ਪੰਜਾਬ ‘ਚ ਗੈਂਗਸਟਰਾਂ ਦੀ ਆਨਲਾਈਨ ਭਰਤੀ : ਦਵਿੰਦਰ ਬੰਬੀਹਾ ਦੇ ਨਾਮ ਤੋਂ FB ਪੋਸਟ, ਜੁੜਨ ਲਈ ਜਾਰੀ ਕੀਤਾ ਵਟਸਐਪ ਨੰਬਰ

0
2913

ਪੰਜਾਬ ਵਿੱਚ ਗੈਂਗਸਟਰਵਾਦ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਹੁਣ ਗੈਂਗਸਟਰਾਂ ਨੇ ਫੇਸਬੁੱਕ ‘ਤੇ ਸ਼ਰੇਆਮ ਨੌਜਵਾਨਾਂ ਨੂੰ ਗੈਂਗਸਟਰ ਬਣਾਉਣ ਲਈ ਆਨਲਾਈਨ ਭਰਤੀ ਸ਼ੁਰੂ ਕਰ ਦਿੱਤੀ ਹੈ। ਨੌਜਵਾਨਾਂ ਨੂੰ ਆਪਣੀ ਗੈਂਗ ਦੇ ਨਾਲ ਜੋੜਨ ਲਈ ਬੰਬੀਹਾ ਗੈਂਗ ਨੇ ਫੇਸਬੁੱਕ ‘ਤੇ 77400-13056 ਵਟਸਐਪ ਨੰਬਰ ਜਾਰੀ ਕੀਤਾ ਹੈ। ਸੁਲਤਾਨ ਦਵਿੰਦਰ ਬੰਬੀਹਾ ਗਰੁੱਪ ਦੇ ਅਕਾਊਂਟ ਤੋਂ ਇੱਕ ਪੋਸਟ ਪਾਈ ਗਈ ਹੈ। ਜਿਸ ਵਿੱਚ ਲਿਖਿਆ ਗਿਆ ਹੈ ਜਿਹੜੇ ਵੀ ਭਰਾ ਸਾਡੇ ਗਰੁੱਪ ਨਾਲ ਜੁੜਨਾ ਚਾਹੁੰਦੇ ਹਨ ਉਹ ਵਟਸਐਪ ਕਰਨ।

ਇਸ ਤਰ੍ਹਾਂ ਗੈਂਗਸਟਰ ਸ਼ਰੇਆਮ ਸੋਸ਼ਲ ਮੀਡੀਆ ਉਤੇ ਆਪਣਾ ਨੰਬਰ ਜਾਰੀ ਕਰ ਰਹੇ ਹਨ ਤੇ ਪੁਲਿਸ ਕਹਿ ਰਹੀ ਹੈ ਕਿ ਉਨ੍ਹਾਂ ਨੇ ਗੈਂਗਸਟਰਵਾਦ ਖਤਮ ਕਰ ਦਿੱਤਾ ਹੈ। ਗੈਂਗਸਟਰ ਫੇਸਬੁਕ ਆਦਿ ਉਤੇ ਆਪਣੀ ਸ਼ੋਹਰਤ ਦਾ ਦਿਖਾਵਾ ਕਰਦੇ ਹਨ ਤੇ ਆਪਣੇ-ਆਪ ਨੂੰ ਰੋਲ ਮਾਡਲ ਵਜੋਂ ਪੇਸ਼ ਕਰਦੇ ਹਨ, ਜਿਸਨੂੰ ਦੇਖ ਕੇ ਨੌਜਵਾਨ ਪ੍ਰਭਾਵਿਤ ਹੁੰਦੇ ਹਨ ਤੇ ਗਲਤ ਰਾਹ ਉਤੇ ਤੁਰਦੇ ਹਨ।

ਦੱਸ ਦੇਈਏ ਕਿ ਹੁਣ ਗੈਂਗਸਟਰ ਫੇਸਬੁੱਕ ਆਦਿ ‘ਤੇ ਨੰਬਰ ਜਾਰੀ ਕਰ ਰਹੇ ਹਨ ਅਤੇ ਪੰਜਾਬ ਪੁਲਿਸ ਗੈਂਗਸਟਰਵਾਦ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ, ਜੋ ਨਾਕਾਮ ਹੁੰਦੇ ਦਿਖਾਈਐ ਦੇ ਰਹੇ ਹਨ। ਗੈਂਗਸਟਰ ਆਪਣੀ ਵਾਹੋ-ਵਾਹੀ ਲਈ ਸੋਸ਼ਲ ਮੀਡੀਆ ‘ਤੇ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ ਤੇ ਖੁਦ ਨੂੰ ਇੱਕ ਰੋਲ ਮਾਡਲ ਦੀ ਤਰ੍ਹਾਂ ਬਣਾ ਕੇ ਪੇਸ਼ ਕਰਦੇ ਹਨ ਤਾਂ ਜੋ ਨੌਜਵਾਨ ਉਨ੍ਹਾਂ ਨੂੰ ਦੇਖ ਕੇ ਆਕਰਸ਼ਿਤ ਹੋਣ ਤੇ ਅਪਰਾਧ ਦੀ ਦੁਨੀਆ ਵਿੱਚ ਉਨ੍ਹਾਂ ਨਾਲ ਜੁੜਨ।

ਜ਼ਿਕਰਯੋਗ ਹੈ ਕਿ ਬੰਬੀਹਾ ਗਰੁੱਪ ਤੇ ਗੋਲਡੀ ਬਰਾੜ ਵੱਲੋਂ ਲਗਾਤਾਰ ਪੋਸਟਾਂ ਸਾਂਝੀਆਂ ਕਰ ਕੇ ਇੱਕ ਦੂਜੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਬੀਤੇ ਦਿਨ ਗੋਲਡੀ ਬਰਾੜ ਨੇ ਇੱਕ ਪੋਸਟ ਸਾਂਝੀ ਕਰਦਿਆਂ ਬੰਬੀਹਾ ਗਰੁੱਪ ਨੂੰ ਨਸੀਹਤ ਦਿੱਤੀ ਸੀ। ਗੋਲਡੀ ਬਰਾੜ ਨੇ ਫੇਸਬੁੱਕ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਬੇਗਾਨਿਆਂ ਦੀਆਂ ਲਾਸ਼ਾਂ ‘ਤੇ ਛਾਲਾਂ ਨਹੀਂ ਮਾਰਨੀਆਂ ਚਾਹੀਦੀਆਂ । ਝੂਠੀ ਵਾਹੋ-ਵਾਹੀ ਦੇ ਲਈ ਕਿਸੇ ਦੇ ਕਤਲ ਨੂੰ ਆਪਣੇ ਸਿਰ ਨਾ ਲਓ । ਬਾਕੀ ਜਿੱਥੇ ਤੱਕ ਗੱਲ ਸਰਪ੍ਰਾਈਜ਼ ਦੇਣ ਦੀ ਹੋ ਰਹੀ ਹੈ ਤਾਂ ਦੱਸ ਦੇਈਏ ਕਿ ਪਹਿਲਾਂ ਵੀ ਅਸੀਂ ਕਈ ਸਰਪ੍ਰਾਈਜ਼ ਦਿੱਤੇ ਹਨ ਅਤੇ ਅੱਗੇ ਵੀ ਦਿੰਦੇ ਰਹਾਂਗੇ।

LEAVE A REPLY

Please enter your comment!
Please enter your name here