ਸੁਧੀਰ ਦਾ ਦਾਅਵਾ-ਮੈਂ, ਸੋਨਾਲੀ ਫੋਗਾਟ ਤੇ ਸੁਖਵਿੰਦਰ ਨੇ ਵਾਰੀ-ਵਾਰੀ ਲਈ ਸੀ ਡਰੱਗਜ਼, ਸੋਨਾਲੀ ਦੀ ਓਵਰਡੋਜ਼ ਨਾਲ ਵਿਗੜ ਗਈ ਸੀ ਤਬੀਅਤ

0
1332

ਗੋਆ/ਹਰਿਆਣਾ। ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ਵਿਚ ਉਸ ਦੇ ਪੀਏ ਸੁਧੀਰ ਸਾਂਗਵਾਨ ਨੇ ਗੋਆ ਪੁਲਿਸ ਸਾਹਮਣੇ ਕਈ ਦਾਅਵੇ ਕੀਤੇ ਹਨ। ਸੁਧੀਰ ਨੇ ਦੱਸਿਆ ਕਿ ਮੈਂ, ਸੋਨਾਲੀ ਫੋਗਾਟ ਤੇ ਸਾਡਾ ਦੋਸਤ ਸੁਖਵਿੰਦਰ ਸਿੰਘ 22 ਅਗਸਤ ਨੂੰ ਗੋਆ ਵਿਚ ਅੰਜੁਨਾ, ਨਾਰਥ ਗੋਵਾ ਦੇ ਗ੍ਰੈਂਡ ਲਿਓਨੀ ਰਿਜ਼ੋਰਟ ਵਿਚ ਰਹਿਣ ਲਈ ਆਏ। ਦੁਪਹਿਰ ਲਗਭਗ 2.30 ਵਜੇ ਹੋਟਲ ਦੇ ਰੂਮ ਵਿਚ ਚੈੱਕ ਇਨ ਕੀਤਾ। ਸ਼ਾਮ ਲਗਭਗ 4.20ਵਜੇ ਸੋਨਾਲੀ ਫੋਗਾਟ ਨੇ ਸੁਖਵਿੰਦਰ ਸਿੰਘ ਨੂੰ MDMA ਡਰੱਗਜ਼ ਖਰੀਦ ਕੇ ਲਿਆਉਣ ਨੂੰ ਕਿਹਾ। ਸਾਡੀ ਤਿੰਨਾਂ ਦੀ ਡਰੱਗਸ ਦਾ ਨਸ਼ਾ ਕਰਨ ਦੀ ਇੱਛਾ ਸੀ।

ਲਗਭਗ 8.30 ਵਜੇ ਸੁਖਵਿੰਦਰ ਸਿੰਘ ਕਮਰੇ ਵਿਚ ਆ ਕੇ ਬੋਲਿਆ ਕਿ 4 ਗ੍ਰਾਮ MDMA ਡਰੱਗਜ਼ ਲਈ 12,000 ਦੀ ਲੋੜ ਹੈ। ਉਹ ਹੋਟਲ ਗ੍ਰੈਂਡ ਲਿਓਨੀ ਦੇ ਰੂਮ ਬੁਆਏ ਤੋਂ MDMA ਡਰੱਗ ਮੰਗਵਾਏਗਾ। ਮੈਂ ਉਸ ਨੂੰ 5000 ਨਕਦ ਦਿੱਤੇ ਤੇ ਉਸ ਨੂੰ ਬੋਲਿਆ ਕਿ ਆਪਣੇ ਵੱਲੋਂ ਉਹ 7,000 ਦੇਵੇਗਾ। ਇਸ ਤੋਂ ਬਾਅਦ ਲਗਭਗ 9 ਵਜੇ ਸੁਖਵਿੰਦਰ ਡਰੱਗ ਲੈ ਕੇ ਆਇਆ ਅਤੇ ਅਸੀਂ ਤਿੰਨਾਂ ਨੇ ਨੱਕ ਤੋਂ MDMA ਲਿਆ।

