਣੋਂ ਕੀ-ਕੀ ਖੁੱਲ੍ਹਣ ਜਾ ਰਿਹਾ

0
10408

ਨਵੀਂ ਦਿੱਲੀ . ਦੇਸ਼ ‘ਚ ਕੋਰੋਨਾ ਮਹਾਮਾਰੀ ਖ਼ਿਲਾਫ਼ ਜੰਗ ਜਾਰੀ ਹੈ। ਕੇਂਦਰ ਤੇ ਸੂਬਾ ਸਰਕਾਰਾਂ ਦੀ ਕੋਸ਼ਿਸ਼ ਹੈ ਕਿ ਕੋਰੋਨਾ ਦੇ ਫੈਲਾਅ ਨੂੰ ਰੋਕਿਆ ਜਾਵੇ, ਨਾਲ ਹੀ ਜ਼ਿੰਦਗੀ ਨੂੰ ਪਟੜੀ ‘ਤੇ ਵਾਪਸ ਲਿਆਉਣ ਦੀ ਕੋਸ਼ਿਸ਼ ਵੀ ਕੀਤੀ ਜਾਵੇ। ਹੁਣ Unlock 3.0 ਦੀ ਚਰਚਾ ਹੋਣ ਵਾਲੀ ਹੈ। ਅਨਲੌਕ 2.0, 31 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ। ਹਰ ਕੋਈ ਇਹੀ ਜਾਣਨਾ ਚਾਹੁੰਦਾ ਹੈ ਕਿ ਅੱਗੇ ਕੀ ਹੋਵੇਗਾ? ਕੀ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਇੱਕ ਵਾਰ ਫਿਰ ਪੂਰੇ ਦੇਸ਼ ‘ਚ ਲਾਕਡਾਊਨ ਲੱਗੇਗਾ ਜਾਂ Unlock 3.0 ਰਾਹੀ ਰਾਹਤ ਮਿਲੇਗੀ। ਦੱਸ ਦਈਏ ਕਿ ਉਦਯੋਗ ਸੰਗਠਨਾਂ ਦੀ ਸਰਕਾਰ ਤੋਂ ਮੰਗ ਹੈ ਕਿ ਅਨਲੌਕ 3.0 ਦੌਰਾਨ ਸਰਵਿਸ ਸੈਕਟਰ ਨੂੰ ਵੱਖ-ਵੱਖ ਨਿਯਮਾਂ ਨਾਲ ਆਪਣਾ ਕਾਰੋਬਾਰ ਫਿਰ ਤੋਂ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ।

ਉਦਯੋਗ ਸੰਗਠਨ ਫਿੱਕੀ ਨੇ ਵੀ ਸਰਕਾਰ ਨੂੰ ਭੇਜੀ ਆਪਣੀ ਸਿਫ਼ਾਰਸ਼ਾਂ ‘ਚ ਕਿਹਾ ਕਿ ਵਿਦੇਸ਼ੀ ਸੈਰ-ਸਪਾਟਾ ਨੂੰ ਸਸ਼ਰਤ ਭਾਰਤ ਆਉਣ ਦੀ ਇਜਾਜ਼ਤ ਦੇਣੀ ਚਾਹੀਦੀ। ਇਸ ਦੇ ਨਾਲ ਹੀ ਕੋਰੋਨਾ ਦੇ ਸਰਟੀਫਿਕੇਟ ‘ਤੇ ਹੋਰ ਨਿਯਮਾਂ ਨਾਲ ਸਰਕਾਰ ਮੈਡੀਕਲ, ਵਿਦਿਆਰਥੀ, ਟੂਰਿਸਟ ਤੇ ਵਰਕ ਪਰਮਿਟ ਵਾਲੇ ਵੀਜ਼ਾ ਜਾਰੀ ਕਰ ਸਕਦੀ ਹੈ। ਇਸ ਤਰ੍ਹਾਂ ਹੋਟਲ ਰੈਸਟੋਰੈਂਟ ਨੂੰ ਵੀ ਅੱਧੀ ਸਮਰੱਥਾ ਨਾਲ ਖੋਲ੍ਹਣ ਦੀ ਇਜਾਜ਼ਤ ਮੰਗੀ ਗਈ ਹੈ। ਬਾਰ ਨੂੰ ਵੀ ਅਨਲੌਕ 3.0 ‘ਚ ਨਿਯਮ ਸਮਰੱਥਾ ‘ਤੇ ਸਾਰੇ ਜ਼ਰੂਰੀ ਇਹਤਿਆਤ ਨਾਲ ਖੋਲ੍ਹਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਅਜੇ ਬਾਰ ਪੂਰੀ ਤਰ੍ਹਾਂ ਨਾਲ ਬੰਦ ਹਨ।

Special Offer

(Sale : 950 रुपए वाला ये स्टाइलिश बैग खरीदें सिर्फ 550 रुपए में… पूरे पंजाब में होम डिलीवरी। कॉल करें : 9646-786-001)

LEAVE A REPLY

Please enter your comment!
Please enter your name here