ਰਾਣੋ ?

0
17542

-ਲਖਵਿੰਦਰ ਵਜ਼ੀਰ ਭੁੱਲਰ

ਇੱਕ ਖੁਲ੍ਹੇ ਜਿਹੇ ਵਿਹੜੇ ਵਿਚ ਬੈਠੀ ਬੀਬੀ ਭਾਨੀ ਜੋ ਆਪਣੇ ਪੋਤੇ ਨਿੱਕੂ ਨੂੰ ਉੱਚੀ ਸਾਰੀ ਅਵਾਜ ਮਰਦੀ ਹੈ। ਉਸਦੀ ਅਵਾਜ ਸੁਣ ਕਿ ਉਸਦਾ ਪੋਤਾ ਭਜਾ ਭਜਾ ਆਉਂਦਾ ਹੈ ਤੇ ਕਹਿੰਦਾ ਹੈ ਹਾ ਦੱਸ ਬੀਬੀ ਕੀ ਕੰਮ ਹੈ ਵੇ ਤੂੰ ਜਾ ਕਿ ਰਾਣੇ ਨੂੰ ਬੁਲਾ ਕਿ ਲਿਆ ਠੀਕ ਹੈ ਬੀਬੀ ਪਰ ਚੀਜੀ ਲਿਆ ਕਿ ਦਵੇ ਗੀ ਤੂੰ ਜਾ ਪਹਿਲਾ ਰਾਣੋ ਨੂੰ ਬੁਲਾ ਕਿ ਲਿਆ ਠੀਕ ਹੈ ਬੀਬੀ | ਮਿੰਦੋ ਜੋ ਬੀਬੀ ਭਾਨੀ ਦੀ ਇਕ ਦੂਰ ਦੇ ਰਿਸ਼ਤੇਦਾਰ ਹੈ ਜਦ ਉਹ ਰਾਣੇ ਦਾ ਨਾਮ ਸੁਣਦੀ ਹੈ ਤਾ ਉਸ ਦੇ ਮਨ ਵਿਚ ਕਈ ਤਰ੍ਹਾਂ ਦੇ ਸਵਾਲ ਉੱਠਦੇ ਹਨ ਤੇ ਉਹ ਝਿਜਕਦੀ ਝਿਜਕਦੀ ਬੀਬੀ ਭਾਨੀ ਨੂੰ ਪੁੱਛਦੀ ਹੈ ਕਿ ਬੀਬੀ ਭਲਾ ਜੇ ਤੂੰ ਗੁੱਸੇ ਨਾ ਹੋਵੇ ਤਾ ਇਕ ਗੱਲ ਪੁਛਾ ਭਲਾ ਇਹ ਰਾਣੋ ਕੌਣ ਹੈ |

ਰਾਣੋ, ਕੁੜੀ ਦੀ ਜਿੰਨੀਆਂ ਵੀ ਸਿਫ਼ਤਾਂ ਕਰੀਏ ਓਨੀਆਂ ਹੀ ਥੋੜੀਆਂ ਹਨ | ਉਹ ਤਾ ਕੁੜੀ ਸਚੀ ਰੱਬ ਦਾ ਇਕ ਰੂਪ ਹੈ ਜੋ ਸਾਡੇ ਪਿੰਡ ਵਿਚ ਆਈ ਹੈ । ਸਾਰੇ ਪਿੰਡ ਦੀ ਜਿੰਦ ਜਾਣ ਹੈ ਸਾਡੀ ਧੀ ਰਾਣੋ, ਹਰ ਇਕ ਦੇ ਕੰਮ ਆਉਂਦੀ ਹੈ ਸਾਡੀ ਧੀ ਰਾਣੋ , ਹਰ ਇਕ ਦਾ ਖਿਆਲ ਰੱਖਦੀ ਹੈ ਸਾਡੀ ਧੀ ਰਾਣੋ, ਫੂਲਾ ਦਾ ਬਾਗ਼ ਹੈ ਸਾਡੀ ਸਾਡੀ ਧੀ ਰਾਣੋ| ਬੀਬੀ ਬੱਸ ਕਰ ਤੂੰ ਤਾ ਸਿਫ਼ਤਾਂ ਦੇ ਪੁਲ ਬਣ ਦਿੱਤੇ । ਮਿੰਦੋ ਤੂੰ ਜਦ ਉਸਨੂੰ ਦੇਖੇਗੀ ਤਾ ਤੈਨੂੰ ਪਤਾ ਲਗੁ ਕਿ ਰਾਣੋ ਬਾਰੇ । ਇਕਦਮ, ਬੂਹੇ ਖੜਕਣ ਦੀ ਅਵਾਜ਼ ਆਉਂਦੀ ਹੈ ਤੇ ਰਾਣੋ ਬੜੀ ਹਲੇਮੀ ਨਾਲ ਬੀਬੀ ਭਾਨੀ ਨੂੰ ਤੇ ਨਾਲ ਬੈਠੀ ਮਿੰਦੋ ਨੂੰ, ਸਤਿ ਸ੍ਰੀ ਅਕਾਲ ਬੁਲਾ ਕੇ ਮੱਥਾ ਟੈਕਦੀ ਹੈ, ਹਾਂਜੀ ਬੀਬੀ ਤੁਸੀਂ ਬੁਲਾਇਆ ਸੀ । ਹਾ ਪੁੱਤ ਮੈਂ ਕਿਹਾ ਜੇ ਆਪਾ ਬੈਂਕ ਜਾ ਆਈ | ਰਾਣੋ ਮੁਸਕਰਾ ਕੇ ਕਹਿੰਦੀ ਹੈ ਬੀਬੀ ਅੱਜ ਤਾ ਐਤਵਾਰ ਹੈ | ਬੀਬੀ ਭਾਨੀ, ਪੁੱਤ ਮੈਂ ਹੁਣ ਬੁਢੀ ਹੋ ਗਈ ਇਸ ਕਰਕੇ ਭੁੱਲ ਗਈ ਸੀ । ਚੱਲ ਕੋਈ ਨਹੀਂ ਬੀਬੀ ਬੀਬੀ ਮੈਂ ਹੁਣ ਚਲਦੀ ਵਾ ਲੰਬੜਦਾਰਾਂ ਦੇ ਘਰ ਪੋਤਾ ਹੋਇਆ ਵਾ । ਚੱਲ ਠੀਕ ਹੈ ਪੁੱਤ, ਜਿਉਂਦੀ ਰਹਿ, ਰੱਬ ਸਾਰਿਆਂ ਨੂੰ ਤੇਰੇ ਵਰਗੀ ਧੀ ਦੇਵੇ ।

ਰਾਣੋ, ਨਿਰਾਸ਼ ਜਹੀ ਅਵਾਜ਼ ਵਿਚ ਬੋਲੀ “ਬੀਬੀ ਰੱਬ ਮੇਰੇ ਵਰਗੀ ਧੀ ਕਿਸੇ ਨੂੰ ਨਾ ਦਵੇ” ਉਸਦੀ ਇਹ ਗੱਲ ਸੁਨ ਕਿ ਬੀਬੀ ਭਾਨੀ ਕਹਿੰਦੀ ਪੁੱਤ ਏਦਾਂ ਨਹੀਂ ਕਹੀ ਦਾ ਤੇ ਰਾਣੋ ਉਦਾਸ ਜਹੀ ਹੋ ਕਿ ਚਲੀ ਜਾਂਦੀ ਹੈ । ਮਿੰਦੋ, ਬੀਬੀ ਇੰਨੀ ਸੋਹਣੀ ਕੁੜੀ, ਹਰ ਇਕ ਕੰਮ ਵਿਚ ਪੂਰੀ ਪਰ ਬੀਬੀ ਉਹ ਇਹ ਕਿਉਂ ਕਹਿ ਗਈ ਕਿ “ਰੱਬ ਮੇਰੇ ਵਰਗੀ ਧੀ ਕਿਸੇ ਨੂੰ ਨਾ ਦਵੇ । ਬੀਬੀ ਭਾਨੀ ਥੋੜ੍ਹਾ ਜਿਹਾ ਚੁੱਪ ਕਰਕੇ ਬੋਲੀ, ਕਿਉਂਕਿ ਰਾਣੋ ਦੇ ਮਾਂ – ਪਿਉ ਛੋਟੇ ਹੁੰਦਿਆਂ ਹੀ ਮਰ ਗਏ ਸਨ ਤੇ ਆਪਣੇ ਪਿੰਡ ਦੇ ਗੁਰਦਵਾਰਾ ਸਾਹਿਬ ਜੀ ਦੇ ਭਾਈ ਜੀ ਇਸਨੂੰ ਇਥੇ ਲਿਆ ਸਨ ਤੇ ਰਾਣੋ ਓਹਨਾ ਦੇ ਕਿਸੇ ਦੂਰ ਦੇ ਰਿਸ਼ਤੇ ਦਾਰਾ ਦੀ ਧੀ ਹੈ, ਭਾਈ ਜੀ ਦੱਸਿਆ ਸੀ ਪਿੰਡ ਵਾਲਿਆਂ ਨੂੰ । ਮਿੰਦੋ, ਬੀਬੀ ਭਲਾ ਭਾਈ ਜੀ ਪਿੱਛਲੇ ਸਾਲ ਸਵਰਗ ਵਾਸ ਹੋ ਗਏ ਸਨ।

ਹਾਂ ਮਿੰਦੋ । ਬੀਬੀ ਸੱਚੀ ਰੱਬ ਨੇ, ਬਹੁਤ ਮਾੜੀ ਕੀਤੀ ਇਸ ਨਾਲ, ਬੀਬੀ ਭਲਾ ਰਾਣੇ ਦਾ ਰਿਸ਼ਤਾ ਹੋਇਆ ਕਿ ਨਹੀਂ ਅਜੇ । ਨਹੀਂ ਅਜੇ ਰਾਣੋ ਮੰਨਦੀ ਨਈਂ ਵਾ ਉਹ ਕਹਿੰਦੀ ਹੈ ਕਿ ਮੈਂ ਵਿਆਹ ਨਹੀਂ ਕਰਵਾ ਸਕਦੀ | ਬੀਬੀ, ਭਲਾ ਕਿਉਂ, ਪਤਾ ਨਹੀਂ ਮਿੰਦੋ । ਸਮਾਂ ਆਪਣੀ ਚਾਲ ਚਲਦਾ ਰਹਿੰਦਾ ਵਾ, ਹੋਲੀ ਹੋਲੀ ਰਾਣੋ ਦੇ ਮਨ ਵਿਚ ਕਿ 2 ਜਜ਼ਬਾਤ ਉਬਰਦੇ ਹਨ ਜਿਵੇ ਹਰ ਇਕ ਕੁੜੀ ਦੇ ਮਨ ਵਿਚ ਹੁੰਦੇ ਹੁਣ ਜਿਵੇ ਕਿ ਉਹਦੇ ਵੀ ਸੁਪਨਿਆਂ ਦਾ ਰਾਜ ਕੁਮਾਰ ਆਵੇਗਾ ਤੇ ਉਹ ਉਸਨੂੰ ਬਦਲਾ ਤੇ ਤਾਰਿਆਂ ਦੀ ਸੈਰ ਕਰਵਾਉਗਾ, “ਪਰ ਜਦੋਂ ਉਹ ਆਪਣੇ ਬੀਤੇ ਹੋਏ ਕੱਲ ਬਾਰੇ ਸੋਚਦੀ ਹੈ ਤਾ ਉਹ ਉੱਚੀ ਉੱਚੀ ਰੋਣ ਲੱਗ ਪੈਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਕਿਸੇ ਦੀ ਧੀ ਨਹੀਂ ਬਣ ਸਕਦੀ, ਮੈਂ ਕਿਸੇ ਦੀ ਨੂੰਹ ਨਹੀਂ ਬਣ ਸਕਦੀ, ਮੈਂ ਕਿਸੇ ਦੇ ਪਤਨੀ ਨਹੀਂ ਬਣ ਸਕਦੀ, ਮੈਂ ਕਿਸੇ ਦੀ ਮਾਂ ਵੀ ਨਹੀਂ ਬਣ ਸਕਦੀ । ਬਸ ਉਹ ਆਪਣੇ ਸੁਪਨੇ ਤੇ ਅਰਮਾਨਾਂ ਨੂੰ ਆਪਣੇ ਦਿਲ ਵਿਚ ਮਾਰ ਕਿ ਲੋਕਾਂ ਦੀ ਸੇਵਾ ਵਿਚ ਆਪਣਾ ਜੀਵਨ ਬਤੀਤ ਕਰਦੀ ਸੀ | ਪਰ ਹੋਣੀ ਨੂੰ ਕੁਝ ਹੋਰ ਕੁਝ ਮੰਜੂਰ ਸੀ, ਪਿੰਡ ਦੇ ਸਰਪੰਚ ਦਾ ਮੁੰਡਾ ਜੋ ਨਿਤ ਨਵੇਂ ਸਿਆਪੇ ਪੈਂਦਾ ਸੀ ਜਿਸ ਤੋਂ ਸਾਰਾ ਪਿੰਡ ਦੁਖੀ ਸੀ ਪਰ ਉਸਦੇ ਅਗੇ ਕੋਈ ਨਹੀਂ ਬੋਲਦਾ ਸੀ , ਉਸਦੀ ਮਾੜੀ ਨਿਗਾ ਰਾਣੋ ਉਪਰ ਸੀ । ਇਕ ਦਿਨ ਰਾਣੋ ਉਸਦੀ ਗੰਦੀ ਹਵਸ ਦਾ ਸ਼ਿਕਾਰ ਹੋ ਜਾਂਦੀ ਹੈ |

ਫਿਰ, ਸੁਰਜੀਤ ਨੇ ਰਾਣੋ ਨੂੰ ਕਈ ਵਾਰ ਆਪਣੀ ਹਵਸ਼ ਦਾ ਸ਼ਿਕਾਰ ਬਣਾਇਆ ਪਰ ਰਾਣੋ ਕੁਝ ਵੀ ਨਹੀਂ ਕਾਰਸਕੀ ਕਿਉਂ ਸੁਰਜੀਤ ਨੂੰ ਰਾਣੋ ਦੇ ਅਤੀਤ ਬਾਰੇ ਪਤਾ ਲੱਗ ਗਿਆ ਸੀ | ਇਸ ਕਰਕੇ ਰਾਣੋ ਉਸਦਾ ਵਿਰੋਧ ਨਹੀਂ ਕਰ ਸਕੀ | ਇਕ ਦਿਨ ਰਾਣੋ ਨੇ ਉਸਦਾ ਵਿਰੋਧ ਕੀਤਾ ਤੇ ਸੁਰਜੀਤ ਨੇ ਕਿਹਾ ਮੈਂ ਤੇਰੇ ਬਾਰੇ ਸਾਰੀ ਪਿੰਡ ਨੂੰ ਦੱਸ ਦੇਵੇਗਾ ਕਿ ਤੂੰ ! ਰਾਣੋ ਗੁਸੇ ਵਿਚ ਆਈ ਤੇ ਬੋਲੀ ਜਾ ਤੂੰ ਦੱਸ ਦੇ ਜਿਸਨੂੰ ਵੀ ਦੱਸਣਾ ਵਾ ਮੈਂ ਹੁਣ ਤੇਰਾ ਜੁਲਮ ਨਹੀਂ ਸਹਿ ਸਕਦੀ ਜੇ ਤੂੰ ਦੱਸਿਆ ਤਾਂ ਮੈਂ ਵੀ ਦੱਸ ਦੇਵਾਗੇ ਕਿ ਤੂੰ ਮੇਰੇ ਨਾਲ ਮਾੜਾ ਕੰਮ ਕੀਤਾ ਹੈ | ਇਹ ਕਹਿ ਕਿ ਰਾਣੋ ਚਲੀ ਜਾਂਦੀ ਹੈ ਤੇ ਸੁਰਜੀਤ ਮਨ ਹੀ ਮਨ ਸੋਚਦਾ ਹੈ ਕਿ ਮੈਂ ਇਸ ਨੂੰ ਬਰਬਾਦ ਕਰ ਦੇਵੇਗਾ ਤੇ ਮੈਂ ਅਜੇਹੀ ਸੱਟ ਮਾਰਾਂਗਾ ਕਿ ਸੱਪ ਵੀ ਮਰਜੇ ਤੇ ਸੋਟੀ ਵੀ ਨਾ ਟੂਟੇ । ਸਮਾਂ ਫਿਰ ਚੱਲ ਚਲਦਾ ਗਿਆ ਜਿਵੇ ਰਾਣੇ ਦੇ ਕਰਮਾ ਵਿਚ ਦੁੱਖ ਹੀ ਦੁੱਖ ਸਨ | ਇਕ ਦਿਨ ਰਾਣੋ ਬੀਬੀ ਭਾਨੀ ਨਾਲ ਬਜ਼ਾਰੋਂ ਘਰ ਦਾ ਲੋੜੀਦਾ ਸਮਾਂਨ ਲਿਆ ਕਿ ਆ ਰਹੀ ਸੀ ਤੇ ਰਾਣੇ ਦੇਖਦੀ ਹੈ ਕਿ ਜਿਥੇ ਰਾਣੋ ਰਹਿੰਦੀ ਸੀ ਉਸ ਘਰ ਦੇ ਬਾਹਰ ਸਾਰਾ ਪਿੰਡ ਇਕੱਠਾ ਹੋਇਆ ਸੀ ਰਾਣੋ ਇਹ ਸਬ ਦੇਖ ਕੇ ਘਬਰਾ ਗਈ ਤੇ ਸਾਰੇ ਪਿੰਡ ਵਾਲੇ ਰਾਣੋ ਨੂੰ ਇੰਝ ਦੇਖ ਰਹੇ ਸਨ, ਜਿਵੇਂ ਰਾਣੋ ਨੇ ਕੋਈ ਬਹੁਤ ਵੱਡਾ ਜ਼ੁਲਮ ਕੀਤਾ ।

ਜਦ ਰਾਣੋ ਨੇ ਕੁਰਸੀ ਉਪਰ ਬੈਠੀ ਬਾਬਾ ਸ਼ਿਮਬੋ ਤੇ ਉਸ ਦੇ ਨਾਲ ਆਏ ਉਸਦੇ ਸਾਥੀਆਂ ਨੂੰ ਦੇਖਦੀ ਹੈ ਤਾ ਰਾਣੋ ਨੂੰ ਇਵੇ ਲਗਾ ਜਿਵੇ ਉਸਦੇ ਪੈਰਾਂ ਹੇਠੋ ਜਮੀਨ ਨਿਕਲ ਗਈ ਹੋਵੇ ਤੇ ਉਸਨੂੰ ਆਪਣਾ ਬੀਤਿਆ ਹੋਇਆ ਸਾਰਾ ਅਤੀਤ ਯਾਦ ਆਗਿਆ । ਬਾਬਾ ਸ਼ਿਮਬੋ, ਆਜਾ ਮੇਰੀ ਧੀਏ ਰਾਣੋ, ਤੂੰ ਸਾਨੂੰ ਭੁੱਲ ਗਈ ਪਰ ਅਸੀਂ ਤੈਨੂੰ ਨਹੀਂ ਭੂਲੇ । ਰਾਣੋ ਨੇ ਸਾਰੇ ਪਿੰਡ ਦੇ ਲੋਕ ਵੱਲ ਦੇਖਿਆ ਤੇ ਬੜੇ ਮਾਨ ਨਾਲ ਕਿਹਾ ਕਿ ਬਾਬਾ ਸ਼ਿਮਬੋ ਤੁਸੀਂ ਇਥੋਂ ਜਾਓ ਮੈਂ ਤੁਹਾਡੇ ਨਾਲ ਨਹੀਂ ਜਾ ਸਕਦੀ ਇਹ ਮੇਰਾ ਪਿੰਡ ਹੈ ਇਸ ਪਿੰਡ ਦੇ ਲੋਕ ਮੈਨੂੰ ਬਹੁਤ ਪਿਆਰ ਕਰਦੇ ਹਨ | ਬਾਬਾ ਸ਼ਿਮਬੋ, ਬੜੀ ਰੌਬ ਭਰੀ ਅਵਾਜ ਵਿਚ ਬੋਲਿਆ ਅੱਛਾ ਇਹ ਲੋਕ ਤੈਨੂੰ ਬਹੁਤ ਪਿਆਰ ਕਰਦੇ ਹਨ ? ਕੀ ਇਹਨਾਂ ਨੂੰ ਤੇਰੇ ਅਤੀਤ ਬਾਰੇ ਪਤਾ ਹੈ ਕਿ ਤੂੰ .. ……… ! ਰਾਣੋ, ਸੋਚਾਂ ਵਿਚ ਪੈ ਜਾਂਦੀ ਹੈ ਤੇ ਪੱਥਰ ਦੀ ਮੂਰਤ ਬਣ ਕਿ ਖਲੋ ਜਾਂਦੀ ਹੈ |

ਸਾਰੇ ਪਿੰਡ ਵਾਲੇ ਬਾਬਾ ਸ਼ਿਮਬੋ ਨੂੰ ਪੁੱਛਦੇ ਹਨ ਤੁਸੀਂ ਕੌਣ ਹੋ ਤੇ ਰਾਣੋ ਨੂੰ ਤੁਸੀਂ ਕਿਸ ਤਰਾਂ ਜਾਂਦੇ ਹੋ | ਬਾਬਾ ਸ਼ਿਮਬੋ ਜਵਾਬ ਦੇਂਦੇ ਹਨ ਅਸੀਂ ਇਸ ਦਾ ਪਰਿਵਾਰ ਹਾ ਤੇ ਇਹ ਵੀ ਸਾਡੇ ਵਾਂਗ …….. ਤੇ ਸਾਰੇ ਪਿੰਡ ਵਾਲੇ ਇਕ ਦਮ ਚੁੱਪ ਹੋ ਜਾਂਦੇ ਹਨ ਤੇ ਆਪਸ ਵਿਚ ਘੁਸਰ – ਮੁਸਰ ਕਰਨ ਲੱਗ ਪੈਂਦੇ ਹਨ । ਬੀਬੀ ਭਾਨੀ, ਕੀ ਮਤਲਬ ਤੁਹਾਡਾ ਕਿ ਰਾਣੋ ਤੁਹਾਡੇ ਵਾਂਗ ! ਬਾਬਾ ਸ਼ਿਮਬੋ ਹਾ, ਰਾਣੋ ਸਾਡੇ ਵਾਂਗ ਹੀ ਹੈ | ਸੁਰਜੀਤ ਬੜੀ ਰੋਹਬ ਭਰੀ ਅਵਾਜ਼ ਵਿਚ ਬੋਲਿਆ, ਦੇਖਿਆ ਪਿੰਡ ਵਾਲਿਆਓ, ਮੈਨੂੰ ਤਾ ਪਹਿਲਾ ਹੀ ਪਤਾ ਸੀ, ਰਾਣੋ ਬਾਰੇ ਪਰ ਮੇਰਾ ਪਿੰਡ ਵਾਲਿਆਂ ਨੇ ਵਿਸ਼ਵਾਸ ਨਹੀਂ ਕਰਨਾ ਸੀ ਹੁਣ ਤਾ ਤੁਹਾਨੂੰ ਜਕੀਨ ਆਇਆ ਕੇ ਨਹੀਂ | ਸਾਰਾ ਪਿੰਡ ਰਾਣੋ ਵਾਲ ਵੇਖਦਾ ਹੈ ਤੇ ਸਾਰੇ ਜਾਣੇ ਰਾਣੋ ਨੂੰ ਪੁੱਛਦੈ ਹੈਂ ਕਿ ਰਾਣੋ ਵੀ ਤੂੰ ? ਰਾਣੋ ਰੋਂਦੀ ਹੋਈ ਬੋਲਦੀ ਹੈ ‘ਮੈਂ ਨਾ ਤਾ ਜ਼ਨਾਨੀ ਹਾ ਨਾ ਹੀ ਮੈਂ ਮਰਦ ਹੈ, ਮੈਂ ਖੁਸਰਾ ਹੈ !” ਇਹ ਗੱਲ ਸੁਣ ਕਿ ਪਿੰਡ ਵਾਲੇ ਰਾਣੋ ਨੂੰ ਬਹੁਤ ਕੁਝ ਬੋਲਦੇ ਹਨ ਕਿ ਤੂੰ ਸਾਡੇ ਨਾਲ ਵਿਸ਼ਵਾਸ਼ ਘਾਤਕ ਕੀਤਾ ਹੈ ਤੂੰ ਸਾਹਨੂੰ ਝੂਠ ਬੋਲਿਆ ਹੈ ਆਦਿ ਆਦਿ ।

ਬਾਬਾ ਸ਼ਿਮਬੋ, ਰਾਣੋ ਚੱਲ ਹੁਣ ਸਾਡੇ ਨਾਲ, ਸਾਡਾ ਇਸ ਦੁਨੀਆਂ ਵਿਚ ਕੋਈ ਨਹੀਂ ਹੈ ਜਦ ਸਾਡੇ ਮਾਪੇ ਹੀ ਸਾਡੇ ਨਹੀਂ ਹੋਏ ਤਾ ਇਹਨਾਂ ਪਰਾਇਆ ਨੇ ਸਾਡੇ ਕੀ ਹੋਣਾ ਹੈ ਸਾਡੀ ਇਹਨਾਂ ਨਾਲੋਂ ਦੁਨੀਆ ਅਲੱਗ ਹੈ ਇਹ ਸਾਹਣੁ ਆਪਣੀ ਦੁਨੀਆ ਦਾ ਹਿਸਾ ਨਹੀਂ ਮੰਨਦੇ । ਇਹ ਲੋਕ ਸਾਹਨੂੰ ਘਰ ਵਿਚ ਵਿਵਾਹ ਜਾ ਮੁੰਡੇ ਹੋਣ ਤੇ ਹੀ ਸ਼ਗਨ ਦੇਂਦੇ ਹਨ ਪਰ ਸਾਹਨੂੰ ਕੋਈ ਆਪਣੇ ਘਰ ਵਿਚ ਪਕਾ ਨਹੀਂ ਰਖ ਸਕਦਾ ( ਭਾਵ ਕਿ ਸਾਹਨੂੰ ਕੋਈ ਵੀ ਆਪਣੇ ਪਰਿਵਾਰ ਦਾ ਹਿੱਸਾ ਨਹੀਂ ਬਣਾ ਸਕਦਾ )” । ਜਦ ਬਾਬਾ ਸ਼ਿਮਬੋ, ਰਾਣੋ ਨੂੰ ਆਪਣੇ ਨਾਲ ਲਿਜਾ ਰਿਹਾ ਸੀ, ਰਾਣੋ ਪਿੰਡ ਵਾਲਿਆਂ ਦੇ ਤਰਲੇ ਪਾ ਰਹੀ ਸੀ ਉਸ ਦੇ ਤਰਲੇ ਸੁਣ ਜਿਵੇ ਧਰਤੀ ਦਾ ਸੀਨਾ ਵੀ ਚੀਰ – ਚੀਰ ਹੋ ਜਾਂਦਾ ਪਰ ਕਿਸੀ ਨੇ ਉਸਦੀ ਪੁਕਾਰ ਨਹੀਂ ਸੁਣੀ, ਰਾਣੋ ਤਰਲੇ ਪੌਦੀ ਪੈਂਦੀ ਬਾਬਾ ਸ਼ਿਮਬੋ ਨਾਲ ਜਦ ਕਾਰ ਵਿਚ ਬਹਿਣ ਲੱਗੀ ਤਾਂ ਉਸ ਨੇ ਇਕ ਦਮ ਬਾਬਾ ਸ਼ਿਮਬੋ ਨੂੰ ਧੱਕਾ ਮਾਰਿਆ ਤੇ ਭੱਜ ਕਿ ਇਕ ਤੇਜ਼ ਰਫਤਾਰ ਟਰੱਕ ਦੇ ਸਾਹਮਣੇ ਆ ਗਈ ਤੇ ਟਰੱਕ ਉਸ ਦੇ ਉਪਰ ਦੇ ਲੰਘ ਗਿਆ ਤੇ ਰਾਣੋ ਲਹੂ ਲੁਹਾਨ ਹੋ ਗਈ ਤੇ ਬਾਬਾ ਸ਼ਿਨਬੋ, ਲਹੂ ਲੁਹਾਨ ਹੋਈ, ਰਾਣੋ ਨੂੰ ਚੁੱਕ ਕਿ ਆਪਣੀ ਗੋਦੀ ਵਿਚ ਲੈਂਦੇ ਹਨ ਤੇ ਰਾਣੋ ਲੜਕੋਂਦੀ ਹੋਈ ਅਵਾਜ ਵਿਚ ਬੋਲੀ , ਬਾਬਾ ਸ਼ਿਮਬੋ ਮੈਨੂੰ ਮਾਫ ਕਰਿਉ ਤੁਸੀਂ ਸਹੀ ਕਹਿੰਦੇ ਸੀ ਕਿ ਇਹ ਸਮਾਜ ਸਾਡਾ ਨਹੀਂ ਹੈ ਤੇ ਉਹ ਆਪਣੀ ਅੱਖਾਂ ਬੰਦ ਕਰ ਲੈਂਦੇ ਹੈ (ਭਾਵ ਕਿ ਮਰ ਜਾਂਦੀ ਹੈ)।

“ਪਰ ਉਸ ਦੀ ਮੌਤ ਸਾਡੇ ਆਧੁਨਿਕ ਸਮਾਜ ਵਿਚ ਕਈ ਤਰਾਂ ਦੇ ਵੱਡੇ ਵੱਡੇ ਸਵਾਲ ਖੜ੍ਹੇ ਕਰ ਗਈ ਹੈ ਜਿਸ ਦਾ ਜਵਾਬ ਅਜੇ ਤਕ ਕੋਈ ਨਹੀਂ ਦੇ ਸਕਿਆ।

ਮਕਾਨ ਨੰਬਰ 203 , ਸੈਕਟਰ – 18 – ਏ, ਚੰਡੀਗੜ੍ਹ, 9463955042

LEAVE A REPLY

Please enter your comment!
Please enter your name here