ਨਿੱਕੂ ਪਾਰਕ ਨੂੰ ਡੀਸੀ ਨੇ ਦਿੱਤੇ 5 ਲੱਖ ਰੁਪਏ, ਸ਼ਹਿਰ ਦੇ ਪਾਰਕ ਦੀ ਬਦਲੀ ਜਾਵੇਗੀ ਨੁਹਾਰ

0
117

ਜਲੰਧਰ | ਨਿੱਕੂ ਪਾਰਕ ਨੂੰ ਬੱਚਿਆਂ ਲਈ ਖਿੱਚ ਦਾ ਕੇਂਦਰ ਬਣਾਉਣ ਲਈ ਡਿਪਟੀ ਕਮਿਸ਼ਨਰ ਨੇ ਨਿੱਕੂ ਪਾਰਕ ਨੂੰ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ।

ਡੀਸੀ ਘਨਸ਼ਿਆਮ ਥੋਰੀ ਨੇ ਨਿੱਕੂ ਪਾਰਕ ਦਾ ਦੌਰਾ ਕਰਦਿਆਂ ਕਿਹਾ ਕਿ ਇਹ ਪਾਰਕ ਸ਼ਹਿਰ ਅਤੇ ਇਸ ਦੇ ਲੋਕਾਂ ਲਈ ਵੱਡਮੁੱਲੀ ਜਾਇਦਾਦ ਹੈ। ਇਹ ਪਾਰਕ ਬੱਚਿਆ ਦੀ ਸਭ ਤੋਂ ਪੰਸਦੀਦਾ ਥਾਂ ਹੈ ਕਿਉਂਕਿ ਵੱਖ-ਵੱਖ ਤਰ੍ਹਾਂ ਦੇ ਝੂਲਿਆਂ ਅਤੇ ਸਲਾਈਡਾਂ ਨੂੰ ਵਰਤਣ ਦੀ ਮੁਫ਼ਤ ਵਿੱਚ ਪੇਸ਼ਕਸ ਕੀਤੀ ਗਈ ਹੈ। ਬਿਜਲਈ ਝੂਲੇ ’ਤੇ ਤਿੰਨ ਵਾਰ ਸਵਾਰ ਹੋਣ ਲਈ ਸਿਰਫ਼ 35 ਰੁਪਏ ਹੀ ਲਏ ਜਾਂਦੇ ਹਨ।

ਸ੍ਰੀ ਥੋਰੀ ਨੇ ਕਮੇਟੀ ਮੈਂਬਰਾਂ ਨੂੰ ਕਿਹਾ ਕਿ ਪਾਰਕ ਦੇ ਸਹੀ ਢੰਗ ਨਾਲ ਰੱਖ ਰਖਾਵ ਲਈ ਨਿਯਮਤ ਤੌਰ ’ਤੇ ਮੀਟਿੰਗਾਂ ਕੀਤੀਆਂ ਜਾਣ ਤਾਂ ਜੋ ਲੋਕਾਂ ਨੂੰ ਬਿਨਾਂ ਕਿਸੇ ਦਿੱਕਤ ਦੇ ਇਸ ਦਾ ਲਾਭ ਮਿਲ ਸਕੇ।

ਨਿੱਕੂ ਪਾਰਕ ਕਮੇਟੀ ਦੇ ਮੁੱਖੀ ਜੁਆਇੰਟ ਕਮਿਸ਼ਨਰ ਨਗਰ ਨਿਗਮ ਹਰਚਰਨ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਕੁਝ ਬਿਜਲਈ ਝੂਲਿਆਂ ਦੀ ਤੁਰੰਤ ਮੁਰੰਮਤ ਅਤੇ ਸਾਂਭ ਸੰਭਾਲ ਦੀ ਜਰੂਰਤ ਹੈ, ਜਿਸ ’ਤੇ ਉਨ੍ਹਾਂ ਕਿਹਾ ਕਿ ਕਮੇਟੀ ਨੂੰ ਸੀਆਰਆਰ ਫੰਡ ਵਿਚੋਂ 5 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਜਾਵੇਗੀ।

ਜੁਆਇੰਟ ਕਮਿਸ਼ਨਰ ਨੇ ਡਿਪਟੀ ਕਮਿਸ਼ਨਰ ਨੂੰ ਇਹ ਵੀ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਰਕੇ ਪਾਰਕ ਲੰਬੇ ਸਮੇਂ ਤੱਕ ਬੰਦ ਰਹੀ ਹੈ ਜਿਸ ਨੇ ਇਸ ਦੀ ਕਾਰਜ ਪ੍ਰਣਾਲੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਕਰਕੇ ਪਾਰਕ ਦੀ ਸਹੀ ਸਾਂਭ ਸੰਭਾਲ ਲਈ ਹੋਰ ਮਨੁੱਖੀ ਸਰੋਤਾਂ ਦੀ ਜਰੂਰਤ ਹੈ।

ਇਸ ’ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤਹਿਸੀਲਦਾਰ ਪੱਧਰ ਦਾ ਅਧਿਕਾਰੀ ਪਾਰਕ ਦੀ ਨਿਯਮਤ ਤੌਰ ’ਤੇ ਦੌਰਾ ਕਰਨਗੇ ਅਤੇ ਇਥੇ ਲੋਕਾਂ ਦੀ ਵੱਧ ਤੋਂ ਵੱਧ ਆਮਦ ਨੂੰ ਯਕੀਨੀ ਬਣਾਉਣ ਲਈ ਸੰਭਾਵਨਾਵਾਂ ਦੀ ਭਾਲ ਕੀਤੀ ਜਾਵੇਗੀ।

ਇਸ ਮੌਕੇ ਐਸ.ਡੀ.ਐਮ. ਰਾਹੁਲ ਸਿੰਧੂ, ਜ਼ਿਲ੍ਹਾ ਮਾਲ ਅਫ਼ਸਰ ਜਲੰਧਰ ਜਸ਼ਨਜੀਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here