ਸੇਵਾ ਸਿੰਘ ਬਿਨਿੰਗ ਦੀ ਯਾਦ ‘ਚ ਪੰਜਾਬੀ ਮੰਚ ਨੇ ਕਰਵਾਇਆ ਆਨਲਾਈਨ ਕਵੀ ਦਰਬਾਰ

0
54936

ਸਿਆਟਲ (ਅਮਰੀਕਾ) | ਪੰਜਾਬੀ ਮੰਚ ਲਾਇਵ ਸਿਆਟਲ (ਅਮਰੀਕਾ) ਵੱਲੋਂ ਸੇਵਾ ਸਿੰਘ ਬਿਨਿੰਗ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ। ਸੇਵਾ ਸਿੰਘ ਬਿਨਿੰਗ ਦਾ ਬੀਤੇ ਦਿਨੀਂ ਕਨੇਡਾ ਵਿੱਚ ਸੁਰਗਵਾਸ ਹੋ ਗਿਆ ਸੀ।

ਅਮਰੀਕ ਸਿੰਘ ਕੰਗ ਨੇ ਦੱਸਿਆ ਕਿ ਕਵੀ ਦਰਬਾਰ ਵਿੱਚ ਸੇਵਾ ਸਿੰਘ ਬਿਨਿੰਗ ਦੀਆਂ ਮਨੁੱਖਤਾਂ ਪ੍ਰਤੀ ਸੇਵਾਵਾਂ ਨੂੰ ਯਾਦ ਕੀਤਾ ਗਿਆ ਅਤੇ ਉਹਨਾਂ ਦੀਆਂ ਅਭੁੱਲ ਯਾਦਾਂ ਨੂੰ ਯਾਦ ਕਰਦਿਆ ਪੰਜਾਬੀ ਮੰਚ ਲਾਇਵ ਸਿਆਟਲ (ਅਮਰੀਕਾ) ਨੇ ਸੇਵਾ ਸਿੰਘ ਬਿਨਿੰਗ ਬਹੁਤ ਹੀ ਮਿਲਣਸਾਰ ਅਤੇ ਮੇਹਰਬਾਨ ਇਨਸਾਨ ਸਨ। ਅਮਰੀਕ ਸਿੰਘ ਕੰਗ ਦੇ ਸੇਵਾ ਸਿੰਘ ਬਿਨਿੰਗ ਨਾਲ ਬਹੁਤ ਨਜ਼ਦੀਕੀ ਸਬੰਧ ਰਹੇ ਸਨ।

ਕਵੀ ਦਰਬਾਰ ਨੂੰ ਸ਼ੁਰੂ ਕਰਦਿਆ ਅਮਰੀਕ ਸਿੰਘ ਕੰਗ ਨੇ ਸੇਵਾ ਸਿੰਘ ਬਿਨਿੰਗ ਦੇ ਬਾਰੇ ਕੁੱਝ ਗੱਲਾਂ ਕੀਤੀਆਂ ਅਤੇ ਬਿੰਦਰ ਕੋਲੀਆਂ ਵਾਲ ਵੱਲੋਂ ਉਨ੍ਹਾਂ ਦੇ ਜੀਵਨ ਸਫ਼ਰ ਬਾਰੇ ਕੁੱਝ ਜਾਣਕਾਰੀ ਸਾਂਝੀ ਕੀਤੀਆਂ।

ਕਵੀ ਦਰਬਾਰ ਦੇ ਸ਼ੁਰੂ ਵਿੱਚ ਤੀਹ ਸੈਕਿੰਡ ਦਾ ਮੋਨ ਧਾਰਨ ਕੀਤਾ ਗਿਆ। ਉਸ ਤੋਂ ਬਾਅਦ ਮੰਚ ਨੂੰ ਸੰਭਾਲਦਿਆ ਬਿੰਦਰ ਕੋਲੀਆਂ ਵਾਲ (ਇਟਲੀ) ਨੇ ਤਕਰੀਬਨ ਦੋ ਘੰਟੇ ਦੇ ਚੱਲੇ ਕਵੀ ਦਰਬਾਰ ਵਿੱਚ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਤੋਂ ਸ਼ਾਇਰਾਂ ਨੇ ਉਹਨਾਂ ਨੂੰ ਸਨਮਾਨ ਅਤੇ ਸ਼ਰਧਾਂਜਲੀ ਅਰਪਿਤ ਕੀਤੀ।

ਇਸ ਕਵੀ ਦਰਬਾਰ ਵਿੱਚ ਅਮਰੀਕ ਸਿੰਘ ਕੰਗ (ਅਮਰੀਕਾ), ਧਰਮਿੰਦਰ ਸਿੰਘ ਕੰਗ (ਆਇਰਲੈਂਡ), ਨਰਿੰਦਰ ਸਿੰਘ ਜੌਹਲ (ਕਨੇਡਾ), ਬਿੰਦਰ ਕੋਲੀਆਂ ਵਾਲ (ਇਟਲੀ) ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਜੁੜੇ ਸ਼ਾਇਰ ਚੰਨ ਮੋਮੀ, ਮਨਜਿੰਦਰ ਕਮਲ, ਕੇਵਲ ਸਿੰਘ ਰੱਤੜਾ, ਕੁਲਦੀਪ ਸਿੰਘ ਦਰਾਜਕੇ, ਰਣਧੀਰ ਸਿੰਘ ਆਦਿ ਸ਼ਾਮਿਲ ਹੋਏ।

ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ https://bit.ly/2MTgTyt ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin

LEAVE A REPLY

Please enter your comment!
Please enter your name here