ਜਲੰਧਰ ‘ਚ ਇਕ ਰਬੜ ਕਾਰੋਬਾਰੀ ਸਮੇਤ ਕੋਰੋਨਾ ਦੇ 3 ਨਵੇਂ ਕੇਸ, ਪੜ੍ਹੋ ਕਿੰਨ੍ਹਾਂ ਇਲਾਕਿਆਂ ਵਿਚੋਂ ਮਰੀਜ ਆਏ ਸਾਹਮਣੇ

0
9395

ਜਲੰਧਰ. ਕੋਰੋਨਾ ਦੇ ਮਾਮਲੇ ਜਲੰਧਰ ਵਿਚ ਲਗਾਤਾਰ ਵੱਧਦੇ ਜਾ ਰਹੇ ਹਨ। ਅੱਜ ਥੋੜੀ ਦੇਰ ਪਹਿਲਾਂ ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਸ਼ਹਿਰ ਵਿਚ ਕੋਰੋਨਾ ਦੇ 3 ਹੋਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਜਿਲੇ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ ਵੱਧ ਕੇ ਹੁਣ 318 ਹੋ ਗਈ ਹੈ।

ਅੱਜ ਜਿਹੜੇ ਪਾਜੀਟਿਵ ਮਰੀਜ ਸਾਹਮਣੇ ਆਏ ਹਨ ਉਨ੍ਹਾਂ ਦਾ ਵੇਰਵਾ

  • ਬੇਅੰਤ ਨਗਰ ਦੀ ਰਹਿਣ ਵਾਲੀ ਇਕ 22 ਸਾਲਾਂ ਦੀ ਲੜਕੀ, ਜੋ ਕਿਸੇ ਗਿਦ੍ਦਾ ਗਰੂਪ ਵਿਚ ਕੰਮ ਕਰਦੀ ਹੈ ਅਤੇ ਕੁਝ ਦਿਨ ਪਹਿਲਾਂ ਹੀ ਪਟਨਾ ਤੋਂ ਪਰਤੀ ਸੀ। ਬੁਖਾਰ ਹੋਣ ਕਾਰਨ ਕੁਝ ਦਿਨ ਪਹਿਲਾਂ ਇਸਨੂੰ ਸਿਵਿਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ।
  • ਅਵਤਾਰ ਨਗਰ ਦੇ ਰਹਿਣ ਵਾਲੇ ਚੌਢਾ ਹਸਪਤਾਲ ਦਾ ਇਕ ਲੈਬ ਟੈਕਨਿਸ਼ਿਅਨ 66 ਸਾਲਾ ਵਿਅਕਤੀ। ਇਹ ਸੀਐਮਸੀ ਲੁਧਿਆਣਾ ਵਿਚ ਇਲਾਜ ਕਰਵਾ ਰਹੇ ਹਨ।
  • ਫ੍ਰੈਂਡਸ ਕਲੋਨੀ ਦਾ ਰਹਿਣ ਵਾਲਾ ਇਕ 46 ਸਾਲ ਦੇ ਵਿਅਕਤੀ ਦੀ ਰਿਪੋਰਟ ਵੀ ਪਾਜੀਟਿਵ ਆਈ ਹੈ ਅਤੇ ਇਹ ਵੀ ਸੀਐਮਸੀ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿਚ ਦਾਖਲ ਹੈ। ਇਸ ਵਿਅਕਤੀ ਦਾ ਰਬੜ ਦਾ ਕਾਰੋਬਾਰ ਹੈ ਅਤੇ ਇਸਦੀ ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਇਸਦੇ ਸੰਪਰਕ ਵਿਚ ਆਉਣ ਵਾਲੇ ਪਰਿਵਾਰਕ ਮੈਂਬਰ ਅਤੇ ਫੈਕਟਰੀ ਵਿਚ ਕੰਮ ਕਰਨ ਵਾਲੇ ਕਰਮਚਾਰੀ ਹੋਮ ਕਵਾਰਨਟਾਇਨ ਹੋ ਗਏ ਹਨ।

ਕੋਰੋਨਾ ਦੀ ਪੂਰੀ ਰਿਪੋਰਟ ਸੁਣੋ…

कोरोना के आज तीन नए मरीज़, जालंधर में गिनती हुई 318रिपोर्ट : सुमनदीप कौर

Posted by Jalandhar Bulletin on Tuesday, June 9, 2020

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨਦੇ ਫੇਸਬੁਕ ਗਰੁੱਪ https://bit.ly/3diTrmP ਨਾਲ ਵੀ ਜ਼ਰੂਰ ਜੁੜੋ)