ਦੁਨੀਆਂ ਦਾ ਕੋਈ ਵੀ ਫੈਸਲਾ ਪੀਐਮ ਮੋਦੀ ਦੀ ਰਾਏ ਲਏ ਬਿਨ੍ਹਾਂ ਨਹੀਂ ਹੁੰਦਾ – ਅਮਿਤ ਸ਼ਾਹ

0
5264

ਨਵੀਂ ਦਿੱਲੀ | ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪੀਐਮ ਨਰਿੰਦਰ ਮੋਦੀ ਦੀ ਰਾਏ ਲਏ ਬਿਨ੍ਹਾਂ ਦੁਨੀਆਂ ‘ਚ ਕੋਈ ਵੀ ਕੰਮ ਨਹੀਂ ਹੁੰਦਾ। ਇਹ ਬਿਆਨ ਉਨ੍ਹਾਂ ਨੇ ਕੌਮੀ ਝੰਡੇ ਦੇ ਨਿਰਮਾਤਾ ਪਿੰਗਲੀ ਵੈਂਕਈਆ ਦੇ ਸਨਮਾਨ ‘ਚ ਰੱਖੇ ‘ ਤਿਰੰਗਾ ਉਤਸਵ’ ਸਮਾਗਮ ਦੌਰਾਨ ਦਿੱਤਾ ਹੈ।

ਉਹਨਾਂ ਅੱਗੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਨਵਾਂ ਭਾਰਤ ਸਿਰਜਿਆ ਜਾ ਰਿਹਾ ਹੈ। ਮੋਦੀ ਦੀ ਅਗਵਾਈ ‘ਚ ਇੱਕ ਨਵੇਂ ਭਾਰਤ ਦਾ ਸੁਪਨਾ ਸਾਕਾਰ ਹੋ ਰਿਹਾ ਹੈ। ਪੀਐਮ ਨੇ ਦੁਨੀਆ ‘ਚ ਭਾਰਤ ਦਾ ਮਾਣ ਵਧਾਇਆ ਹੈ। ਦੁਨੀਆ ਕਿਸੇ ਵੀ ਮੁੱਦੇ ‘ਤੇ ਉਦੋਂ ਤੱਕ ਕੋਈ ਫੈਸਲਾ ਨਹੀਂ ਲੈਂਦੀ, ਜਦੋਂ ਤੱਕ ਪ੍ਰਧਾਨ ਮੰਤਰੀ ਮੋਦੀ ਆਪਣੇ ਰਾਇ ਨਹੀਂ ਦਿੰਦੇ।

ਉਨ੍ਹਾਂ ਕਿਹਾ ਕਿ ਲੱਖਾਂ ਲੋਕਾਂ ਨੇ ਭਾਰਤ ਨੂੰ ਅਜਿਹਾ ਸਨਮਾਨ ਮਿਲਦਾ ਦੇਖਣ ਲਈ ਸਾਲ ਦਰ ਸਾਲ ਬਲੀਦਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਹੁਣ ‘ ਹਰ ਘਰ ਤਿਰੰਗਾ’ ਮੁਹਿੰਮ ਤਹਿਤ ਲੋਕਾਂ ਨੂੰ 13 ਤੋਂ 15 ਅਗਸਤ ਤੱਕ ਹਰ ਘਰ ‘ਚ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਸੋਸ਼ਲ ਮੀਡੀਆ ‘ਤੇ ਆਪਣੀ ਪ੍ਰੋਫਾਈਲ ‘ਤੇ ਅਪਲੋਡ ਕਰਕੇ ਹਰ ਤਿਰੰਗਾ ਮਹਿੰਮ ਨੂੰ ਸਫਲ ਬਣਾਉਣ।

LEAVE A REPLY

Please enter your comment!
Please enter your name here