ਬੀਜੇਪੀ ਦੇ ਨਵੇਂ ਬਣੇ ਕੌਂਸਲਰ ਦੇ ਘਰ ਹਮਲਾ, ਬੋਲੇ- ਕਾਂਗਰਸੀ ਐਮਐਲਏ ਦੇ ਘਰ ਦੇ ਬਾਹਰ ਆਤਮਹੱਤਿਆ ਕਰ ਲਵਾਂਗਾ

0
1030

ਪਠਾਨਕੋਟ (ਧਰਮਿੰਦਰ ਠਾਕੁਰ) | ਵਾਰਡ ਨੰਬਰ 35 ਤੋਂ ਨਵੇਂ ਚੁਣੇ ਗਏ ਭਾਜਪਾ ਦੇ ਕੌਂਸਲਰ ਦੇ ਘਰ ਬੀਤੀ ਰਾਤ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਲੋਕ ਇਕੱਠੇ ਹੋਏ ਤਾਂ ਹਮਲਾਵਰ ਭੱਜ ਗਏ। ਬੀਜੇਪੀ ਕੌਂਸਲਰ ਦਾ ਕਹਿਣਾ ਹੈ ਕਿ ਪਰਿਵਾਰ ਜਾਂ ਕਿਸੇ ਪਾਰਟੀ ਮੈਂਬਰ ਨੂੰ ਕੁਝ ਹੋਇਆ ਤਾਂ ਕਾਂਗਰਸੀ ਐਮਐਲਏ ਦੇ ਘਰ ਦੇ ਬਾਹਰ ਆਤਮਹੱਤਿਆ ਕਰ ਲਵਾਂਗਾ।

ਇੱਕ ਦਿਨ ਪਹਿਲਾਂ ਹੀ ਪਠਾਨਕੋਟ ਦੇ ਵਾਰਡ ਨੰਬਰ 35 ਤੋਂ ਭਾਜਪਾ ਦੇ ਉਮੀਦਵਾਰ ਰਾਜ ਕੁਮਾਰ ਰਾਜੂ ਨੇ ਜਿੱਤ ਦਰਜ ਕੀਤੀ ਹੈ। ਰਾਤ ਨੂੰ ਕੁੱਝ ਅਣਪਛਾਤੇ ਲੋਕਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਹਮਲਾ ਕਰ ਦਿੱਤਾ। ਇਸ ਨਾਲ ਲੋਕਾਂ ਵਿੱਚ ਰੋਸ ਦੀ ਲਹਿਰ ਹੈ।

ਰਾਜੂ ਦਾ ਕਹਿਣਾ ਹੈ ਕਿ ਫੋਨ ਕਰਨ ਤੋਂ ਬਾਅਦ ਪੁਲਿਸ ਤੁਰੰਤ ਮੌਕੇ ਉੱਤੇ ਪਹੁੰਚ ਗਈ ਪਰ ਉਦੋਂ ਤੱਕ ਹਮਲਾਵਰ ਭੱਜ ਚੁੱਕੇ ਸਨ। ਜੇਕਰ ਮੇਰੇ ਪਰਿਵਾਰ ਜਾਂ ਕਿਸੇ ਪਾਰਟੀ ਵਰਕਰ ਨੂੰ ਕੁਝ ਹੋਇਆ ਤਾਂ ਮੈਂ ਐਮਐਲਏ ਦੀ ਕੋਠੀ ਦੇ ਬਾਹਰ ਆਤਮਹੱਤਿਆ ਕਰ ਲਵਾਂਗਾ। ਇਹ ਸਾਜਿਸ਼ ਤਹਿਤ ਹਮਲਾ ਕਰਵਾਇਆ ਗਿਆ ਹੈ।

LEAVE A REPLY

Please enter your comment!
Please enter your name here