ਤਰਨਤਾਰਨ ‘ਚ ਫੌਜੀ ਦੇ ਪਰਿਵਾਰ ਨੂੰ ਬੰਧਕ ਬਣਾ ਸੋਨਾ, ਲਾਇਸੰਸੀ ਰਫਲ ਅਤੇ ਪਿਸਟਲ ਲੁੱਟੀ

0
3355

ਤਰਨਤਾਰਨ (ਬਲਜੀਤ ਸਿੰਘ) | ਪੰਜਾਬ ਵਿੱਚ ਕ੍ਰਾਇਮ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ। ਖਡੂਰ ਸਾਹਿਬ ਵਿੱਖੇ ਇੱਕ ਫੌਜੀ ਦੇ ਪਰਿਵਾਰ ਨੂੰ ਬੰਧਕ ਬਣਾ ਕੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ।

ਅਮਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਚੋਰਾਂ ਨੇ ਖਡੂਰ ਸਾਹਿਬ ਦੇ ਵੈਰੋਵਾਲ ਰੋਡ ਉਪਰ ਸਥਿਤ ਉਨ੍ਹਾਂ ਦੇ ਘਰ ਵਿੱਚ ਡਾਕਾ ਮਾਰਿਆ।

ਪੀੜਤ ਅਮਰ ਸਿੰਘ ਦਾ ਪੁੱਤਰ ਫੌਜ ਵਿੱਚ ਹੈ ਅਤੇ ਦਿੱਲੀ ਵਿੱਚ ਤਾਇਨਾਤ ਹੈ। ਅਮਰ ਸਿੰਘ ਮੁਤਾਬਿਕ- ਘਰ ਵਿੱਚ ਨੂੰਹ ਤੋਂ ਇਲਾਵਾ ਹੋਰ ਰਿਸ਼ਤੇਦਾਰ ਆਏ ਹੋਏ ਸਨ। ਰਾਤ 12 ਵਜੇ ਦੇ ਕਰੀਬ ਸਾਡਾ ਪਾਲਤੂ ਕੁੱਤਾ ਭੌਂਕ ਰਿਹਾ ਸੀ। ਮੈਂ ਬਾਹਰ ਵਿਹੜੇ ਵਿੱਚ ਵੇਖਣ ਗਿਆ ਤਾਂ ਤਕਰੀਬਨ ਚਾਰ ਜਣਿਆਂ ਨੇ ਮੇਰੇ ‘ਤੇ ਹਮਲਾ ਕਰ ਦਿੱਤਾ। ਮੈਨੂੰ ਫੜ ਕੇ ਘਰ ਦੇ ਅੰਦਰ ਲੈ ਗਏ ਅਤੇ ਸਾਨੂੰ ਸਾਰਿਆਂ ਨੂੰ ਹਥਿਆਰਾਂ ਦੀ ਨੋਕ ‘ਤੇ ਬੰਧਕ ਬਣਾ ਲਿਆ।

ਚੋਰ ਘਰ ਵਿੱਚੋਂ ਅਲਮਾਰੀਆਂ ਤੋੜ ਕੇ 5 ਤੋਲੇ ਸੋਨਾ, 20 ਹਜ਼ਾਰ ਨਗਦੀ, ਇਕ ਲੈਪਟਾਪ ਅਤੇ ਪੇਟੀ ਵਿਚ ਪਈ 315 ਬੋਰ ਦੀ ਲਾਇਸੰਸੀ ਰਫ਼ਲ ਅਤੇ 1 ਪਿਸਟਲ ਵੀ ਨਾਲ ਲੈ ਗਏ। ਪੀੜਤ ਪਰਿਵਾਰ ਵਲੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਚੋਰਾਂ ਨੂੰ ਜਲਦ ਤੋ ਜਲਦ ਕਾਬੂ ਕੀਤਾ ਜਾਵੇ।

ਖਡੂਰ ਸਾਹਿਬ ਦੇ ਚੌਂਕੀ ਇੰਚਾਰਜ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਅਸੀਂ ਰਾਤ ਨੂੰ ਮੌਕੇ ‘ਤੇ ਜਾ ਕੇ ਜਾਂਚ ਕੀਤੀ ਸੀ। ਚੋਰਾਂ ਦੀ ਭਾਲ ਜਾਰੀ ਹੈ ਜਲਦ ਤੋਂ ਜਲਦ ਕਾਬੂ ਕਰ ਲਿਆ ਜਾਵੇਗਾ।

(Sponsored : ਸੱਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ 99657-80001, ਜਲੰਧਰ)

LEAVE A REPLY

Please enter your comment!
Please enter your name here