Hit & Run case : ਨਕੋਦਰ ਪੁਲਿਸ CCTV ਦੀ ਮਦਦ ਨਾਲ ਯੂਪੀ ਤੋਂ ਫੜ ਲਿਆਈ ਆਰੋਪੀ

0
2601
  • ਦੁਰਘਟਨਾ ‘ਚ ਨੌਜਵਾਨਾਂ ਦੀ ਹੋਈ ਸੀ ਮੌਤ, ਦੋਸ਼ੀ ਟਰੱਕ ਡਰਾਇਵਰ ਯੂ.ਪੀ.ਤੋਂ ਗ੍ਰਿਫ਼ਤਾਰ

ਜਲੰਧਰ. ਸੀ.ਸੀ.ਟੀ.ਵੀ. ਕੈਮਰੇ ਦੀ ਮਦਦ ਨਾਲ ਨਕੋਦਰ ਪੁਲਿਸ ਨੇ ਹਿੱਟ ਐਂਡ ਰਨ ਕੇਸ ਸੁਲਝਾਇਆ ਹੈ। ਸਥਾਨਕ ਜਸਨੂਰ ਸਿੰਘ 17 ਮਈ ਨੂੰ ਨਕੋਦਰ-ਨੂਰਮਹਿਲ ਸੜਕ ‘ਤੇ ਟਰੱਕ ਵਲੋਂ ਟੱਕਰ ਮਾਰਨ ‘ਤੇ ਮਾਰਿਆ ਗਿਆ ਸੀ। ਪੁਲਿਸ ਨੇ ਆਰੋਪੀ ਨੂੰ ਯੂਪੀ ਦੇ ਹਾਥਰਸ ਤੋਂ ਗ੍ਰਿਫਤਾਰ ਕਰ ਲਿਆ ਹੈ। ਆਰੋਪੀ ਟਰੱਕ ਡਰਾਇਵਰ ਦੀ ਪਹਿਚਾਣ ਯੂ.ਪੀ. ਦੇ ਹਾਥਰਸ ਦੇ ਅਮਿਤ ਕੁਮਾਰ ਵਜੋਂ ਹੋਈ ਹੈ।

ਐਸ.ਐਸ.ਪੀ ਜਲੰਧਰ (ਦਿਹਾਤੀ) ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਹ ਸੜਕ ਦੁਰਘਟਨਾ 17 ਮਈ ਦੀ ਹੈ, ਜਦੋਂ ਮੋਟਰ ਸਾਈਕਲ ‘ਤੇ ਆਉਂਦੇ ਜਸਨੂਰ ਸਿੰਘ ਨੂੰ ਗਲਤ ਪਾਸਿਓਂ ਆਉਂਦੇ ਇਕ ਟਰੱਕ ਨੇ ਟੱਕਰ ਮਾਰ ਦਿੱਤੀ ਸੀ।

ਉਨ੍ਹਾਂ ਕਿਹਾ ਕਿ ਦੁਰਘਟਨਾ ਤੋਂ ਬਾਅਦ ਟਰੱਕ ਡਰਾਇਵਰ ਮੌਕੇ ‘ਤੋਂ ਫਰਾਰ ਹੋ ਗਿਆ ਅਤੇ ਮ੍ਰਿਤਕ ਦੇ ਪਿਤਾ ਸਤਿੰਦਰ ਸਿੰਘ ਦੇ ਬਿਆਨਾਂ ‘ਤੇ ਆਈ.ਪੀ.ਸੀ.ਦੀ ਧਾਰਾ 304-ਏ ਤਹਿਤ ਐਫ.ਆਈ.ਆਰ.ਦਰਜ ਕੀਤੀ ਗਈ ਸੀ। ਕੇਸ ਦੇ ਹਲਾਤਾਂ ਨੂੰ ਦੇਖਦੇ ਹੋਏ ਇਸ ਨੂੰ ਆਈ.ਪੀ.ਸੀ.ਦੀ ਧਾਰਾ 304 ਵਿੱਚ ਤਬਦੀਲ ਕੀਤਾ ਗਿਆ ਹੈ।

ਨਕੋਦਰ ਸਦਰ ਪੁਲਿਸ ਵਲੋਂ ਏ.ਐਸ.ਪੀ. ਨਕੋਦਰ ਵਤਸਲਾ ਗੁਪਤਾ ਦੀ ਦੇਖਰੇਖ ਵਿੱਚ ਐਸ.ਐਚ.ਓ. ਨਕੋਦਰ ਸਦਰ ਪੁਲਿਸ ਸਿਕੰਦਰ ਸਿੰਘ ਅਤੇ ਸਬ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਸਹਾਇਕ ਸਬ ਇੰਸਪੈਕਟਰ ਸਲਵਿੰਦਰ ਸਿੰਘ ਦੀ ਅਗਵਾਈ ਵਿੱਚ ਟੀਮ ਦਾ ਗਠਨ ਕੀਤਾ ਗਿਆ ਅਤੇ ਟੀਮ ਵਲੋਂ ਫਿਲੌਰ ਬੈਰੀਅਰ ‘ਤੇ ਸੀ.ਸੀ.ਟੀ.ਵੀ.ਕੈਮਰੇ ਦੀ ਫੁਟੇਜ ਰਾਹੀਂ ਟਰੱਕ ਦੀ ਪਹਿਚਾਣ ਕੀਤੀ ਗਈ।

ਐਸ.ਐਸ.ਪੀ.ਨੇ ਅੱਗੇ ਦੱਸਿਆ ਕਿ ਟਰੱਕ (ਯੂ.ਪੀ. 86-ਟੀ-4646) ਆਈਸ਼ਰ ਕੰਪਨੀ ਦਾ ਸੀ ਜੋ ਯੂ.ਪੀ.ਦੇ ਹਾਥਰਸ ਵਿਚ ਪ੍ਰਵੀਨ ਕੁਮਾਰ ਪੁੱਤਰ ਓਮ ਪ੍ਰਕਾਸ਼ ਦੇ ਨਾਮ ‘ਤੇ ਰਜਿਸਟਰਡ ਸੀ, ਨੂੰ 23 ਮਈ ਨੂੰ ਸਬ ਇੰਸਪੈਕਟਰ ਸਲਵਿੰਦਰ ਸਿੰਘ ਅਤੇ ਸਥਾਨਕ ਹਾਥਰਸ ਜ਼ਿਲ੍ਹਾ ਪੁਲਿਸ ਵਲੋਂ ਜਬਤ ਕੀਤਾ ਗਿਆ ਅਤੇ ਟਰੱਕ ਡਰਾਇਵਰ ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ ‘ਤੇ ਲਿਆ ਗਿਆ।