ਗੈਂਗਸਟਰ ਟੀਨੂੰ ਦੇ ਕਸਟੱਡੀ ‘ਚੋਂ ਭੱਜਣ ਦੇ ਮਾਮਲੇ ‘ਚ ਪੰਜਾਬ ਪੁਲਸ ਨੂੰ ਇਨ੍ਹਾਂ 5 ਸਵਾਲਾਂ ਨੇ ਕੀਤਾ ਪ੍ਰੇਸ਼ਾਨ

0
671

ਮਾਨਸਾ|ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲੇ ਚ ਐਸਆਈਟੀ ਨੂੰ 5 ਸਵਾਲਾਂ ਨੇ ਪ੍ਰੇਸ਼ਾਨ ਕੀਤਾ ਹੋਇਆ ਹੈ, ਜਿਨ੍ਹਾਂ ਜਵਾਬ ਲੱਭਣ ਚ ਐਸਆਈਟੀ ਜੁਟੀ ਹੋਈ ਹੈ। 1.ਬਰਖਾਸਤ ਏਐਸਆਈ ਪ੍ਰੀਤਪਾਲ ਟੀਨੂੰ ਨੂੰ ਪਹਿਲਾਂ ਤੋਂ ਜਾਣਦਾ ਸੀ? 2.ਜੇਲ ਤੋਂ ਟੀਨੂੰ ਨੇ ਕਿਵੇਂ ਪ੍ਰੀਤਪਾਲ ਅਤੇ ਆਪਣੀ ਗਰਲਫੈਂਡ ਨਾਲ ਸੰਪਰਕ ਕੀਤਾ? 3.ਟੀਨੂੰ ਦੀ ਗਰਲਫੈਂਡ ਦੇ ਖਾਤੇ ਚ ਪ੍ਰੀਤਪਾਲ ਪੈਸੇ ਕਿਉਂ ਟਰਾਂਸਫਰ ਕਰਦਾ ਸੀ? ਕੀ ਲਾਰੈਂਸ ਗੈਂਗ ਦਾ ਪੈਸਾ ਅੱਗੇ ਭੇਜਦਾ ਸੀ? 4. ਦੀਪਕ ਟੀਨੂੰ ਤੋਂ ਇਲਾਵਾ ਪ੍ਰੀਤਪਾਲ ਹੋਰ ਕਿਨ੍ਹਾਂ ਗੈਂਗਸਟਰਾਂ ਦੇ ਸੰਪਰਕ ਚ ਹੈ? 5.ਬਰਖਾਸਤ ਸਬ-ਇੰਸਪੈਕਟਰ ਕੋਲ ਨਾਜਾਇਜ਼ ਹਥਿਆਰਾਂ ਕਿਥੋਂ ਆਏ? ਕੀ ਇਸਦਾ ਸਬੰਧ ਨਸ਼ਾ ਸਮੱਗਲਰਾਂ ਨਾਲ ਹੈ?

