ਸ਼ਰਾਬ ਨੇ ਭਰ’ਤੀ ਸਰਕਾਰ ਦੀ ਝੋਲੀ, 43 ਕਰੋੜ ‘ਚ ਵਿਕਿਆ ਇਕ ਠੇਕਾ, ਕਮਾਈ ਹੋਈ 1564 ਕਰੋੜ

0
429

ਗੁਰੂਗ੍ਰਾਮ| ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ ਵਿਚ 2023-24 ਵਿਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਤੋਂ ਬਾਅਦ ਖੱਟੜ ਸਰਕਾਰ ਅਤੇ ਆਬਕਾਰੀ ਵਿਭਾਗ ਵਿਚ ਨਿਰਾਸ਼ਾ ਹੈ। ਵਿੱਤੀ ਸਾਲ 2023-24 ਲਈ ਸ਼ਰਾਬ ਦੀਆਂ ਦੁਕਾਨਾਂ ਦੀ ਨਿਲਾਮੀ ਵਿੱਚ ਇੱਕ ਨਵਾਂ ਮਾਲੀਆ ਰਿਕਾਰਡ ਦਰਜ ਕੀਤਾ ਗਿਆ ਹੈ।

ਦਰਅਸਲ, 2022-23 ਵਿੱਚ ਸ਼ਰਾਬ ਦੇ ਠੇਕਿਆਂ ਤੋਂ ਲਾਇਸੈਂਸ ਫੀਸ ਵਜੋਂ 1078 ਕਰੋੜ ਰੁਪਏ ਇਕੱਠੇ ਹੋਏ ਸਨ ਪਰ ਇਸ ਵਾਰ ਇਹ ਅੰਕੜਾ 1564 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਜਦਕਿ 14 ਜ਼ੋਨਾਂ ਦੀ ਨਿਲਾਮੀ ਅਜੇ ਬਾਕੀ ਹੈ। ਆਬਕਾਰੀ ਅਧਿਕਾਰੀ ਰਵਿੰਦਰ ਸਿੰਘ ਦੀ ਮੰਨੀਏ ਤਾਂ ਉਨ੍ਹਾਂ ਨੂੰ ਉਮੀਦ ਹੈ ਕਿ ਬਾਕੀ 14 ਜ਼ੋਨਾਂ ਦੀ ਨਿਲਾਮੀ ਤੋਂ ਬਾਅਦ ਇਹ ਅੰਕੜਾ 1700 ਕਰੋੜ ਰੁਪਏ ਨੂੰ ਪਾਰ ਕਰ ਸਕਦਾ ਹੈ।

ਆਬਕਾਰੀ ਅਧਿਕਾਰੀ ਅਨੁਸਾਰ ਗੁਰੂਗ੍ਰਾਮ ਦੀ ਮਹਿਰੌਲੀ ਸਰਹੱਦ ‘ਤੇ ਸਥਿਤ ਸ਼ਰਾਬ ਦੀ ਦੁਕਾਨ ਦੀ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਪ੍ਰਕਿਰਿਆ ‘ਚ ਹੁਣ ਤੱਕ ਦੀ ਸਭ ਤੋਂ ਮਹਿੰਗੀ ਵਿਕਰੀ ਹੋਈ ਹੈ। ਵਿਭਾਗ ਵੱਲੋਂ ਇਸ ਸ਼ਰਾਬ ਦੇ ਠੇਕੇ ਦੀ ਸਰਕਾਰੀ ਬੋਲੀ 22 ਕਰੋੜ ਦੇ ਕਰੀਬ ਰੱਖੀ ਗਈ ਸੀ ਪਰ ਇਹ ਠੇਕਾ 43 ਕਰੋੜ ਰੁਪਏ ਵਿੱਚ ਨਿਲਾਮ ਹੋ ਗਿਆ ਹੈ। ਆਬਕਾਰੀ ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਲਾਇਸੈਂਸ ਫੀਸ ਤੋਂ 1078 ਕਰੋੜ ਰੁਪਏ ਵਸੂਲੇ ਗਏ ਸਨ, ਜੋ ਇਸ ਵਾਰ ਵਧ ਕੇ 1700 ਕਰੋੜ ਤੱਕ ਜਾਣ ਦੀ ਸੰਭਾਵਨਾ ਹੈ।

ਨਵੀਂ ਨੀਤੀ 12 ਜੂਨ ਤੋਂ ਲਾਗੂ ਹੋਵੇਗੀ

ਆਬਕਾਰੀ ਅਧਿਕਾਰੀ ਨੇ ਦੱਸਿਆ ਕਿ ਨਵੀਂ ਨੀਤੀ 12 ਜੂਨ ਤੋਂ ਲਾਗੂ ਹੋ ਜਾਵੇਗੀ। ਇਸ ਵਾਰ ਪੂਰਬੀ ਜ਼ੋਨ ਵਿੱਚ 79 ਜ਼ੋਨ ਬਣਾਏ ਗਏ ਹਨ। ਜਿਸ ਵਿੱਚ 158 ਸ਼ਰਾਬ ਦੇ ਠੇਕੇ ਅਤੇ ਵੈਸਟ ਜ਼ੋਨ ਵਿੱਚ 176 ਠੇਕੇ ਖੋਲ੍ਹੇ ਗਏ ਹਨ। ਇਸ ਵਾਰ ਆਬਕਾਰੀ ਵਿਭਾਗ ਵੱਲੋਂ ਅਹਾਤਿਆਂ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ, ਕਿਉਂਕਿ ਪਿਛਲੇ ਸਾਲ ਦੇਖਿਆ ਗਿਆ ਸੀ ਕਿ ਅਹਾਤਿਆਂ ਦੀ ਗਿਣਤੀ ਘਟਣ ਕਾਰਨ ਲੋਕਾਂ ਨੇ ਸ਼ਰਾਬ ਦੀ ਦੁਕਾਨ ਦੇ ਬਾਹਰ ਹੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ। ਜਿਸ ਕਾਰਨ ਕਾਨੂੰਨ ਵਿਵਸਥਾ ਵੀ ਡਾਵਾਂਡੋਲ ਹੋ ਗਈ ਸੀ।

LEAVE A REPLY

Please enter your comment!
Please enter your name here