ਲਾਦੇਨ ਦਾ ਤਿੰਨ ਵਾਰ ਇੰਟਰਵਿਊ ਲੈਣ ਵਾਲੇ ਪੱਤਰਕਾਰ ਰਾਬਰਟ ਫਿਸਕ ਦਾ ਦੇਹਾਂਤ

0
2761

ਨਵੀਂ ਦਿੱਲੀ | ਅਲਕਾਇਦਾ ਕੱਟੜਪੰਥੀ ਓਸਾਮਾ ਬਿਨ ਲਾਦੇਨ ਦਾ ਤਿੰਨ ਵਾਰ ਇੰਟਰਵਿਊ ਲੈਣ ਵਾਲੇ ਅਤੇ ਸੀਨੀਅਰ ਪੱਤਰਕਾਰਿਤਾ ਵਾਲੇ ਰਾਬਰਟ ਫਿਸਕ ਦਾ ਦੇਹਾਂਤ ਹੋ ਗਿਆ ਹੈ। ਉਹ 74 ਸਾਲ ਦੇ ਸਨ। ਮੰਨਿਆ ਜਾ ਰਿਹਾ ਹੈ ਕਿ ਸਟ੍ਰੋਕ ਕਾਰਨ ਉਨ੍ਹਾਂ ਦੀ ਜਾਨ ਗਈ।

ਆਇਰਿਸ਼ ਟਾਈਮਜ਼ ਦੇ ਮੁਤਾਬਕ ਘਰ ‘ਚ ਬਿਮਾਰ ਪੈਣ ਤੋਂ ਬਾਅਦ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਡਬਲਿਨ ਦੇ ਸੈਂਟ ਵਿਸੈਂਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਕੁਝ ਹੀ ਸਮੇਂ ਬਾਅਦ ਉਨ੍ਹਾਂ ਮੌਤ ਹੋ ਗਈ। ਫਿਸਕ ਨੂੰ ਮੱਧ ਪੂਰਬ ਦੀ ਕਵਰੇਜ਼ ਲਈ ਕਈ ਐਵਾਰਡ ਮਿਲੇ। ਉਹ 1970 ਦੇ ਦਹਾਕੇ ਤੋਂ ਮੱਧ ਰਿਪੋਰਟਿੰਗ ਕਰ ਰਹੇ ਸਨ। ਪਰ ਅਮਰੀਕਾ ਅਤੇ ਇਸਰਾਇਲ ਤੋਂ ਇਲਾਵਾ ਪੱਛਮ ਦੀ ਵਿਦੇਸ਼ ਨੀਤੀ ਦੀ ਤਿੱਖੀ ਆਲੋਚਨਾ ਕਰਨ ਕਰਕੇ ਉਹ ਵਿਵਾਦਾਂ ਵਿੱਚ ਵੀ ਰਹੇ।

ਬਰਤਾਨਵੀ ਅਖ਼ਬਾਰਾਂ ਲਈ ਪੰਜ ਦਹਾਕਿਆਂ ਤੱਕ ਉਨ੍ਹਾਂ ਨੇ ਬਾਲਕਨ, ਮੱਧ ਪੂਰਬ ਅਤੇ ਉੱਤਰੀ ਅਫਰੀਕਾ ਦੀਆਂ ਜੰਗਾਂ ਨੂੰ ਕਵਰ ਕੀਤਾ।

2005 ਵਿੱਚ ਨਿਊਯਾਰਕ ਟਾਈਮਜ਼ ਨੇ ਉਨ੍ਹਾਂ ਨੇ “ਬ੍ਰਿਟੇਨ ਦਾ ਸੰਭਾਵਿਤ ਸਭ ਤੋਂ ਪ੍ਰਸਿੱਧ ਵਿਦੇਸ਼ ਮਾਮਲਿਆਂ ਦਾ ਪੱਤਰਕਾਰ” ਦੱਸਿਆ।

ਫਿਸਕ ਦਾ ਜਨਮ 1946 ਵਿੱਚ ਕੈਂਟ ਦੇ ਮਾਈਡਸਟੋਨ ਵਿੱਚ ਹੋਇਆ ਸੀ। ਬਾਅਦ ਵਿੱਚ ਉਨ੍ਹਾਂ ਨੇ ਆਇਰਲੈਂਡ ਦੀ ਨਾਗਰਿਕਤਾ ਲੈ ਲਈ। ਰਾਜਧਾਨੀ ਡਬਲਿਨ ਦੇ ਬਾਹਰੋਂ ਡਲਕੀ ਵਿੱਚ ਉਨ੍ਹਾਂ ਦਾ ਇੱਕ ਘਰ ਸੀ। ਆਇਰਲੈਂਡ ਦੇ ਰਾਸ਼ਟਰਪਤੀ ਨੇ ਐਤਵਾਰ ਨੂੰ ਫਿਸਕ ਦੇ ਦੇਹਾਂਤ ‘ਤੇ “ਡੂੰਘਾ ਦੁੱਖ” ਜ਼ਾਹਿਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਫਿਸਕ ਦੇ ਦੇਹਾਂਤ ਨੂੰ ਪੱਤਰਕਾਰਿਤਾ ਦੀ ਦੁਨੀਆਂ ਲਈ ਇੱਕ ਘਾਟਾ ਦੱਸਿਆ।

ਸੰਡੇ ਐਕਸਪ੍ਰੈੱਸ ਵਿੱਚ ਕਰੀਅਰ ਦੀ ਸ਼ੁਰੂਆਤ ਤੋਂ ਬਾਅਦ ਫਿਸਕ 1972 ਵਿੱਚ ਦਿ ਟਾਈਮਜ਼ ਦੇ ਉੱਤਰੀ ਆਇਰਲੈਂਡ ਮਾਮਲਿਆਂ ਦੇ ਪੱਤਰਕਾਰ ਵਜੋਂ ਸੰਘਰਸ਼ਾਂ ਨੂੰ ਕਵਰ ਕਰਨ ਲਈ ਬੈਲਫਾਸਟ ਚਲੇ ਗਏ। ਉਹ 1976 ਵਿੱਚ ਅਖ਼ਬਾਰ ਦੇ ਮੱਧ ਪੂਰਬ ਮਾਮਲਿਆਂ ਦੇ ਪੱਤਰਕਾਰ ਬਣ ਗਏ।

ਲੈਬਨਨ ਦੀ ਰਾਜਧਾਨੀ ਬੈਰੂਤ ਵਿੱਚ ਉਨ੍ਹਾਂ ਨੇ ਦੇਸ਼ ਦੇ ਗ੍ਰਹਿ ਯੁੱਧ ਦੇ ਨਾਲ-ਨਾਲ 1979 ਦੇ ਇਰਾਨ ਰੈਵੇਲਿਊਸ਼ਨ, ਆਫ਼ਗਾਨਿਸਤਾਨ ਦੇ ਸੋਵੀਅਤ ਯੁੱਧ ਅਤੇ ਇਰਾਨ-ਇਰਾਕ ਯੁੱਧ ਨੂੰ ਰਿਪੋਰਟ ਕੀਤਾ। ਮਾਲਿਕ ਦੇ ਨਾਲ ਵਿਵਾਦ ਤੋਂ ਬਾਅਦ ਉਨ੍ਹਾਂ ਨੇ 1989 ਵਿੱਚ ਦਿ ਟਾਈਮਜ਼ ਅਸਤੀਫ਼ਾ ਦੇ ਦਿੱਤਾ। ਇਸ ਤੋਂ ਬਾਅਦ ਉਹ ਦਿ ਟਾਈਮਜ਼ ਵਿੱਚ ਚਲੇ ਗਏ।

 ਓਸਾਮਾ ਦਾ ਇੰਟਰਵਿਊ

1990 ਦੇ ਦਹਾਕੇ ਵਿੱਚ ਉਨ੍ਹਾਂ ਨੇ ਅਖ਼ਬਾਰ ਲਈ ਤਿੰਨ ਵਾਰ ਓਸਾਮਾ ਬਿਨ ਲਾਦੇਨ ਦਾ ਇੰਟਰਵਿਊ ਕੀਤਾ। ਉਨ੍ਹਾਂ ਨੇ 1993 ਵਿੱਚ ਪਹਿਲੇ ਇੰਟਰਵਿਊ ਦੌਰਾਨ ਓਸਾਮਾ ਨੂੰ “ਸ਼ਰਮੀਲਾ ਆਦਮੀ” ਦੱਸਿਆ ਅਤੇ ਕਿਹਾ ਹੈ ਕਿ “ਹਰ ਤਰ੍ਹਾਂ ਦੇ ਪਹਾੜਾਂ ਵਿੱਚ ਲੜਨ ਵਾਲਾ ਇੱਕ ਮੁਜਾਹੀਦੀਨ” ਲੱਗ ਰਹੇ ਸਨ। ਸਾਊਦੀ ਕੱਟੜਪੰਥੀ ਦੇ 11 ਸਤੰਬਰ ਨੂੰ ਕੀਤੇ ਹਮਲਿਆਂ ਤੋਂ ਬਾਅਦ ਫਿਸਕ ਨੇ ਆਗਲੇ ਦੋ ਦਹਾਕੇ ਤੱਕ ਅਫ਼ਗਾਨਿਸਤਾਨ, ਇਰਾਕ ਅਤੇ ਸੀਰੀਆ ਸਣੇ ਮੱਧ ਪੂਰਬ ਵਿੱਚ ਸੰਘਰਸ਼ਾਂ ਨੂੰ ਕਵਰ ਕੀਤਾ। ਉਹ ਅਰਬੀ ਭਾਸ਼ਾ ਬੋਲ ਲੈਂਦੇ ਸਨ। ਇਸ ਖੇਤਰ ਦੀ ਉਨ੍ਹਾਂ ਦੀ ਸਮਝ ਅਤੇ ਤਜ਼ਰਬੇ ਲਈ ਉਨ੍ਹਾਂ ਨੂੰ ਮੰਨਿਆ ਜਾਂਦੀ ਸੀ। ਪਰ ਉਨ੍ਹਾਂ ਨੇ ਅਮਰੀਕਾ ਅਤੇ ਇਸਰਾਇਲ ਦੀ ਤਿੱਖੀ ਆਲੋਚਨਾ ਕਰਨ ਲਈ ਵੀ ਜਾਣਿਆ ਜਾਂਦਾ ਸੀ। ਸੋਸ਼ਲ ਮੀਡੀਆ ਰਾਹੀਂ ਕਈ ਪੱਤਰਕਾਰਾਂ ਨੇ ਫਿਸਕ ਨੂੰ ਸ਼ਰਧਾਂਜਲੀ ਦਿੱਤੀ ਹੈ।

LEAVE A REPLY

Please enter your comment!
Please enter your name here