ਜਲੰਧਰ ਦੇ ਲੋਕ ਅੱਜ ਨਹੀਂ ਮਨਾ ਸਕਣਗੇ ਨਵੇਂ ਸਾਲ ਦਾ ਜਸ਼ਨ, ਕੱਲ੍ਹ ਤੋਂ ਰੈਂਸਟੋਰੈਂਟ ‘ਚ ਜਾਣ ਲਈ ਕਰਵਾਉਣਾ ਪਵੇਗਾ ਕੋਰੋਨਾ ਟੈਸਟ

0
1870

ਜਲੰਧਰ | ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ। ਜਿਸ ਤੋਂ ਬਾਅਦ ਪੂਰੀ ਦੁਨੀਆਂ ‘ਚ ਲੋਕ ਇਸ ਵਾਰ ਨਵਾਂ ਸਾਲ 2021 ਦਾ ਸੁਆਗਤ ਉਸ ਤਰੀਕੇ ਨਾਲ ਨਹੀਂ ਕਰ ਪਾਉਣਗੇ ਜਿਵੇਂ ਪਹਿਲਾਂ ਕਰਿਆ ਕਰਦੇ ਸਨ। ਦਰਅਸਲ ਕੋਰੋਨਾ ਵਾਇਰਸ ਕਾਰਨ ਕਈ ਥਾਈਂ ਨਵੇਂ ਸਾਲ ਦੇ ਜਸ਼ਨ ‘ਤੇ ਪਾਬੰਦੀ ਲਾਈ ਗਈ ਹੈ।

ਜਲੰਧਰ ਦੇ ਲੋਕ ਵੀ ਅੱਜ ਨਾਈਟ ਕਰਫਿਊ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਹੱਲਾ-ਗੁੱਲਾ ਨਹੀਂ ਕਰ ਸਕਣਗੇ। 1 ਜਨਵਰੀ ਤੋਂ ਸਾਰੀਆਂ ਪਾਬੰਦੀਆਂ ਖਤਮ ਕਰ ਦਿੱਤੀਆਂ ਜਾਣਗੀਆਂ। ਲੋਕ ਆਪਣੇ ਘਰਾਂ ਤੇ ਗਲੀਆਂ ਵਿਚ ਡੀ ਜੇ ਲਾ ਕੇ ਆਪਣਾ ਮੰਨੋਰੰਜਨ ਕਰ ਸਕਣਗੇ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਜੋ ਲੋਕ 1 ਜਨਵਰੀ ਤੋਂ ਰੈਸਟੋਰੈਂਟ ਜਾਂ ਕਲੱਬ ਵਿਚ ਸੈਲੀਬ੍ਰੇਸ਼ਨ ਕਰਨ ਜਾਣਗੇ ਉਹਨਾਂ ਨੂੰ ਪਹਿਲਾਂ ਕੋਰੋਨਾ ਟੈਸਟ ਕਰਵਾਉਣਾ ਹੋਵੇਗਾ। ਜੇਕਰ ਕੋਈ ਵੀ ਇਸ ਪ੍ਰਕਿਰਿਆ ਦੀ ਉਲੰਘਣਾ ਕਰਦਾ ਫੜ੍ਹਿਆ ਗਿਆ ਤਾਂ ਪੁਲਿਸ ਉਸ ਨਾਲ ਸਖਤੀ ਨਾਲ ਨਿਪਟੇਗੀ, ਕਿਉਂਕਿ ਪੁਲਿਸ ਦਾ ਸੈਲੀਬ੍ਰੇਸ਼ਨ ਵਾਲੀਆਂ ਜਗ੍ਹਾਵਾਂ ਤੇ ਗੇੜਾ ਰਹੇਗਾ।

LEAVE A REPLY

Please enter your comment!
Please enter your name here