ਤਲਵੰਡੀ ਸਾਬੋ : ਫਾਈਨੈੈਂਸ ਕੰਪਨੀ ਦੇ ਮੁਲਾਜ਼ਮ ਨਾਲ ਇਕ ਲੱਖ 60 ਹਜ਼ਾਰ ਦੀ ਲੁੱਟ

0
719

ਬਠਿੰਡਾ। ਇਤਿਹਾਸਕ ਨਗਰ ਤਲਵੰਡੀ ਸਾਬੋ ਵਿਖੇ 1 ਲੱਖ  60 ਹਜ਼ਾਰ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਕਥਿਤ ਦੋਸ਼ੀ ਫਾਈਨੈਂਸ ਕੰਪਨੀ ਦੇ ਮੁਲਾਜ਼ਮਾਂ ਨੰ ਲੁੱਟ ਕੇ ਲੈ ਗਏ। ਘਟਨਾ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ। ਤਲਵੰਡੀ ਸਾਬੋ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਅਰੰਭ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਫਾਈਨੈਂਸ ਕੰਪਨੀ ਦੇ ਮੁਲਾਜ਼ਮ ਵੱਖ ਵੱਖ ਪਿੰਡਾਂ ਤੋਂ ਕਿਸ਼ਤਾਂ ਇਕੱਠੀਆਂ ਕਰਕੇ ਆਏ ਸਨ ਕਿ ਰਸਤੇ ਵਿੱਚ ਪਿੰਡ ਲੇਲੇਵਾਲਾ ਵਿਖੇ ਕਥਿਤ ਦੋਸ਼ੀਆਂ ਨੇ ਉਨ੍ਹਾਂ ਨੂੰ ਲੁੱਟ ਲਿਆ ਅਤੇ ਫਰਾਰ ਹੋ ਗਏ। ਲੁੱਟ ਦੀ ਕੁੱਲ ਕੀਮਤ 1,60,000 ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅਕਤੂਬਰ 2013 ਵਿੱਚ ਵੀ ਨੱਤ ਰੋਡ ‘ਤੇ ਫਾਈਨੈਂਸ ਕੰਪਨੀ ਦੇ ਮੁਲਾਜ਼ਮਾਂ ਕੋਲੋਂ 17 ਲੱਖ ਤੋਂ ਵੱਧ ਦੀ ਲੁੱਟ ਕੀਤੀ ਗਈ ਸੀ।

LEAVE A REPLY

Please enter your comment!
Please enter your name here