ਅਸੀਂ ਤਿੰਨੋਂ ਰਾਤ ਲਗਭਗ 11.30 ਵਜੇ ਦੋ ਸਕੂਟਰਾਂ ਤੋਂ ਕਰਲੀਜ਼ ਕਲੱਬ ਲਈ ਨਿਕਲੇ। ਜੋ MDMA ਬਚ ਗਈ ਸੀ, ਉਸ ਵਿਚੋਂ ਥੋੜ੍ਹੀ ਜਿਹੀ ਪਲਾਸਟਿਕ ਦੀ ਖਾਲੀ ਬੋਤਲ ਵਿਚ ਪਾ ਕੇ ਰੱਖ ਲਈ। ਬਾਕੀ ਬਚੀ ਹੋਈ MDMA ਉਸ ਨੇ ਜੇਬ ਵਿਚ ਰੱਖ ਲਈ ਸੀ। ਅਸੀਂ ਕਲਰੀਜ਼ ਕਲੱਬ ਵਿਚ ਡਾਂਸ ਫਲੋਰ ਦੇ ਨੇੜੇ ਪਹਿਲਾਂ ਤੋਂ ਟੇਬਲ ਬੁਕ ਕੀਤਾ ਹੋਇਆ ਸੀ। ਉਥੇ ਪਹੁੰਚਣ ‘ਤੇ ਅਸੀਂ ਬੀਅਰ, ਓਰੈਂਜ ਜੂਸ, ਕਾਕਟੇਲ, ਕੇਕ ਤੇ ਪਾਣੀ ਦੀ ਬੋਤਲ ਮੰਗਵਾਈ। ਇਸ ਤੋਂ ਬਾਅਦ ਜਿਸ ਬੋਤਲ ਵਿਚ MDMA ਲਿਆਇਆ ਸੀ, ਉਸ ਵਿਚ ਪਾਣੀ ਭਰ ਦਿੱਤਾ। ਉਹ ਬੋਤਲ ਬਾਅਦ ਵਿਚ ਸੋਨਾਲੀ ਨੇ ਆਪਣੇ ਕੋਲ ਰੱਖ ਲਈ। ਮੈਂ, ਸੋਨਾਲੀ ਤੇ ਸੁਖਵਿੰਦਰ ਨੇ ਵਾਰੀ-ਵਾਰੀ ਡਰੱਗ ਪੀਤੀ।

ਸੁਧੀਰ ਸਾਂਗਵਾਨ ਨੇ ਦੱਸਿਆ ਕਿ ਰਾਤ ਦੇ ਲਗਭਗ 12.45 ਵਜੇ ਅਸੀਂ ਤਿੰਨੋਂ ਫਲੋਰ ‘ਤੇ ਡਾਂਸ ਕਰਨ ਲਈ ਗਏ। ਲਗਭਗ 2.00 ਤੋਂ 2.30 ਵਜੇ ਤੱਕ ਡਾਂਸ ਕਰ ਰਹੇ ਸੀ। ਉਸ ਦੇ ਬਾਅਦ ਮੈਂ ਸੋਨਾਲੀ ਦੇ ਕਹਿਣ ‘ਤੇ ਉਨ੍ਹਾਂ ਨੂੰ ਵਾਸ਼ਰੂਮ ਲੈ ਗਿਆ। ਉਥੇ ਉਨ੍ਹਾਂ ਨੇ ਉਲਟੀ ਕੀਤੀ ਜਿਸ ਨਾਲ ਮੈਨੂੰ ਅਹਿਸਾਸ ਹੋਇਆ ਕਿ ਸੋਨਾਲੀ ਨੂੰ MDMA ਡਰੱਗਜ਼ ਦੀ ਓਵਰਡੋਜ਼ ਹੋ ਗਈ ਹੈ। ਉਸੇ ਸਮੇਂ ਮੈਂ ਖਾਲੀ ਬੋਤਲ, ਜਿਸ ਵਿਚ MDMA ਮਿਕਸ ਕੀਤੀ ਸੀ, ਉਸ ਵਿਚ ਮੈਂ MDMA ਡਰੱਗਜ਼ ਦਾ ਪੈਕੇਟ ਪਾ ਦਿੱਤਾ ਤੇ ਬੋਤਲ ਨੂੰ ਮੈਂ ਲੇਡੀਜ਼ ਟਾਇਲੇਟ ਦੇ ਫਲੱਸ਼ ਟੈਂਕ ਵਿਚ ਪਾ ਦਿਤਾ। ਫਿਰ ਉਸ ਦੇ ਬਾਅਦ ਅਸੀਂ ਦੋਵੇਂ ਵਾਪਸ ਡਾਂਸ ਫਲੋਰ ‘ਤੇ ਚਲੇ ਗਏ। ਸੋਨਾਲੀ ਵਿਚ-ਵਿਚ ਪਾਣੀ ਪੀਂਦੀ ਰਹੀ।

ਸਵੇਰੇ ਲਗਭਗ 4.30 ਵਜੇ ਮੈਂ ਦੁਬਾਰਾ ਸੋਨਾਲੀ ਨੂੰ ਲੇਡੀਜ਼ ਟਾਇਲਟ ਲੈ ਕੇ ਗਿਆ। ਇਸ ਦੌਰਾਨ ਨਸ਼ੇ ਦੀ ਹਾਲਤ ਵਿਚ ਉਸ ਦੇ ਪੈਰ ਲੜਖੜਾ ਰਹੇ ਸਨ। ਉਹ ਟਾਇਲਟ ਕੋਲ ਬੈਠ ਗਈ ਫਿਰ ਮੈਂ ਉਨ੍ਹਾਂ ਨੂੰ ਸਹਾਰਾ ਦੇ ਕੇ ਟਾਇਲਟ ਵਿਚ ਲੈ ਗਿਆ।

LEAVE A REPLY

Please enter your comment!
Please enter your name here