ਸਬਜ਼ੀ ਦੇ ਟੋਕਰੇ ਨੂੰ ਲੱਤ ਮਾਰ ਕੇ ਸਸਪੈਂਡ ਹੋਏ SHO ਨਵਦੀਪ ਦੀ ਪੂਰੀ ਕਹਾਣੀ, ਜਲੰਧਰ ਦਾ ਮਸ਼ਹੂਰ ਕਿਡਨੀ ਕਾਂਡ ਬ੍ਰੇਕ ਕਰ ਚੁੱਕੇ ਹਨ

0
23662

ਮਨਪ੍ਰੀਤ ਕੌਰ | ਜਲੰਧਰ

ਸਬਜੀ ਦੇ ਟੋਕਰੇ ਨੂੰ ਲੱਤ ਮਾਰਨ ਵਾਲੇ 7 ਸੈਕੰਡ ਦੇ ਇੱਕ ਵੀਡੀਓ ਕਲਿੱਪ ਨੇ ਫਗਵਾੜਾ ਸਿਟੀ ਥਾਣੇ ਦੇ ਐਸਐਚਓ ਨਵਦੀਪ ਸਿੰਘ ਨੂੰ ਹੀਰੋ ਤੋਂ ਵਿਲੇਨ ਬਣਾ ਦਿੱਤਾ ਹੈ।

ਤੁਸੀਂ ਵੀ ਐਸਐਚਓ ਨਵਦੀਪ ਦਾ ਇਹ ਵੀਡੀਓ ਜ਼ਰੂਰ ਵੇਖਿਆ ਹੋਵੇਗਾ।

ਪੁਲਿਸ ਡਿਪਾਰਟਮੈਂਟ ਦੇ ਹੀਰੋ SHO ਨਵਦੀਪ ਨੂੰ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਲੇਨ ਦੇ ਤੌਰ ‘ਤੇ ਵੇਖਿਆ ਜਾ ਰਿਹਾ ਹੈ।

ਅਸੀਂ ਤੁਹਾਨੂੰ ਦੱਸਦੇ ਹਾਂ SHO ਨਵਦੀਪ ਸਿੰਘ ਦੀ ਪੂਰੀ ਕਹਾਣੀ

ਕਪੂਰਥਲਾ ਦੇ ਰਹਿਣ ਵਾਲੇ ਨਵਦੀਪ ਸਿੰਘ ਨੇ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਗੁਰੂ ਨਾਨਕ ਦੇਵ ਕਾਲਜ ਤੋਂ ਇਲੈਕ੍ਰਟੋਰਨਿਕਸ ਐਂਡ ਟੈਲੀਕਮਯੂਨੀਕੇਸ਼ਨ ਵਿੱਚ ਉਹ ਗ੍ਰੈਜੂਏਟ ਹਨ।

11 ਜਨਵਰੀ ਸੰਨ 1999 ਨੂੰ ਨਵਦੀਪ ਸਿੰਘ ਨੇ ਪੰਜਾਬ ਪੁਲਿਸ ਜੁਆਇਨ ਕੀਤੀ ਸੀ। ਇਸ ਤੋਂ ਬਾਅਦ 22 ਸਾਲ ਦੀ ਸਰਵਿਸ ਦੌਰਾਨ ਉਨ੍ਹਾਂ ਨੇ ਕਈ ਵੱਡੇ ਕੇਸ ਬ੍ਰੇਕ ਕੀਤੇ ਹਨ।

2016 ਵਿੱਚ ਨਵਦੀਪ ਸਿੰਘ ਨੇ ਜਲੰਧਰ ਦਾ ਮਸ਼ਹੂਰ ਕਿਡਨੀ ਕਾਂਡ ਬ੍ਰੇਕ ਕੀਤਾ ਸੀ। ਇਸ ਵਿੱਚ ਜਲੰਧਰ ਦੇ ਵੱਡੇ ਹਸਪਤਾਲ ਨੈਸ਼ਨਲ ਕਿਡਨੀ ਦੇ ਡਾਕਟਰ ਅਗਰਵਾਲ ਦਾ ਨਾਂ ਆਇਆ ਸੀ। ਕਿਡਨੀ ਟ੍ਰਾਂਸਪਲਾਂਟ ਦਾ ਇਹ ਰੈਕਟ ਕਿਡਨੀਆਂ ਦੀ ਖਰੀਦੋ ਫਰੋਖਤ ਨਾਲ ਜੁੜਿਆ ਸੀ। ਫਰਜੀ ਡੋਨਰ ਲਿਆ ਕੇ ਉਨ੍ਹਾਂ ਦੀਆਂ ਕਿਡਨਆਂ ਜ਼ਰੂਰਤਮੰਦਾਂ ਨੂੰ ਵੇਚੀਆਂ ਜਾਂਦੀਆਂ ਸਨ।

