ਖ਼ਬਰ ਬੁਲੇਟਿਨ – ਸ਼ਹਿਰ ਦੀਆਂ ਪੰਜ ਖ਼ਬਰਾਂ

0
137

ਜਲੰਧਰ . ਸ਼ਹਿਰ ਦੇ ਦੀਆਂ ਖਬਰਾਂ ਜਾਣ ਲਈ ਪੜ੍ਹੋ ਹੇਠਾਂ ਲਿਖਿਆ ਪੰਜ ਖਬਰਾਂ ਦਾ ਬੁਲੇਟਿਨ

2 ਸਾਲ ਦੇ ਬੱਚੇ ਤੇ ਸਿਵਲ ਹਸਪਤਾਲ ਦੇ ਕੁੱਕ ਸਮੇਤ 8 ਕੋਰੋਨਾ ਕੇਸ ਆਏ ਸਾਹਮਣੇ

ਸੋਮਵਾਰ ਨੂੰ ਕੋਰੋਨਾ ਦੇ 8 ਕੋਰੋਨਾ ਦੇ ਪਾਜੀਟਿਵ ਕੇਸ ਸਾਹਮਣੇ ਆਏ, ਜਿਸ ਵਿਚ ਇਕ ਦੋ ਸਾਲ ਦਾ ਬੱਚਾ ਤੇ ਸਿਵਲ ਹਸਪਤਾਲ ਦਾ ਕੁੱਕ ਸ਼ਾਮਲ ਹੈ। ਸਿਹਤ ਵਿਭਾਗ ਅਨੁਸਾਰ ਇਹ 8 ਨਵੇਂ ਮਰੀਜ਼ ਪੁਰਾਣੇ ਮਰੀਜਾਂ ਦੇ ਸੰਪਰਕ ਵਿਚ ਆਏ ਹਨ। ਇਹ ਰੋਗੀਆਂ ਦੇ ਇਲਾਕੇ ਲੰਮਾ ਪਿੰਡ, ਬਸਤੀ ਸ਼ੇਖ, ਅਮਰ ਨਗਰ ਗੁਲਾਬ ਦੇਵੀ ਰੋਡ, ਅਮਰ ਗਾਰਡਨ, ਪਠਾਨਕੋਟ ਬਾਈਪਾਸ, ਸਟਾਫ਼ ਕਾਲੋਨੀ ਸਿਵਲ ਹਸਪਤਾਲ ਦੇ ਹਨ। ਹੁਣ ਤੱਕ ਜਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 720 ਹੋ ਗਈ ਹੈ ਤੇ 380 ਦੇ ਕਰੀਬ ਐਕਟਿਵ ਕੇਸ ਹਨ। ਕੱਲ੍ਹ 227 ਲੋਕਾਂ ਦੀ ਰਿਪੋਰਟ ਨੈਗੇਟਿਵ ਵੀ ਆਈ ਤੇ 36 ਕੋਰੋਨਾ ਪੀੜਤ, ਸਿਵਲ ਹਸਪਤਾਲ ਤੇ ਮੈਰੀਟੋਰੀਅਸ ਸਕੂਲ ਤੋਂ ਠੀਕ ਹੋ ਘਰ ਵੀ ਗਏ।

ਰੇਹੜੀ ਤੇ ਖੋਖੇ ਵਾਲੇ ਵੀ ਲੈ ਸਕਦੇ ਨੇ 10 ਹਜਾਰ ਤੱਕ ਦਾ ਬੈਂਕ ਲੋਨ

ਮੋਦੀ ਸਰਕਾਰ ਦੇ 20 ਲੱਖ ਕਰੋੜ ਵਾਲੇ ਪੈਕੇਜ ਦੇ ਤਹਿਤ ਰੇੜੀ, ਖੋਖੇ ਵਾਲਿਆ ਦੇ ਲੋਨ ਨੂੰ ਲੈ ਨਗਰ ਨਿਗਮ ਜਲੰਧਰ ਕਮਿਸ਼ਨਰ ਕਰਨੇਸ਼ ਸ਼ਰਮਾ ਦੀ ਬੈਠਕ ਹੋਈ। ਜਿਸ ਵਿਚ ਰੇਹੜੀ, ਖੋਖਿਆ ਵਾਲਿਆਂ  ਦੀ ਪੈਕੇਜ ਪਹਿਚਾਣ ਕਰਕੇ ਉਹਨਾਂ ਦੇ ਆਈ ਕਾਰਡ ਬਣਾ ਕੇ ਉਹਨਾਂ ਨੂੰ ਬੈਂਕ ਕੋਲੋਂ ਦੱਸ ਹਜਾਰ ਦੇ ਲੋਨ ਲੈਣ ਦੀ ਆਗਿਆ ਦਵਾਉਣ ਦਾ ਫੈਸਲਾ

ਲੋਕ ਧਿਆਨ ਦੇਣ, ਡੇਢ ਘੰਟੇ ਲਈ ਹੀ ਮਿਲਣਗੇ ਡੀਸੀ ਥੋਰੀ

ਜਿਲ੍ਹਾ ਪ੍ਰਸ਼ਾਸਨ ਕੰਪਲੈਕਸ ਨੇ ਨੋਟਿਸ ਲਗਾਇਆ ਜਿਸ ਵਿਚ ਲਿਖਿਆ ਗਿਆ ਹੈ ਕਿ ਜਲੰਧਰ ਦੇ ਲੋਕ ਧਿਆਨ ਦੇਣ ਕੀ ਡੀਸੀ ਘਨਸ਼ਿਆਮ ਥੋਰੀ ਨੂੰ ਮਿਲ ਲਈ ਹੁਣ ਡੇਢ ਘੰਟਾ ਹੀ ਮਿਲ ਸਕੇਗਾ। ਉਹਨਾਂ ਨੂੰ ਮਿਲਣ ਦਾ ਸਮਾਂ ਦੁਪਹਿਰ ਬਾਰਾਂ ਤੋਂ ਇਕ ਵਜੇ ਤਕ ਤੇ ਦੁਪਹਿਰ ਤੋਂ ਬਾਅਦ 4 ਤੋਂ ਸਾਢੇ ਚਾਰ ਵਜੇ ਤੱਕ ਦਾ ਹੈ। ਹਾਲਾਂਕਿ ਸਰਕਾਰੀ ਦਫਤਰਾਂ ਦਾ ਸਮਾਂ 9 ਤੋਂ 5 ਵਜੇ ਤੱਕ ਦਾ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਇਹ ਫੈਸਲਾ ਲਿਆ ਗਿਆ ਹੈ।

ਲਿਆ ਗਿਆ।

ਬਿਨਾਂ ਪਲੈਨਨਿੰਗ ਤੋਂ ਬਣ ਰਹੀ, ਰੇਲਵੇ ਸਟੇਸ਼ਨ ਨੂੰ ਜਾਣ ਵਾਲੀ ਮੇਨ ਸੜਕ

ਪਟੇਲ ਚੌਕ ਤੋਂ ਰੇਲਵੇ ਸਟੇਸ਼ਨ ਨੂੰ ਜਾਣ ਵਾਲੀ ਮੇਨ ਸੜਕ ਨੂੰ ਬਣਾਇਆ ਜਾ ਰਿਹਾ ਹੈ। ਇਸ ਸੜਕ ਤੇ ਮਾਈ ਹੀਰਾ ਗੇਟ, ਟਾਂਡਾ ਚੌਕ ਤੇ ਹੋਰ ਵੀ ਕਈ ਮੇਨ ਬਾਜਾਰ ਪੈਂਦੇ ਹਨ ਪਰ ਸੜਕ ਦੀ ਉਸਾਰੀ ਬਿਨਾਂ ਹੀ ਪਲੈਨਨਿੰਗ ਤੋਂ ਹੋ ਰਹੀ ਹੈ। ਦੁਕਾਨਦਾਰ ਸੜਕ ਦੀ ਉਸਾਰੀ ਨੂੰ ਲੈ ਕੇ ਪਰੇਸ਼ਾਨ ਹਨ, ਕਿਉਂਕਿ ਲੌਕਡਾਊਨ ਕਾਰਨ ਗਾਹਕ ਪਹਿਲਾਂ ਹੀ ਨਹੀਂ ਸੀ ਆ ਰਿਹਾ ਜੇਕਰ ਹੁਣ ਮਾੜਾ ਮੋਟਾ ਆਉਣਾ ਸ਼ੁਰੂ ਹੋ ਗਿਆ ਹੈ ਤਾਂ ਸੜਕ ਵਿਚ ਟੋਏ ਹੋਣ ਕਰਕੇ ਟ੍ਰੈਫਿਕ ਵੱਧਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਜਿਸ ਕਰਕੇ ਉਹ ਬਾਜਾਰ ਵਿਚ ਆਉਣ ਤੋਂ ