ਕੇਐਮਵੀ ਨੇ ਕੁੜੀਆਂ ਲਈ 1 ਕਰੋੜ ਦੀ ਸਕਾਲਰਸ਼ਿਪ ਦਾ ਕੀਤਾ ਐਲਾਨ

0
1208

ਜਲੰਧਰ . ਸਿੱਖਿਆ ਦੇ ਖੇਤਰ ਵਿੱਚ 135 ਸਾਲ ਪੂਰੇ ਕਰਨ ਅਤੇ ਇੰਡੀਆ ਟੂਡੇ ਮੈਗਜ਼ੀਨ ਵੱਲੋਂ ਬੈਸਟ ਕਾਲਜਿਸ 2020 ਸਰਵੇਖਣ ਵਿਚ ਟੋਪ ਨੈਸ਼ਨਲ ਅਤੇ ਸਟੇਟ ਰੈਕਿੰਗ ਹਾਸਿਲ ਕਰਨ ‘ਤੇ ਕੇਐਮਵੀ ਨੇ 1 ਕਰੋੜ ਦੀ ਸਕਾਲਰਸ਼ਿਪ ਦਾ ਐਲਾਨ ਕੀਤਾ ਹੈ।

ਪ੍ਰਿੰਸੀਪਲ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਕੇਐਮਵੀ ਮਹਿਲਾ ਸਸ਼ਕਤੀਕਰਨ ਦੇ ਮੱਦੇਨਜ਼ਰ ਲੜਕੀਆਂ ਨੂੰ ਸਿੱਖਿਆ ਦੇ ਹਰੇਕ ਮੌਕੇ ਮੁਹੱਈਆ ਕਰਵਾਉਣ ਅਤੇ ਅਣਥੱਕ ਯਤਨਾਂ ਰਾਹੀਂ ਸਮਾਜ ਦੇ ਪਿਛੜੇ ਵਰਗ ਤੱਕ ਪਹੁੰਚ ਕਰਕੇ ਲੜਕੀਆਂ ਨੂੰ ਵਿਦਿਆ ਦੇਣ ਲਈ ਵਚਨਬੱਧ ਹੈ।

ਕਿਸ ਨੂੰ ਕਿੰਨੀ ਸਕਾਲਰਸ਼ਿਪ

• 93% ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀਆਂ ਅਤੇ ਕਿਸੇ ਦੀ ਸਟਰੀਮ ਵਿੱਚ ਯੂਨੀਵਰਸਿਟੀ ਦੀਆ ਟੋਪ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਫੁੱਲ ਫ੍ਰੀਸ਼ਿਪ ਪ੍ਰਦਾਨ ਕੀਤੀ ਜਾਂਦੀ ਹੈ।

• ਕਾਲਜ ਦੁਆਰਾ 90% ਤੋਂ 92.9% ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ 10000 ਰੁਪਏ, 86% ਤੋਂ 89.9% ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ 6000 ਰੁਪਏ ਅਤੇ 80% ਤੋਂ 85.9% ਅੰਕ ਹਾਸਲ ਕਰਨ ਵਾਲਿਆਂ ਵਿਦਿਆਰਥੀਆਂ ਨੂੰ 4000 ਰੁਪਏ ਧਨਰਾਸ਼ੀ ਦੇ ਵਜੀਫੇ ਦੀ ਪੇਸ਼ਕਸ਼ ਹੈ।

• ਜਮਾਤ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ 7000 ਰੁਪਏ, ਦੂਸਰਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ 5000 ਰੁਪਏ ਅਤੇ ਤੀਸਰੇ ਸਥਾਨ ਤੇ ਆਉਣ ਵਾਲਿਆਂ ਨੂੰ 3000 ਰੁਪਏ ਵਿਦਿਆਲਿਆ ਦੁਆਰਾ ਵਜੀਫ਼ੇ ਵਜੋਂ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਮੈਰਿਟ ਸੂਚੀ ਵਿਚ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਲਈ 1200 ਰੁਪਏ ਦੇ ਵਜ਼ੀਫੇ ਦਾ ਵੀ ਪ੍ਰਬੰਧ ਹੈ।

