ਖੱਟੜ ਊਂਠ ‘ਤੇ ਸਵਾਰ ਹੋ ਕੇ ਪ੍ਰਦਰਸ਼ਨੀ ‘ਚ ਹੋਏ ਸ਼ਾਮਲ

0
1235

ਕਰਨਾਲ. ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸ਼ਨੀਵਾਰ ਨੂੰ ਐੱਨਡੀਆਰਆਈ ਦੇ ਮੈਦਾਨ ਵਿਚ 37ਵੀਂ ਪਸ਼ੂ ਪ੍ਰਦਰਸ਼ਨੀ ਦੇ ਦੂਜੇ ਦਿਨ ਬਤੌਰ ਮੁੱਖ ਮੇਹਮਾਨ ਦੇ ਤੌਰ ‘ਤੇ ਪਸ਼ੂਪਾਲਕਾਂ ਦੇ ਵਿਚ ਪਹੁੰਚੇ। ਇਸ ਦੌਰਾਨ ਉਹਨਾਂ ਨੇ ਊਂਠ ਦੀ ਸਵਾਰੀ ਕਰਦੇ ਹੋਏ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਅਤੇ ਪਸ਼ੂ ਪਾਲਕਾਂ ਨਾਲ ਆਪਣੇ ਵਿਚਾਰ ਸਾਂਝਾ ਕੀਤੇ। ਖੱਟੜ ਨੇ ਪਸ਼ੂਆਂ ਦੇ ਖੇਲ ਦਾ ਪ੍ਰਦਰਸ਼ਨ ਵੀ ਦੇਖਿਆ ਤੇ ਵਿਜੇਤਾ ਪਸ਼ੂ ਪਾਲਕਾਂ ਨੂੰ ਵਧਾਈ ਦਿੱਤੀ।

ਖੱਟੜ ਨੇ ਪੱਤਰਕਾਰਾਂ ਨੂੰ ਕਰੋਨਾ ਵਾਇਰਸ ਬਾਰੇ ਵੀ ਦੱਸਿਆ ਕਿ ਇਸ ਵਾਇਰਸ ਤੋਂ ਡਰਨ ਦੀ ਜ਼ਰੂਰਤ ਨਹੀਂ ਬਲਕਿ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਵਾਇਰਸ ਤੋ ਬਚਣ ਲਈ ਹਰਿਆਣਾ ਸਰਕਾਰ ਨੇ ਪੂਰੇ ਇੰਤਜਾਮ ਕਰ ਦਿੱਤੇ ਹਨ। ਖੱਟੜ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਕੋਈ ਵੀ ਰੈਲੀ ਨਹੀਂ ਹੋਵੇਗੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2uvrbvN ‘ਤੇ ਕਲਿੱਕ ਕਰੋ।

LEAVE A REPLY

Please enter your comment!
Please enter your name here