ਕਾਰਤਿਕ ਪੋਪਲੀ ਦਾ ਅੱਜ ਕੀਤਾ ਜਾਵੇਗਾ ਪੋਸਟਮਾਰਟਮ, ਪਰਿਵਾਰ ਨੇ ਵਿਜੀਲੈਂਸ ‘ਤੇ ਲਾਏ ਹਨ ਮਰਡਰ ਦੇ ਦੋਸ਼

0
6524

ਚੰਡੀਗੜ੍ਹ। ਪੰਜਾਬ ਦੇ ਸੀਨੀਅਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਮ੍ਰਿਤਕ ਪੁੱਤਰ ਕਾਰਤਿਕ ਪੋਪਲੀ (26) ਦਾ ਅੱਜ ਐਤਵਾਰ ਨੂੰ ਪੋਸਟਮਾਰਟਮ ਕੀਤਾ ਜਾਵੇਗਾ। ਪਰਿਵਾਰ ਨੇ ਪੰਜਾਬ ਵਿਜੀਲੈਂਸ ‘ਤੇ ਉਸ ਦੀ ਹੱਤਿਆ ਦੇ ਦੋਸ਼ ਲਾਏ ਹਨ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਕਾਰਤਿਕ ਨੇ ਖੁਦਕੁਸ਼ੀ ਕੀਤੀ ਹੈ। ਉਸ ਨੇ ਸਿਰ ਵਿੱਚ ਗੋਲੀ ਮਾਰੀ ਸੀ।

ਪਰਿਵਾਰ ਵਿੱਚ ਕਾਰਤਿਕ ਦੀ ਮਾਂ ਚੀਖ-ਚੀਖ ਕੇ ਕਹਿ ਰਹੀ ਹੈ ਕਿ ਉਸ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ।

ਹਾਲਾਂਕਿ ਅੱਜ ਸਵੇਰੇ ਕਾਰਤਿਕ ਦਾ ਸੈਕਟਰ-16 ਹਸਪਤਾਲ ‘ਚ ਪੋਸਟਮਾਰਟਮ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।

ਲਾਅ ਦਾ ਵਿਦਿਆਰਥੀ ਕਾਰਤਿਕ ਜੁਡੀਸ਼ਰੀ ਦੀ ਤਿਆਰੀ ਕਰ ਰਿਹਾ ਸੀ। ਸ਼ਨੀਵਾਰ ਦੁਪਹਿਰ ਕਰੀਬ 1.45 ਵਜੇ ਸੈਕਟਰ-11 ਸਥਿਤ ਸੰਜੇ ਪੋਪਲੀ ਦੇ ਮਕਾਨ ਨੰਬਰ 520 ‘ਤੇ ਪੰਜਾਬ ਵਿਜੀਲੈਂਸ ਜਾਂਚ ਲਈ ਪਹੁੰਚੀ। ਇਸ ਦੌਰਾਨ ਸੰਜੇ ਪੋਪਲੀ ਨੂੰ ਵੀ ਲਿਆਂਦਾ ਗਿਆ।

ਅੱਜ ਪੋਸਟਮਾਰਟਮ ਤੋਂ ਬਾਅਦ ਸੈਕਟਰ 25 ਦੇ ਸ਼ਮਸ਼ਾਨਘਾਟ ਵਿੱਚ ਕਾਰਤਿਕ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੂਤਰਾਂ ਦਾ ਕਹਿਣਾ ਹੈ ਕਿ ਪਰਿਵਾਰ ਕਾਰਤਿਕ ਦੀ ਮੌਤ ਦੀ ਕਾਨੂੰਨੀ ਜਾਂਚ ਲਈ ਅਦਾਲਤ ਦਾ ਸਹਾਰਾ ਵੀ ਲੈ ਸਕਦਾ ਹੈ।

LEAVE A REPLY

Please enter your comment!
Please enter your name here