ਸਿੱਧੂ ਮੂਸੇਵਾਲੇ ਦਾ ਹੁਣ ਬੱਬੂ ਮਾਨ ਨਾਲ ਪਿਆ ਪੰਗਾ

0
14647

ਨਰਿੰਦਰ ਕੁਮਾਰ | ਜਲੰਧਰ

ਵਿਵਾਦਿਤ ਗਾਇਕ ਸਿੱਧੂ ਮੂਸੇਵਾਲੇ ਦਾ ਹੁਣ ਬੱਬੂ ਮਾਨ ਨਾਲ ਪੰਗਾ ਸ਼ੁਰੂ ਹੋ ਗਿਆ ਹੈ। ਮੂਸੇਵਾਲਾ ਨੇ ਅੱਜ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਇੱਕ ਮਾਨ ਦੇ ਫੈਨਜ਼ ਨੂੰ ਖਰੀਆਂ-ਖੋਟੀਆਂ ਸੁਣਾਈਆਂ। ਮੂਸੇਵਾਲੇ ਨੇ ਤਾਂ ਬੱਬੂ ਮਾਨ ਦੇ ਫੈਨਜ਼ ਨੂੰ ਲੀਰਾਂ ਅਤੇ ਕੁਤੀੜ ਵੀ ਕਹਿ ਦਿੱਤਾ।

ਕਰੀਬ 20 ਮਿੰਟ ਦੇ ਲਾਈਵ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲਾ ਨੇ ਪੂਰਾ ਜ਼ੋਰ ਗਾਇਕ ਨੂੰ ਭੰਡਣ ‘ਤੇ ਹੀ ਦਿੱਤਾ। ਮੂਸੇਵਾਲੇ ਨੇ ਕਿਹਾ- ਮੈਨੂੰ ਧੱਕੇ ਨਾਲ ਫੜ ਕੇ ਸ਼ਰੀਕ ਨਾ ਬਣਾਓ। ਜੇ ਸ਼ਰੀਕ ਬਣ ਗਿਆ ਤਾਂ ਹਨ੍ਹੇਰੀਆਂ ਲਿਆ ਦਿਆਂਗਾ। ਲੀਰਾਂ ਤੇ ਉਨ੍ਹਾਂ ਦੇ ਉਸਤਾਦ ਨੂੰ ਦੱਸ ਦੇਣਾ ਚਾਹੁੰਦਾ ਕਿ ਬੰਦਿਆਂ ਵਾਂਗੂੰ ਆਪਣਾ ਕੰਮ ਕਰੋ ਕਿਉਂਕਿ ਹੁਣ ਤੱਕ ਤੁਸੀਂ ਕੁੜੀਆਂ, ਬੁੜੀਆਂ ਤੇ ਸ਼ਰੀਫ਼ਾਂ ਨੂੰ ਹੀ ਡਰਾਇਆ ਹੈ।

ਮੂਸੇਵਾਲੇ ਦੇ ਵੀਡੀਓ ਨੂੰ ਕਰੀਬ 10 ਲੱਖ ਤੋਂ ਉੱਪਰ ਲੋਕ ਇੰਸਟਾਗ੍ਰਾਮ ‘ਤੇ ਦੇਖ ਚੁੱਕੇ ਹਨ। ਸਿੱਧੂ ਮੂਸੇਵਾਲਾ ਨੇ ਇਹ ਵੀ ਕਿਹਾ ਕਿ ਇਨ੍ਹਾਂ ਨੇ ਕੋਈ ਇੰਡਸਟਰੀ ਦਾ ਠੇਕਾ ਥੋੜ੍ਹੀ ਲੈ ਕੇ ਰੱਖਿਆ ਹੈ ਕਿ ਸਿਰਫ ਤੁਸੀਂ ਹੀ ਰਾਜ ਕਰੋਗੇ। ਮੂਸੇਵਾਲੇ ਨੇ ਵੀਡੀਓ ਵਿਚ ਦਿੜ੍ਹਬਾ ਵਿਖੇ ਕੀਤੇ ਸ਼ੋਅ ਦਾ ਜ਼ਿਕਰ ਵੀ ਕੀਤਾ ਜਿੱਥੇ ਬਾਅਦ ਵਿੱਚ ਬੱਬੂ ਮਾਨ ਵੀ ਇਕੱਠ ਕਰਕੇ ਗਿਆ ਗਏ ਸਨ।

ਦੋਹਾਂ ਗਾਇਕਾਂ ਦੇ ਫੈਨਜ਼ ਵੱਲੋਂ ਕਈ ਵਿਵਾਦਤ ਟਿੱਪਣੀਆਂ ਸੋਸ਼ਲ ਮੀਡੀਆ ‘ਤੇ ਇੱਕ ਦੂਸਰੇ ਦੇ ਵਿਰੁੱਧ ਕੀਤੀਆਂ ਜਾਂਦੀਆਂ ਹਨ। ਇਥੋਂ ਤੱਕ ਕਿ ਸਿੱਧੂ ਮੂਸੇਵਾਲਾ ਨੂੰ ਕਈ ਵਾਰ ਈਮੇਲ ਅਤੇ ਟੈਲੀਫੋਨ ਕਰਕੇ ਵੀ ਬੱਬੂ ਮਾਨ ਸਬੰਧੀ ਕਈ ਸਪੱਸ਼ਟੀਕਰਨ ਮੰਗੇ ਜਾਂਦੇ ਹਨ।

ਸਿੱਧੂ ਦੀ ਇਸ ਲਾਇਵ ਵੀਡੀਓ ਦਾ ਬੱਬੂ ਮਾਨ ਦੇ ਫੈਨਜ਼ ਨੇ ਜਵਾਬ ਵੀ ਦਿੱਤਾ।

LEAVE A REPLY

Please enter your comment!
Please enter your name here