ਇੰਡੀਗੋ ਏਅਰਲਾਈਨਜ਼ ਅੰਮ੍ਰਿਤਸਰ-ਲਖਨਾਊ ਵਿਚਾਲੇ ਅਗਲੇ ਮਹੀਨੇ ਤੋਂ ਰੋਜ਼ਾਨਾ ਸਿੱਧੀ ਉਡਾਣ ਕਰੇਗੀ ਸ਼ੁਰੂ

0
318

ਅੰਮ੍ਰਿਤਸਰ | ਦੇਸ਼ ਦੀ ਘੱਟ ਕਿਰਾਏ ਵਾਲੀ ਏਅਰਲਾਈਨਜ਼ ਇੰਡੀਗੋ ਨੇ ਅੰਮ੍ਰਿਤਸਰ ਤੋਂ ਘਰੇਲੂ ਉਡਾਣਾਂ ਦੀ ਬਾਰਬਾਰਤਾ ਵਧਾਉਣ ਦਾ ਫੈਸਲਾ ਕੀਤਾ ਹੈ। ਅਗਲੇ ਮਹੀਨੇ ਤੋਂ ਅੰਮ੍ਰਿਤਸਰ-ਲਖਨਊ ਵਿਚਾਲੇ ਰੋਜ਼ਾਨਾ ਸਿੱਧੀ ਉਡਾਣ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਹਫ਼ਤੇ ਵਿੱਚ ਸਿਰਫ਼ ਤਿੰਨ ਦਿਨ ਹੀ ਉਡਾਣਾਂ ਆਉਂਦੀਆਂ ਸਨ। ਇੰਡੀਗੋ ਨੇ ਇਸ ਲਈ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।

ਇੰਡੀਗੋ ਦੀ ਵੈੱਬਸਾਈਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 23 ਫਰਵਰੀ ਤੋਂ ਅੰਮ੍ਰਿਤਸਰ-ਲਖਨਊ ਵਿਚਾਲੇ ਰੋਜ਼ਾਨਾ ਉਡਾਣ ਭਰੇਗੀ। ਇਸ ਤੋਂ ਪਹਿਲਾਂ ਇਹ ਫਲਾਈਟ ਹਫ਼ਤੇ ਵਿੱਚ ਸਿਰਫ਼ ਤਿੰਨ ਦਿਨ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਦੋਵਾਂ ਸ਼ਹਿਰਾਂ ਵਿਚਾਲੇ ਉਡਾਣ ਭਰਦੀ ਸੀ। ਦੋਵਾਂ ਸ਼ਹਿਰਾਂ ਵਿਚਾਲੇ ਇਹ ਸਫਰ ਕਰੀਬ ਡੇਢ ਘੰਟੇ ਦਾ ਹੋਣਾ ਹੈ।

ਇੰਡੀਗੋ ਦੀ ਵੈੱਬਸਾਈਟ ਮੁਤਾਬਕ ਇਹ ਫਲਾਈਟ ਰੋਜ਼ਾਨਾ ਸਵੇਰੇ 7:05 ਵਜੇ ਟੇਕ ਆਫ ਕਰੇਗੀ। 1:35 ਘੰਟੇ ਦਾ ਸਫਰ ਪੂਰਾ ਕਰਨ ਤੋਂ ਬਾਅਦ ਫਲਾਈਟ 8:35 ‘ਤੇ ਅੰਮ੍ਰਿਤਸਰ ਉਤਰੇਗੀ। ਇਹ ਉਡਾਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਦੁਪਹਿਰ 12:15 ਵਜੇ ਉਡਾਣ ਭਰੇਗੀ। 1:30 ਘੰਟੇ ਦਾ ਸਫਰ ਕਰਨ ਤੋਂ ਬਾਅਦ ਫਲਾਈਟ 1:45 ‘ਤੇ ਲਖਨਊ ਪਹੁੰਚੇਗੀ।