ਉਸ ਦਿਨ ਐਸਐਚਓ ਨਵਦੀਪ ਸਿੰਘ ਜਲੰਧਰ ਵਿੱਚ ਆਪਣੇ ਥਾਣੇ ਦੀ ਹੱਦ ਅੰਦਰ ਰਾਊਂਡ ‘ਤੇ ਸਨ। ਕੁੱਝ ਸ਼ੱਕੀ ਵਿਅਕਤੀਆਂ ਤੋਂ ਜਦੋਂ ਉਨ੍ਹਾਂ ਪੁੱਛ-ਪੜਤਾਲ ਕੀਤੀ ਤਾਂ ਕਿਡਨੀ ਰੈਕੇਟ ਦਾ ਖੁਲਾਸਾ ਹੋਇਆ। ਫੜ੍ਹੇ ਗਏ ਬੰਦਿਆਂ ਵਿੱਚ 2 ਕਿਡਨੀ ਵੇਚਣ ਜਲੰਧਰ ਆਏ ਸਨ। ਇੱਥੇ ਉਨ੍ਹਾਂ ਦੀ ਕਿਡਨੀ ਕਿਸੇ ਹੋਰ ਵਿੱਚ ਲਗਾਈ ਜਾਣੀ ਸੀ।

ਵੇਖੋ ਵੀਡੀਓ

SHO ਨੇ ਕਿਡਨੀ ਕਾਂਡ ਵਿੱਚ ਜਾਂਚ ਤੋਂ ਬਾਅਦ ਕਾਨ੍ਹਪੁਰ, ਦਿੱਲੀ ਅਤੇ ਜੰਮੂ ਕਸ਼ਮੀਰ ਦੇ 44 ਤੋਂ ਵੱਧ ਆਰੋਪੀਆਂ ‘ਤੇ ਕੇਸ ਦਰਜ ਕੀਤਾ ਸੀ। ਨਵਦੀਪ ਸਿੰਘ ਕਿਡਨੀ ਕਾਂਡ ਬ੍ਰੇਕ ਕਰਕੇ ਪੰਜਾਬ ਪੁਲਿਸ ਦੇ ਹੀਰੋ ਵਾਂਗ ਉਭਰੇ ਸਨ।

2016 ਦੇ ਵਿੱਚ ਹੀ ਨਵਦੀਪ ਸਿੰਘ ਨੇ ਗੈਸ ਕਟਰ ਨਾਲ ਏਟੀਐਮ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਸੀ। ਇਸ ਕੇਸ ਦੀ ਵੀ ਜਲੰਧਰ ਵਿੱਚ ਕਾਫੀ ਚਰਚਾ ਰਹੀ ਸੀ।

ਨਵਦੀਪ ਸਿੰਘ ਦੀ 22 ਸਾਲ ਦੀ ਸਰਵਿਸ ਦਾ ਜਿਆਦਾਤਰ ਸਮਾਂ ਜਲੰਧਰ ਦੇ ਵੱਖ-ਵੱਖ ਥਾਣਿਆਂ ‘ਚ ਗੁਜਰਿਆਂ ਹੈ। ਬੇਹਤਰੀਨ ਕੰਮ ਲਈ ਸਾਲ 2018 ਵਿੱਚ ਮੁੱਖ ਮੰਤਰੀ ਵਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ।

ਫਗਵਾੜਾ ‘ਚ ਸਬਜੀ ਵਾਲੇ ਦੇ ਟੋਕਰੇ ਨੂੰ ਲੱਤ ਮਾਰਨ ਦੀ ਘਟਨਾ ਤੋਂ ਬਾਅਦ DGP ਵੱਲੋਂ ਨਵਦੀਪ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ। ਫੋਨ ‘ਤੇ ਹੋਈ ਗੱਲਬਾਤ ਦੌਰਾਨ ਉਹ ਕਹਿੰਦੇ ਹਨ- ਮੇਰਾ ਮਕਸਦ ਸਿਰਫ ਤੇ ਸਿਰਫ ਕੋਰੋਨਾ ਨੂੰ ਰੋਕਨਾ ਹੀ ਸੀ। ਉਹ ਸਿਰਫ ਇੱਕ ਮੂਮੈਂਟ ਸੀ। ਕਈ ਦਿਨਾਂ ਤੋਂ ਅਜਿਹੀਆਂ ਖ਼ਬਰਾਂ ਛੱਪ ਰਹੀਆਂ ਸਨ ਕਿ ਟੈਸਟਾਂ ਵਿੱਚ ਸਬਜੀ ਵਾਲਿਆ ਨੂੰ ਕੋਰੋਨਾ ਸਾਹਮਣੇ ਆ ਰਿਹਾ ਹੈ। ਮੈਂ ਸਿਰਫ਼ ਇਹ ਚਾਹੁੰਦਾ ਸੀ ਕਿ ਸਬਜੀ ਵਾਲੇ ਮੁਹੱਲਿਆਂ ‘ਚ ਜਾ ਕੇ ਸਬਜੀ ਵੇਚਣ ਨਾ ਕਿ ਇੱਕ ਥਾਂ ਭੀੜ ਲਗਾਉਣ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ https://bit.ly/3e85XYS ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।

LEAVE A REPLY

Please enter your comment!
Please enter your name here