ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਦੀ ਗੈਂਗਸਟਰ ਸੁੱਖਾ ਗਿੱਲ ਲੰਮੇ ਨੇ ਲਈ ਜ਼ਿੰਮੇਵਾਰੀ, ਪੜ੍ਹੋ ਕੀ ਲਿਖਿਆ ਫੇਸਬੁੱਕ ਅਕਾਊਂਟ ‘ਤੇ

0
1086


ਬਠਿੰਡਾ |  ਗੈਂਗਸਟਰ ਸੁੱਖਾ ਗਿੱਲ ਲੰਮੇ ਨੇ ਸੋਸ਼ਲ ਮੀਡੀਆ ‘ਤੇ ਬੀਤੀ ਸ਼ਾਮ ਭਗਤਾ ਭਾਈ ’ਚ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂ ਮਨੋਹਰ ਲਾਲ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਫੇਸਬੁੱਕ ‘ਤੇ ਪਾਈ ਪੋਸਟ ’ਚ ਦੱਸਿਆ ਹੈ ਅੱਜ ਜੋ ਭਗਤੇ ਕਤਲ ਹੋਇਆ ,ਉਹ ਮੇਰੇ ਵੀਰ ਹਰਜਿੰਦਰ ਤੇ ਅਮਨ ਨੇ ਕੀਤਾ ਹੈ। ਇਸ ਕਤਲ ਦਾ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣਾ ਹੈ। ਇਹ ਵੀ ਦੱਸਿਆ ਹੈ ਕਿ 12 ਅਕਤੂਬਰ 2015 ਨੂੰ ਬਰਗਾੜੀ ਦੀਆਂ ਗਲੀਆਂ ਵਿੱਚ ਸਾਡੇ ਗੁਰੂ ਦੇ ਅੰਗ ਸੁੱਟੇ ਸਨ ਤੇ ਨਾਲ ਬੇਅਦਬੀ ਕਰਨ ਤੋਂ ਬਾਅਦ ਜ਼ਿੰਮੇਵਾਰੀ ਵੀ ਲਈ ਸੀ। ਇਸ ਦੇ ਨਾਲ ਹੀ ਭਵਿੱਖ ’ਚ ਬੇਅਦਬੀ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਗਈ ਹੈ।  

ਪੋਸਟ ਮੁਤਾਬਕ ਜੰਗਲ ਦਾ ਰਾਜਾ ਇੱਕ ਹੈ ਅਤੇ ਸਾਡੇ ਜੰਗਲ ਦਾ ਰਾਜਾ ਸੁੱਖਾ ਵੀਰ ਹੈ। ਸੁੱਖੇ ਵੀਰ ਦੇ ਇੱਕ ਇਸ਼ਾਰੇ ਤੇ ਕੌਮ ਦੇ ਦੋਖੀਆਂ ਦੀਆਂ ਲਾਸ਼ਾਂ ਡਿਗਦੀਆਂ ਰਹਿਣਗੀਆਂ। ਇਸ ਤੋਂ ਇਲਾਵਾ ਪੋਸਟ ’ਚ ਹੋਰ ਵੀ ਕਾਫ਼ੀ ਕੁੱਝ ਲਿਖਿਆ ਗਿਆ ਹੈ। ਦੱਸਣਯੋਗ ਹੈ ਕਿ  ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਹਲਕੇ ’ਚ ਪੈਂਦੇ ਕਸਬਾ ਭਗਤਾ ਭਾਈ ’ਚ ਸ਼ੁੱਕਰਵਾਰ ਸ਼ਾਮ ਨੂੰ ਵੈਸਟਰਨ ਯੂਨੀਅਨ ਮਨੀ ਟਰਾਂਸਫ਼ਰ ਦੇ ਸੰਚਾਲਕ ਅਤੇ ਬੇਅਦਬੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਤਿੰਦਰਬੀਰ ਅਰੋੜਾ ਦੇ ਪਿਤਾ ਅਤੇ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂ ਮਨੋਹਰ ਲਾਲ (53) ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਵੱਡੀ ਗੱਲ ਹੈ ਕਿ ਸੀਸੀਟਂਵੀ ਫੁੱਟੇਜ਼ ’ਚ ਸਾਹਮਣੇ ਆਇਆ ਹੈ ਕਿ ਇੱਕ ਨੌਜਵਾਨ ਨੇ ਤਾਂ ਹੱਕ ’ਚ ਦੋ ਪਿਸਤੌਲ ਫੜਕੇ ਅੰਨ੍ਹੇਵਾਹ ਫਾਇਰਿੰਗ ਕੀਤੀ ਹੈ। ਮਨੋਹਰ ਲਾਲ ਨੇ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਦਮ ਤੋੜ ਦਿੱਤਾ ਸੀ। ਥਾਣਾ ਦਿਆਲਪੁਰਾ ਭਾਈ ਪੁਲਿਸ ਨੇ ਇਸ ਕਤਲ ਦੇ ਸਬੰਧ ’ਚ ਧਾਰਾ 302,307,34 ,ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਸੀਨੀਅਰ ਪੁਲਿਸ ਕਪਤਾਨ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਪੁਲਿਸ ਵੱਖ ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। 

