ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਔਰਤਾਂ ਨੇ ਆਪਣੇ ਖ਼ੂਨ ਨਾਲ ਲਿਖਿਆ 50 ਫੁੱਟ ਲੰਮਾ ਬੈਨਰ

0
3032

ਕਰਨਾਲ | ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਅੱਜ ਕਿਸਾਨਾਂ ਦਾ ਇਹ ਅੰਦੋਲਨ 33ਵੇਂ ਦਿਨ ‘ਚ ਦਾਖਲ ਹੋ ਗਿਆ ਹੈ। ਇਸ ਦੌਰਾਨ ਕਰਨਾਲ ‘ਚ ਮਰਦਾਨੀ ਫਾਊਂਡੇਸ਼ਨ ਦੀਆਂ ਮਹਿਲਾਵਾਂ ਨੇ ਕਿਸਾਨਾਂ ਦੇ ਸਮਰਥਨ ‘ਚ ਆਪਣੇ ਖੂਨ ਨਾਲ 50 ਫੁੱਟ ਲੰਬਾ ਬੈਨਰ ਲਿਖਿਆ ਹੈ। ਇਸ ਦੇ ਨਾਲ ਹੀ ਇਹ ਮਹਿਲਾਵਾਂ ਨੇ ਕਰਨਾਲ ਤੋਂ ਪੈਦਲ ਮਾਰਚ ਕੱਢਦੇ ਹੋਏ ਬਸਤਾੜਾ ਟੋਲ ਤੇ ਜਾ ਕੇ ਧਰਨਾ ਵੀ ਦਿੱਤਾ।

ਕਿਸਾਨੀ ਅੰਦੋਲਨ ਦੇ ਸਮਰਥਨ ਲਈ ਹਰਿਆਣਾ ਦੀਆਂ ਕਈ ਖਾਪ ਪੰਚਾਇਤਾਂ, ਖਿਡਾਰੀਆਂ, ਰਾਜਨੀਤਕ ਪਾਰਟੀਆਂ ਸਮੇਤ ਮਜ਼ਦੂਰਾਂ ਨੇ ਵੀ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਹੈ। ਮਹਿਲਾਵਾਂ ਨੇ ਕਰਨਾਲ ਤੋਂ 17 ਕਿਲੋਮੀਟਰ ਪੈਦਲ ਮਾਰਚ ਕੱਢ ਕੇ ਖੇਤੀ ਕਾਨੂੰਨਾਂ ਵਿਰੁਧ ਆਪਣਾ ਵਿਰੋਧ ਜ਼ਾਹਿਰ ਕੀਤਾ ਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਔਰਤਾਂ ਨੂੰ ਕਿਸਾਨੀ ਲਹਿਰ ਦੀ ਹਮਾਇਤ ਕਰਦਿਆਂ ਵੇਖ ਕੁਝ ਹੋਰ ਲੋਕ ਵੀ ਉਨ੍ਹਾਂ ਦੇ ਧਰਨੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ।

ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਦ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ, ਉਹ ਟੋਲ ਪਲਾਜ਼ਾ ‘ਤੇ ਹੀ ਬੈਠਣਗੇ ਤੇ ਆਮ ਲੋਕਾਂ ਲਈ ਟੋਲ ਮੁਕਤ ਕਰਵਾਉਣਗੇ। ਕਿਸਾਨਾਂ ਦਾ ਇਹ ਅੰਦੋਲਨ ਹੁਣ ਦਿਨੋਂ ਦਿਨ ਤੇਜ਼ ਹੁੰਦਾ ਜਾ ਰਿਹਾ ਹੈ।