ਚੜ੍ਹਦੀ ਸਵੇਰ ਕਿਸਾਨ ਪਿਓ-ਪੁੱਤ ਦੀ ਹਾਦਸੇ ਨੇ ਲਈ ਜਾਨ

0
566

ਤਰਨਤਾਰਨ | ਸ੍ਰੀ ਗੋਇੰਦਵਾਲ ਸਾਹਿਬ ਤੋਂ ਮਾੜੀ ਖਬਰ ਸਾਹਮਣੇ ਆਈ ਹੈ। ਚੜ੍ਹਦੀ ਸਵੇਰ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਕਸਬਾ ਫਤਿਆਬਾਦ ਸੇਂਟ ਫਰਾਂਸਿਸ ਸਕੂਲ ਦੇ ਨੇੜੇ ਟਰੈਕਟਰ-ਟਰਾਲੀ ਪਲਟ ਗਈ। ਹਾਦਸੇ ਵਿਚ ਪਿਉ-ਪੁੱਤ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਣਜੀਤ ਸਿੰਘ ਉਮਰ 40 ਸਾਲ ਅਤੇ ਉਸ ਦਾ ਪੁੱਤ ਰੌਬਨਪ੍ਰੀਤ ਸਿੰਘ ਉਮਰ ਤਕਰੀਬਨ 13 ਸਾਲ ਵਜੋਂ ਹੋਈ ਹੈ।


ਜਾਣਕਾਰੀ ਅਨੁਸਾਰ ਪਿਓ-ਪੁੱਤ ਸ਼ਹਿਰ ‘ਚ ਸਬਜ਼ੀਆਂ ਵੇਚ ਕੇ ਵਾਪਸ ਆ ਰਹੇ ਸਨ ਕਿ ਰਸਤੇ ‘ਚ ਧੁੰਦ ਕਾਰਨ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਤੇ ਟਰੈਕਟਰ ਸੜਕ ਤੋਂ ਹੇਠਾਂ ਉਤਰ ਗਿਆ। ਪਿਓ- ਪੁੱਤ ਦੀ ਮੌਤ ਦੀ ਮੌਤ ਹੋ ਗਈ। ਖਬਰ ਮਿਲਣ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ ।

LEAVE A REPLY

Please enter your comment!
Please enter your name here