ਇਸ ਕਤਲ ਤੋਂ ਪਹਿਲਾਂ ਡੇਰਾ ਪ੍ਰੇਮੀਆਂ ਦੇ ਹੋਏ ਹਨ ਤਿੰਨ ਹੋਰ ਕਤਲ

28 ਜੁਲਾਈ 2009 ਨੂੰ ਮਾਨਸਾ ਦੇ ਡੇਰਾ ਪ੍ਰੇਮੀ ਲੀਲੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਵਾਰ ਕਿਹਾ ਜਾਂਦਾ ਹੈ ਕਿ ਉਹ ਖਾਲਸਾਤਾਨੀਆਂ ਨੇ ਕੀਤੀ ਸੀ।

13 ਜੂਨ 2016 ਨੂੰ ਕੋਟਕਪੁਰਾ ਦੇ ਗੁਰੂਦੁਆਰਾ ਸਾਹਿਬ ਦੇ ਸਾਮ੍ਹਣੇ ਰਹਿਣ ਵਾਲੇ ਡੇਰਾ ਪ੍ਰੇਮੀ ਗੁਰਦੇਵ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ।

26 ਫਰਵਰੀ 2017 ਵਿਚ ਖੰਨਾ ਦੇ ਡੇਰਾ ਪ੍ਰੇਮੀ ਪਿਤਾ-ਪੁੱਤਰ ਦਾ ਕਤਲ ਹੋਇਆ ਸੀ।  

ਇਹ ਮੈਟਰ ਫੇਸਬੁੱਕ ਪੇਜ਼ ‘ਤੇ ਲਿਖਿਆ ਹੈ

Ssa ਸਾਰੇ ਵੀਰਾ ਤੇ ਭੈਣਾਂ ਨੂੰ ਅੱਜ ਜੋ ਭਗਤੇ ਕਤਲ ਹੋਇਆਂ ਉਹ ਮੇਰੇ ਵੀਰ ਹਰਜਿੰਦਰ ਤੇ ਅਮਨੇ ਨੇ ਕਰਿਆ ਕਾਰਨ ਇਹ ਸੀ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰੀ ਸੀ ਇਹਨਾਂ ਨੇ 12 October 2015 ਨੂੰ ਬਰਗਾੜੀ ਦਿਆਂ ਗਲਿਆ ਵਿੱਚ ਸਾਡੇ ਪਾਉ ਦੇ ਅੰਗ ਸੁੱਟੇ ਸੀ ਭਗਤੇ ਵਿੱਚ ਵੀ ਇਹਨਾਂ ਨੇ ਬੇਅਦਬੀ ਕਰੀ ਸੀ ਤੇ ਨਾਲੇ ਬੇਅਦਬੀ ਕਰਨ ਤੋਂ ਬਾਅਦ ਜ਼ੁਮੇਵਾਰੀ ਵੀ ਲਈ ਸੀ ਅਗਲੀ ਵਾਰ ਜੋ ਸਾਡੇ ਪਿਉ ਦੀ ਬੇਅਦਬੀ ਕਰਨ ਬਾਰੇ ਸੋਚੂ ਨਾਲ ਇਹ ਵੀ ਸੋਚ ਲਵੇ ਕਿ ਅਸੀਂ ਅੰਸ਼ ਮਕੋਦਾਗੇ ਉਸਦਾ ।ਇਸ ਲਈ ਸੁੱਖਾ ਗਿੱਲ ਲੰਮੇ ਗਰੁਪ ਵੱਲੋਂ ਇਸਦਾ ਕਤਲ ਕਰਿਆ ਗਿਆ।