15 ਕਰੋੜ ਦਾ ਸੋਨਾ ਲੁੱਟਕੇ ਲਿਜਾ ਰਹੇ ਲੁਟੇਰੇ ਆਏ ਲੋਕਾਂ ਹੱਥ,ਚੜ੍ਹਿਆ ਕੁਟਾਪਾ, ਦੇਖੋ ਵੀਡਓ

0
2589

ਲੁਧਿਆਣਾ | ਮਹਾਨਗਰ ‘ਚ ਦਿਨ ਚੜ੍ਹਦਿਆਂ ਸਾਰ ਹੀ ਲੁੱਟ ਦੀ ਅਜਿਹੀ ਵਾਰਦਾਤ ਵਾਪਰੀ, ਜਿਸ ਨੇ ਸ਼ਹਿਰਵਾਸੀਆਂ ‘ਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਤਾਜ਼ਾ ਮਾਮਲਾ ਦੁਗਰੀ ਰੋਡ ਸਥਿਤ ਮੁਥੂਟ ਫਾਈਨਾਂਸ ਦੇ ਦਫ਼ਤਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸਵੇਰੇ ਲਗਭਗ 9 ਵਜੇ 6 ਹਥਿਆਰਬੰਦ ਲੁਟੇਰੇ ਦਫਤਰ ਦੇ ਅੰਦਰ ਦਾਖਲ ਹੋ ਗਏ ਤੇ ਆਉਂਦਿਆਂ ਹੀ ਬੈਗ ਵਿਚ ਸੋਨਾ ਭਰਨਾ ਸ਼ੁਰੂ ਕਰ ਦਿੱਤਾ , ਜਦੋਂ ਸਟਾਫ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਬੰਧਕ ਬਣਾ ਲਿਆ। ਹਾਲਾਂਕਿ ਜਦੋਂ ਲੁਟੇਰੇ ਭੱਜਣ ਲੱਗੇ ਤਾਂ ਮੁਲਾਜ਼ਮ ਅਤੇ ਹੋਰ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ 3 ਲੁਟੇਰਿਆਂ ਨੂੰ ਕਾਬੂ ਕਰ ਲਿਆ ਪਰ ਫਿਰ ਵੀ ਲੁਟੇਰੇ 30 ਕਿਲੋ ਸੋਨਾ ਲੁੱਟਣ ‘ਚ ਸਫਲ ਹੋਏ ਹਨ। ਦੱਸ ਦੇਈਏ ਕਿ ਇਹ ਲੁਟੇਰੇ 15 ਕਰੋੜ ਰੁਪਏ ਦਾ ਸੋਨਾ ਲੁੱਟਣ ਪਹੁੰਚੇ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਪਹੁੰਚੀ।

ਦੱਸਣਯੋਗ ਹੈ ਕਿ ਇਹ ਘਟਨਾ ਸਵੇਰਸਾਰ ਉਦੋਂ ਵਾਪਰੀ ਜਦੋਂ ਕਰਮਚਾਰੀ ਹਾਲੇ ਦਫਤਰ ‘ਚ ਪਹੁੰਚੇ ਸੀ ਤੇ ਕੁਝ ਗਾਹਕ ਵੀ ਆਏ ਹੋਏ ਸੀ। ਇਸ ਦੌਰਾਨ ਅਚਾਨਕ 6 ਹਥਿਆਰਬੰਦ ਲੁਟੇਰੇ ਦਫਤਰ ਦੇ ਅੰਦਰ ਦਾਖਲ ਹੋ ਗਏ ਅਤੇ ਹਥਿਆਰ ਹਵਾ ‘ਚ ਲਹਿਰਾਉਂਦੇ ਹੋਏ ਫਾਇਰਿੰਗ ਕਰਨ ਲੱਗੇ, ਜਿਸ ਕਾਰਨ ਸਟਾਫ ਮੈਂਬਰ ਸਹਿਮ ਗਏ ਇਸ ਦੌਰਾਨ ਲੁਟੇਰਿਆਂ ਨੇ ਬੈਗ ‘ਚ ਸੋਨਾ ਭਰਨਾ ਸ਼ੁਰੂ ਕੀਤਾ ਤਾਂ ਕਰਮਚਾਰੀਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਸਟਾਫ ਮੈਂਬਰਾਂ ਨੂੰ ਬੰਧਕ ਬਣਾ ਲਿਆ ਪਰ ਜਦੋਂ ਲੁਟੇਰੇ ਬੈਗ ਲੈ ਕੇ ਫਰਾਰ ਹੋਣ ਲੱਗੇ ਤਾਂ ਇਸ ਦੌਰਾਨ ਕੁਝ ਕਰਮਚਾਰੀਆਂ ਅਤੇ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਲੁਟੇਰਿਆਂ ਨੂੰ ਦਬੋਚ ਲਿਆ ਪਰ ਉਨ੍ਹਾਂ ਨੇ ਅੱਗੋਂ ਫਾਇਰਿੰਗ ਵੀ ਕੀਤੀ, ਜਿਸ ਕਾਰਨ 3 ਲੋਕ ਜ਼ਖਮੀ ਹੋ ਗਏ ਪਰ ਫਿਰ ਵੀ 3 ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਹੈ।

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ। ਪੁਲਿਸ ਅਧਿਕਾਰੀਆਂ ਵੱਲੋਂ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੁਥੂਟ ਫਾਇਨਾਂਸ ਅਤੇ ਨੇੜੇ ਲੱਗੇ ਸੀ.ਸੀ.ਟੀ.ਵੀ ਫੁਟੇਜ ਖੰਗਾਲੀ ਜਾ ਰਹੀ ਹੈ। ਕਾਬੂ ਕੀਤੇ ਗਏ 3 ਲੁਟੇਰਿਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ ਅਤੇ ਫਰਾਰ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।

Live Loot in Ludhiana | Punjabi Bulletin

Video : ਲੁਧਿਆਣਾ ਦੇ ਦੁੱਗਰੀ ਰੋਡ 'ਤੇ ਸਥਿਤ ਫਾਈਨਾਂਸ ਕੰਪਨੀ ਨੂੰ ਲੁੱਟਣ ਆਏ ਲੁਟੇਰੇ ਚੜ੍ਹੇ ਲੋਕਾਂ ਹੱਥ, ਚੜ੍ਹਿਆ ਕੁਟਾਪਾ

Posted by Punjabi Bulletin on Friday, October 16, 2020

LEAVE A REPLY

Please enter your comment!
Please enter your name here