ਮੋਗਾ : ਓਵਰਡੋਜ਼ ਨਾਲ ਮੌਤ ਪਿੱਛੋਂ ਘਰਦਿਆਂ ਦੇ ਭਾਵੁਕ ਬੋਲ- ਬੜਾ ਧਿਆਨ ਰੱਖਿਆ, ਪਰ ਨਸ਼ਾ ਵੇਚਣ ਵਾਲੇ ਪਿੰਡੋਂ ਬਾਹਰ ਹੀ ਪੁੱਤ ਨੂੰ ਫੜਾਉਂਦੇ ਰਹੇ ਚਿੱਟਾ

0
6621

ਮੋਗਾ, 12 ਸਤੰਬਰ| ਮੋਗਾ ਤੋਂ ਇਕ ਬਹੁਤ ਦੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਬਾਹਰਲੇ ਮੁਲਕ ਤੋਂ ਆਏ ਇਕ ਨੌਜਵਾਨ ਦੀ ਲਾਸ਼ ਪਲਾਟਾਂ ਵਿਚੋਂ ਲਾਸ਼ ਮਿਲਣ ਨਾਲ ਪਿੰਡ ਵਿਚ ਸੋਗ ਦੀ ਲਹਿਰ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋਈ ਹੈ।

ਮਰਨ ਵਾਲੇ ਨੌਜਵਾਨ ਦੇ ਦੋ ਮਾਸੂਮ ਬੱਚੇ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਨੌਜਵਾਨ ਨਸ਼ੇ ਕਰਨ ਦਾ ਆਦੀ ਨਹੀਂ ਸੀ ਪਰ ਪਿੰਡ ਦੇ ਹੀ ਕੁਝ ਲੋਕਾਂ ਨੇ ਉਸਨੂੰ ਨਸ਼ੇ ਦੀ ਦਲਦਲ ਵਿਚ ਫਸਾ ਦਿੱਤਾ, ਜਿਸ ਕਾਰਨ ਉਹ ਚਿੱਟੇ ਦਾ ਆਦੀ ਹੋ ਗਿਆ। ਪਿੰਡ ਵਿਚ ਨਸ਼ਾ ਸਪਲਾਈ ਕਰਨ ਵਾਲੇ ਉਸਨੂੰ ਨਸ਼ਾ ਪਿੰਡੋਂ ਬਾਹਰ ਆ ਕੇ ਫੜਾ ਜਾਂਦੇ ਸਨ, ਜਿਸ ਕਾਰਨ ਅੱਜ ਉਸਦੀ ਓਵਰਡੋਜ਼ ਨਾਲ ਮੌਤ ਪਿੱਛੋਂ ਲਾਸ਼ ਪਲਾਟਾਂ ਵਿਚੋਂ ਮਿਲੀ ਹੈ।

ਵੇਖੋ ਵੀਡੀਓ-