ਇੱਕ ਗੱਲ ਸਾਫ਼ ਕਰ ਦਿੰਨੇ ਆ ਅਸੀਂ ਜੋ ਵੀ ਕਰਦੇ ਆ ਆਵਦੇ ਤੋਰ ਤੇ ਕਰਦੇ ਆ ਜੋ ਅਸੀਂ ਕਰਨਾ ਕਰਨਾ ਹੀ ਆ ਕਿਸੇ ਸਾਲੇ ਦੀ ਪਰਮੀਸ਼ਨ ਨਾਲ ਨਹੀਂ ਜੁਰਤ ਨਾਲ ਚੱਲਦੇ ਆ ਬਾਕੀ ਹਰ ਜੰਗਲ਼ ਦਾ ਇੱਕ ਰਾਜਾ ਹੁੰਦਾ ਤੇ ਸਾਡੇ ਜੰਗਲ਼ ਦਾ ਰਾਜਾ ਸੁੱਖਾ ਵੀਰ ਆ ਤੇ ਵੀਰ ਦੇ ਇੱਕ ਬੋਲ ਤੇ ਆਏ ਹੀ ਕੋਮ ਦੇ ਦੋਖਿਆ ਦਿਆਂ ਤੇ ਸਾਡੇ ਦੁਸ਼ਮਣਾਂ ਦਿਆਂ ਲਾਸ਼ਾਂ ਡਿੱਗਦਿਆ ਰਹਿਣ ਗਿਆ ਤੇ ਇਕ ਗੱਲ ਹੋਰ ਜੰਗ ਸੂਰਮੇ ਜਿੱਤਦੇ ਆ ਹੋਸ਼ਲੇ ਨਹੀਂ (ਸਾਡੇ ਪੁਰਾਣੇ ਨੰਬਰ ਅਸੀਂ ਬੰਦ ਕਰਨ ਲੱਗੇ ਆ ਕਿਉਂਕਿ ਬਿਲਾਸਪੁਰ ਦੀ ਇੱਕ ਕਤੀੜ ਸਾਡੇ ਨਾਲ ਮਿਲਦਾ ਜੁਲਦਾ ਨੰਬਰ ਚਲਾਕੇ ਲੋਕਾਂ ਤੋਂ ਵੀਰ ਦੇ ਨਾਮ ਤੇ ਫਿਰੋਤੀ ਲੈ ਰਹੀ ਸੀ ਹੋਰ ਵੀ ਆ ਦੋ ਤਿੰਨ ਇਹਨਾਂ ਨਾਲਦੇ ਹੀ ।ਬਾਕੀ ਸਾਡਾ ਧਰੂ ਦੋਧਰ ਨਾਲ ਕੋਈ ਸੰਬੰਧ ਨਹੀਂ ਹੈ ।ਜੋ ਵੀ ਸਾਲੇ ਆਵਦੇ ਘਰਾਂ ਵਿੱਚ ਬੈਠਕੇ ਜਾਂਦਾ ਵਿਦਵਾਨ ਬਣਦੇ ਉਹ 10 ਦਿਨ ਕੱਡ ਕੇ ਦਿਖਾ ਦੇਣ ਫਰਾਰੀ ਦੇ (👉🏻ਸਾਡਾ ਵੀਰ prabh ਕਾਲ ਕਰਦਾ ਸੀ ਤੇ ਉਹੀ ਕਰੇਗਾ ਪਰ ਇਸ ਵਾਰ ਨੰਬਰ ਕੋਈ ਪੱਕਾ ਨਹੀਂ ਹੋਏਗਾ ਸਾਡਾ ਵੀਰ ਜਿਸਨੂੰ ਵੀ ਕਾਲ ਕਰੇਗਾ ਇੱਕ ਵਾਰ ਵਿਡਿਉ ਕਾਲ ਕਰਕੇ ਆਪਣਾ ਚਿਹਰਾ ਦਖਾਏਗਾ ਫਿਰ ਹੀ ਕੋਈ ਅੱਗੇ ਗੱਲ ਕਰੇ ਆ ਫੋਟੋ ਜੋ upload ਕਰੀ ਆ ਉਹ ਵੀਰ ਦੀ ਹੀ ਫੋਟੋ ਹੈ👇🏻)

LEAVE A REPLY

Please enter your comment!
Please enter your name here