ਭਿਆਨਕ ਹਾਦਸਾ : ਮਨਾਲੀ ਘੁੰਮਣ ਗਏ ਪੰਜਾਬ ਦੇ 3 ਦੋਸਤਾਂ ਦੀ ਕਾਰ ਬਿਆਸ ਦਰਿਆ ‘ਚ ਡਿੱਗੀ, ਤਿੰਨੇ ਨੌਜਵਾਨ ਕਾਰ ‘ਚ ਬੁਰੀ ਤਰ੍ਹਾਂ ਫਸੇ, 2 ਦੀ ਮੌਤ

0
1347

ਹਿਮਾਚਲ ਪ੍ਰਦੇਸ਼/ ਚੰਡੀਗੜ੍ਹ/ਅੰਮ੍ਰਿਤਸਰ। ਹਿਮਾਚਲ ਦੇ ਮੰਡੀ ਵਿੱਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ‘ਤੇ ਵੀਰਵਾਰ ਰਾਤ ਨੂੰ ਵਾਪਰੇ ਸੜਕ ਹਾਦਸੇ ਵਿੱਚ ਚੰਡੀਗੜ੍ਹ ਦੇ ਨੌਜਵਾਨ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ । ਇਹ ਹਾਦਸਾ ਮੰਡੀ ਦੇ ਪੰਡੋਹ ਸਥਿਤ 6 ਮੀਲ ਦੇ ਨੇੜੇ ਵਾਪਰਿਆ। ਪੰਜਾਬ ਨੰਬਰ ਦੀ PB35 AH 3787 ਕ੍ਰੇਟਾ ਕਾਰ ਬੇਕਾਬੂ ਹੋ ਕੇ ਨਾਲ ਦੇ ਲੰਘਦੇ ਬਿਆਸ ਦਰਿਆ ਵਿੱਚ ਜਾ ਡਿੱਗੀ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਕਾਰ ਵਿੱਚ ਤਿੰਨ ਨੌਜਵਾਨ ਸਵਾਰ ਸਨ। ਤਿੰਨੋਂ ਮਨਾਲੀ ਗਏ ਹੋਏ ਸਨ ਅਤੇ ਜਦੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।

ਇਸ ਹਾਦਸੇ ਵਿੱਚ ਚੰਡੀਗੜ੍ਹ ਦੇ ਸੈਕਟਰ-45 ਦੇ 29 ਸਾਲਾ ਪ੍ਰਤੀਕ ਸਬਰਵਾਲ ਅਤੇ ਪੰਜਾਬ ਦੇ ਅੰਮ੍ਰਿਤਸਰ ਦੇ 28 ਸਾਲਾ ਹਰਨੂਰ ਸਿੰਘ ਦੀ ਮੌਤ ਹੋ ਗਈ, ਜਦਕਿ ਪੰਜਾਬ ਦੇ ਗੁਰਦਾਸਪੁਰ ਦਾ 27 ਸਾਲਾ ਵਿਧੂ ਸ਼ਰਮਾ ਇਸ ਹਾਦਸੇ ਵਿੱਚ ਜ਼ਖਮੀ ਹੋ ਗਿਆ ਹੈ । ਤਿੰਨੋਂ ਦੋਸਤ ਮਨਾਲੀ ਘੁੰਮਣ ਗਏ ਹੋਏ ਸਨ । ਮਿਲੀ ਜਾਣਕਾਰੀ ਮੁਤਾਬਕ ਮੰਡੀ ਦੇ ਪੰਡੋਹ ਸਥਿਤ 6 ਮੀਲ ਨੇੜੇ ਵੀਰਵਾਰ ਦੇਰ ਸ਼ਾਮ ਕ੍ਰੇਟਾ ਕਾਰ ਬਿਆਸ ਦਰਿਆ ਵਿੱਚ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਗਈ । ਇਸ ਕਾਰ ਵਿੱਚ ਪ੍ਰਤੀਕ ਸਬਰਵਾਲ, ਵਿਧੂ ਸ਼ਰਮਾ ਅਤੇ ਹਰਨੂਰ ਸਿੰਘ ਸਵਾਰ ਸਨ। ਇਹ ਤਿੰਨੇ ਨੌਜਵਾਨ ਮਨਾਲੀ ਘੁੰਮਣ ਤੋਂ ਬਾਅਦ ਵਾਪਸ ਆ ਰਹੇ ਸਨ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ । ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ।

ਪੁਲਿਸ ਮੁਤਾਬਕ ਹਾਦਸੇ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ । ਤਿੰਨੋਂ ਨੌਜਵਾਨ ਕਾਰ ਦੇ ਅੰਦਰ ਹੀ ਫਸ ਗਏ ਸਨ । ਪ੍ਰਤੀਕ ਅਤੇ ਹਰਨੂਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ । ਪੁਲਿਸ ਨੇ ਜ਼ਖਮੀ ਨੌਜਵਾਨ ਸਮੇਤ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਗੱਡੀ ਵਿੱਚੋਂ ਕੱਢ ਕੇ ਪੋਸਟਮਾਰਟਮ ਲਈ ਜ਼ੋਨਲ ਹਸਪਤਾਲ ਮੰਡੀ ਭੇਜ ਦਿੱਤਾ । ਜ਼ਖ਼ਮੀ ਨੌਜਵਾਨ ਵਿਧੂ ਸ਼ਰਮਾ ਦਾ ਮੰਡੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਪੁਲਿਸ ਨੇ ਹਾਦਸੇ ਸਬੰਧੀ ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਹੈ।

LEAVE A REPLY

Please enter your comment!
Please enter your name here