ਦੱਸਣਯੋਗ ਹੈ ਕਿ ਸਰਦੂਲਗੜ੍ਹ ਦੇ ਹੋਟਲ ਤੋਂ ਸ਼ਨੀਵਾਰ ਰਾਤ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਦਾ ਪੁਲਸ ਨੂੰ ਤੀਜੇ ਦਿਨ ਵੀ ਕੋਈ ਸੁਰਾਗ ਨਹੀਂ ਮਿਲਿਆ। ਮਾਮਲੇ ਦੀ ਜਾਂਚ ਵਿਚ ਬਰਖਾਸਤ ਸੀਆਈਏ ਇੰਚਾਰਜ ਪ੍ਰੀਤਪਾਲ ਸਿੰਘ ਦੀ ਗੈਂਗਸਟਰਾਂ ਨਾਲ ਸੰਗਠਨ ਦੇ ਨਵੇਂ ਖੁਲਾਸੇ ਹੋਏ ਹਨ। ਪਤਾ ਲਗਾ ਹੈ ਕਿ ਗੈਂਗਸਟਰ ਨੂੰ ਉਸ ਦੀ ਪੁਲਸ ਕਾਂਸਟੇਬਲ ਪ੍ਰੇਮਿਕਾ ਨਾਲ ਬਾਰ ਬਾਰ ਮਿਲਾਉਣ ਵਾਲਾ ਪ੍ਰੀਤਪਾਲ ਸਿੰਘ ਉਸ ਦੇ ਅਕਾਊਂਟ ‘ਚ ਪੈਸੇ ਵੀ ਟਰਾਂਸਫਰ ਕਰਦਾ ਸੀ। ਪੁਲਸ ਦੇ ਵਾਈਰਲੈੱਸ ਵਿੰਗ ‘ਚ ਤਾਇਨਾਤ ਮਹਿਲਾ ਕਾਂਸਟੇਬਲ ਨੂੰ ਪ੍ਰੀਤਪਾਲ ਨੇ 12 ਵਾਰ ਪੈਸੇ ਟਰਾਂਸਫਰ ਕੀਤੇ ਸੀ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਸ ਦੀ ਗ੍ਰਿਫਤ ਤੋਂ ਭੱਜਣ ਲਈ ਗੈਂਗਸਟਰ ਟੀਨੂੰ ਨੇ ਸੀਆਈਏ ਇੰਚਾਰਜ ਦਾ ਇਸਤੇਮਾਲ ਕੀਤਾ।ਗੈਂਗਸਟਰ ਟੀਨੂੰ ਨੇ ਪ੍ਰੀਤਪਾਲ ਸਿੰਘ ਨੂੰ ਝਾਂਸਾ ਦਿੱਤਾ ਕਿ ਜਲਦ ਹੀ ਪਾਕਿਸਤਾਨ ਤੋਂ ਡਰੋਨ ਰਾਹੀਂ ਮਾਝੇ ਦੇ ਇਕ ਇਲਾਕੇ ‘ਚ ਹਥਿਆਰਾਂ ਦੀ ਤਸਕਰੀ ਹੋਵੇਗੀ, ਜਿਸ ਦੀ ਜਾਣਕਾਰੀ ਉਹ ਉਸ ਦੇ ਨਾਲ ਸ਼ੇਅਰ ਕਰੇਗਾ। ਇਸੀ ਲਾਲਚ ‘ਚ ਪ੍ਰੀਤਪਾਲ ਸਿੰਘ ਨੇ ਟੀਨੂੰ ਨੂੰ ਮੋਬਾਇਲ ਮੁਹੱਇਆ ਕਰਵਾਇਆ. ਪੁਲਸ ਪੁੱਛਗਿਛ ਚ ਪ੍ਰੀਤਪਾਲ ਨੇ ਮੰਨਿਆ ਕਿ ਟੀਨੂੰ ਨੇ ਉਸ ਨਾਲ ਧੋਖਾ ਕੀਤਾ ਹੈ।

ਡੀਜੀਪੀ ਗੌਰਵ ਯਾਦਵ ਨੇ ਮਾਮਲੇ ਦੀ ਜਾਂਚ ਲਈ ਹੁਣ 4 ਮੈਂਬਰੀ ਐਸਆਈਟੀ ਦਾ ਗਠਨ ਕੀਤਾ ਹੈ। ਡੀਜੀਪੀ ਨੇ ਕਿਹਾ ਕਿ ਐਸਆਈਟੀ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰੇਗੀ ਅਤੇ ਉਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕਰੇਗੀ, ਜਿਨ੍ਹਾਂ ਦੇ ਖਿਲਾਫ ਸਬੂਤ ਰਿਕਾਰਡ ‘ਤੇ ਆਉਣਗੇ ਪਰ ਉਹ ਲੋਕ ਕੌਣ ਹਨ, ਜੋ ਗੈਂਗਸਟਰ ਦੇ ਸਹਾਇਕ ਬਣੇ, ਇਸ ਸਬੰਧੀ ਫਿਲਹਾਲ ਪੁਲਿਸ ਨੇ ਚੁੱਪ ਧਾਰੀ ਹੋਈ ਹੈ। ਹਾਲਾਂਕਿ ਡੀਜੀਪੀ ਪੰਜਾਬ ਨੇ ਐਸਆਈਟੀ ਨੂੰ ਜਾਂਚ ਜਲਦੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ।

LEAVE A REPLY

Please enter your comment!
Please enter your name here