ਰਾਖੀ ਸਾਵੰਤ ਨੇ ਕਰਵਾਈ ਕੋਰਟ ਮੈਰਿਜ, ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

0
1578

ਨਵੀਂ ਦਿੱਲੀ | ਹਿੰਦੀ ਸਿਨੇਮਾ ਦੀ ਡਰਾਮਾ ਕੁਈਨ ਰਾਖੀ ਸਾਵੰਤ ਨੇ ਆਪਣੇ ਬੁਆਏਫ੍ਰੈਂਡ ਆਦਿਲ ਦੁਰਾਨੀ ਨਾਲ ਕੋਰਟ ਮੈਰਿਜ ਕੀਤੀ ਹੈ। ਰਾਖੀ ਸਾਵੰਤ ਮੈਰਿਜ ਤੇ ਆਦਿਲ ਦੁਰਾਨੀ ਦੇ ਕੋਰਟ ਮੈਰਿਜ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਖਲਬਲੀ ਮਚਾ ਦਿੱਤੀ ਹੈ। ਵਾਇਰਲ ਤਸਵੀਰਾਂ ‘ਚ ਰਾਖੀ ਸਾਵੰਤ ਕੋਰਟ ਮੈਰਿਜ ਦੇ ਕਾਗਜ਼ਾਂ ‘ਤੇ ਦਸਤਖ਼ਤ ਕਰਦੀ ਨਜ਼ਰ ਆ ਰਹੀ ਹੈ ਅਤੇ ਉਸ ਦਾ ਬੁਆਏਫ੍ਰੈਂਡ ਆਦਿਲ ਦੁਰਾਨੀ ਉਸ ਦੇ ਕੋਲ ਬੈਠਾ ਹੈ।

ਰਾਖੀ ਅਤੇ ਆਦਿਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਵਾਇਰਲ ਤਸਵੀਰਾਂ ‘ਚ ਰਾਖੀ ਨੇ ਮੱਥੇ ‘ਤੇ ਚੁੰਨੀ ਲਗਾਈ ਹੈ। ਉਥੇ ਹੀ ਆਦਿਲ ਸਿੰਪਲ ਲੁੱਕ ਬਲੈਕ ਸ਼ਰਟ ਅਤੇ ਡੈਨੀਮ ‘ਚ ਨਜ਼ਰ ਆ ਰਹੇ ਹਨ।ਦੱਸਣਯੋਗ ਹੈ ਕਿ ਰਾਖੀ ਨੇ ਦੂਜਾ ਵਿਆਹ ਕੀਤਾ ਹੈ। ਰਾਖੀ ਨੇ ਇਸ ਤੋਂ ਪਹਿਲਾਂ ਰਿਤੇਸ਼ ਨਾਂ ਦੇ ਵਿਅਕਤੀ ਨਾਲ ਵਿਆਹ ਕੀਤਾ ਸੀ। ਰਾਖੀ ਲੰਬੇ ਸਮੇਂ ਤਕ ਰਿਤੇਸ਼ ਦੇ ਨਾਂ ਦਾ ਸੰਧੂਰ ਲਗਾਉਂਦੀ ਸੀ, ਫਿਰ ਰਾਖੀ ਨੇ ਬਿੱਗ ਬੌਸ 15 ਵਿਚ ਰਿਤੇਸ਼ ਦਾ ਚਿਹਰਾ ਦਿਖਾਇਆ।

ਸ਼ੋਅ ਛੱਡਣ ਤੋਂ ਬਾਅਦ ਰਾਖੀ ਸਾਵੰਤ ਨੇ ਵੱਡਾ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਤੀ ਪਹਿਲਾਂ ਹੀ ਵਿਆਹੇ ਹੋਏ ਹਨ, ਇਸ ਲਈ ਉਨ੍ਹਾਂ ਦਾ ਵਿਆਹ ਜਾਇਜ਼ ਨਹੀਂ ਹੈ ਅਤੇ ਫਿਰ ਰਾਖੀ ਨੇ ਰਿਤੇਸ਼ ਨਾਲੋਂ ਸਾਰੇ ਰਿਸ਼ਤੇ ਤੋੜ ਦਿੱਤੇ। ਰਿਤੇਸ਼ ਤੋਂ ਬਾਅਦ ਰਾਖੀ ਸਾਵੰਤ ਆਦਿਲ ਨੂੰ ਡੇਟ ਕਰ ਰਹੀ ਸੀ।

LEAVE A REPLY

Please enter your comment!
Please enter your name here