ਜਲੰਧਰ ‘ਚ 24 ਤੋਂ 30 ਸਤੰਬਰ ਤੱਕ ਲੱਗਣਗੇ ਰੋਜ਼ਗਾਰ ਮੇਲੇ, ਇੰਝ ਕਰ ਸਕਦੇ ਹੋ ਅਪਲਾਈ

0
951

ਜਲੰਧਰ . ਨੌਜਵਾਨਾਂ ਨੂੰ ਰੋਜ਼ਗਾਰ ਦਵਾਉਣ ਲਈ ਡਿਪਟੀ ਕਮਿਸ਼ਨਰ ਫੈਕਟਰੀਆਂ ਵਿੱਚ ਜਾ ਕੇ ਉਦਯੋਗਪਤੀਆਂ ਨਾਲ ਮੁਲਾਕਾਤ ਕਰ ਰਹੇ ਹਨ।

ਡੀਸੀ ਘਨਸ਼ਿਆਮ ਥੋਰੀ ਨੇ ਲੈਦਰ ਕੰਪਲੈਕਸ ਵਿੱਚ ਇੱਕ ਜੁੱਤੀਆਂ ਦੀ ਫੈਕਟਰੀ ਦਾ ਦੌਰਾ ਕੀਤਾ ਅਤੇ 24 ਤੋਂ 30 ਸਤੰਬਰ ਤੱਕ ਆਯੋਜਿਤ ਕੀਤੇ ਜਾਣ ਵਾਲੇ ਰੋਜ਼ਗਾਰ ਮੇਲਿਆਂ ਲਈ ਸਹਿਯੋਗ ਦੀ ਮੰਗ ਕੀਤੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੇ ਦੌਰੇ ਦਾ ਮੁੱਖ ਮੰਤਵ ਇਹ ਜਾਨਣਾ ਸੀ ਕਿ ਸਨਅਤਕਾਰਾਂ ਨੂੰ ਕਿਸ ਤਰ੍ਹਾਂ ਦੇ ਕਾਮਿਆਂ ਦੀ ਤਲਾਸ਼ ਹੈ । ਉਨ੍ਹਾਂ ਕਿਹਾ ਕਿ ਇਹ ਉਦਯੋਗਪਤੀਆਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਹੁਨਰਮੰਦ ਅਤੇ ਪੜ੍ਹੇ ਲਿਖੇ ਕਾਮੇ ਮੁਹੱਈਆ ਕਰਵਾਉਣ ‘ਤੇ ਫੋਕਸ ਹੈ।

ਥੋਰੀ ਨੇ ਕਿਹਾ ਕਿ ਉਨ੍ਹਾਂ ਨੇ ਸਨਅਤਕਾਰਾਂ ਨੂੰ ਲੋੜੀਂਦੇ ਹੁਨਰਮੰਦ ਕਾਮਿਆਂ ਦੀ ਗਿਣਤੀ ਸੰਬੰਧੀ ਪ੍ਰਸ਼ਾਸਨ ਨਾਲ ਅੰਕੜੇ ਸਾਂਝੇ ਕਰਨ ਦੀ ਬੇਨਤੀ ਵੀ ਕੀਤੀ। ਉਨ੍ਹਾਂ ਕਿਹਾ ਕਿ ਬੇਰੋਜ਼ਗਾਰੀ ਦਾ ਖਾਤਮਾ ਕਰਨ ਲਈ ਸਰਕਾਰ ਅਤੇ ਸਨਅਤੀ ਖੇਤਰ ਦੀ ਸਾਂਝ ਸਮੇਂ ਦੀ ਲੋੜ ਹੈ।

ਰੋਜ਼ਗਾਰ ਮੇਲੇ 24, 29 ਅਤੇ 30 ਸਤੰਬਰ ਨੂੰ ਡੀਬੀਈਈ ਦਫ਼ਤਰ ਵਿੱਚ ਅਤੇ 25 ਅਤੇ 28 ਸਤੰਬਰ ਨੂੰ ਜ਼ਿਲ੍ਹਾ ਉਦਯੋਗ ਕੇਂਦਰ ਵਿਖੇ ਲਗਾਏ ਜਾਣਗੇ।

ਰੋਜ਼ਗਾਰ ਮੇਲੇ ਉਦਯੋਗਪਤੀਆਂ ਨੂੰ ਮਿਹਨਤੀ ਕਾਮੇ ਪ੍ਰਦਾਨ ਕਰਨ ਤੋਂ ਇਲਾਵਾ ਪੰਜਾਬ ਸਰਕਾਰ ਦੀ ‘ਘਰ ਘਰ ਰੋਜ਼ਗਾਰ ਯੋਜਨਾ’ ਨੂੰ ਪੂਰਾ ਕਰਨ ਵਿਚ ਅਹਿਮ ਭੂਮਿਕਾ ਅਦਾ ਕਰਨਗੇ।

ਡੀਸੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਗਾਰ ਲਈ ਆਪਣੇ ਆਪ ਨੂੰ www.pgrkam.com ‘ਤੇ ਰਜਿਸਟਰ ਕਰਨ। ਨੌਜਵਾਨ ਵਧੇਰੇ ਜਾਣਕਾਰੀ ਲਈ 0181-2225791 ਅਤੇ 9056920100 ‘ਤੇ ਵੀ ਸੰਪਰਕ ਵੀ ਕਰ ਸਕਦੇ ਹਨ।

LEAVE A REPLY

Please enter your comment!
Please enter your name here