• ਕਾਲਜ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥਣਾਂ ਨੂੰ 100 ਫੀਸਦੀ ਤੱਕ ਦੀ ਫ਼ੀਸ ਦੀ ਛੋਟ ਪ੍ਰਦਾਨ ਕਰਦਾ ਹੈ ਅਤੇ ਉਨ੍ਹਾਂ ਦੀ ਮੁਫ਼ਤ ਕਿਤਾਬਾਂ, ਮੁਫਤ ਇੰਟਰਨੈੱਟ ਸੇਵਾਵਾਂ, ਮੁਫ਼ਤ ਰੀਂਮੀਡਲ ਕਲਾਸਾਂ ਅਤੇ ਪ੍ਰਸਨੈਲਟੀ ਡਿਵੈਲਪਮੈਂਟ ਪ੍ਰੋਗਰਾਮ, ਫਾਊਨਡੇਸ਼ਨ ਪ੍ਰੋਗਰਾਮ, ਯੋਗ, ਸੈਲਫ਼ ਡਿਫ਼ੈਂਸ ਕਲਾਸਾਂ, ਮੌਰਲ ਸਾਇੰਸ ਪ੍ਰੋਗਰਾਮ ਅਤੇ ਸਟੂਡੇੰਟ ਕਾਉਂਸਲਿੰਗ ਆਦਿ ਜਿਹੀਆਂ ਸੇਵਾਵਾਂ ਰਾਹੀ ਮਦਦ ਕੀਤੀ ਜਾਂਦੀ ਹੈ।

• ਕਾਲਜ ਵੱਲੋਂ ਸਮੂਹ ਖਿਡਾਰਣਾਂ ਨੂੰ ਫੁੱਲ ਫ੍ਰੀ ਸ਼ਿਪ ਦੇ ਨਾਲ ਨਾਲ ਮੁਫ਼ਤ ਬੋਰਡਿੰਗ ਅਤੇ ਲੋਜਿੰਗ ਵੀ ਮੁਹਇਆ ਕਰਵਾਈ ਜਾਂਦੀ ਹੈ

• ਨਾਰੀ ਸਿੱਖਿਆ ਦੇ ਪ੍ਰਸਾਰ ਲਈ ਕੇਐਮਵੀ ਦੁਆਰਾ ਇਕਲੌਤੀ ਲੜਕੀ ਲਈ ਸਾਲਾਨਾ 2500 ਰੁਪਏ ਦੀ ਰਿਆਇਤ ਅਤੇ 2500 ਰੁਪਏ ਸਿਸਟਰ ਕਨਫੈਸ਼ਨ ਦੀ ਘੋਸ਼ਣਾ ਕੀਤੀ ਗਈ ਹੈ।

• ਯਤੀਮ ਵਿਦਿਆਰਥਣਾਂ ਲਈ 10000 ਰੁਪਏ ਦੀ ਰਿਆਇਤ, ਸਿੰਗਲ ਮਦਰਜ਼ ਚਾਇਲਡ ਲਈ 5000 ਰੁਪਏ ਦੀ ਰਿਆਇਤ ਅਤੇ ਸਰੀਰਕ ਚੁਣੌਤੀਆਂ ਨਾਲ ਜੂਝਣ ਵਾਲਿਆਂ ਵਿਦਿਆਰਥਣਾਂ ਲਈ 10000 ਰੁਪਏ ਦੀ ਰਿਆਇਤ ਵੀ ਕਾਲਜ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ।

• ਕੋਈ ਵੀ ਵਿਦਿਆਰਥਣ ਜਿਨ੍ਹਾਂ ਦੇ ਪਿਤਾ ਜੀ ਦੀ ਮੌਤ ਹੋ ਚੁੱਕੀ ਹੈ ਲਈ 5000 ਰੁਪਏ ਦੀ ਰੈਯਤ ਹੈ।

• ਸ਼ਹੀਦਾ ਦੀਆਂ ਬੱਚੀਆਂ ਨੂੰ ਕਾਲਜ ਦੁਆਰਾ ਫੁੱਲ ਫਰੀਸ਼ੀਪ ਪ੍ਰਦਾਨ ਕਰਨ ਦੇ ਨਾਲ-ਨਾਲ ਸੈਨਾ ਦੇ ਕਰਮਚਾਰੀਆਂ ਦੀਆਂ ਲੜਕੀਆਂ ਲਈ 5000 ਰੁਪਏ ਦੀ ਰਿਆਇਤ ਮੁਹਈਆ ਕਰਵਾਈ ਜਾਂਦੀ ਹੈ।

LEAVE A REPLY

Please enter your comment!
Please enter your name here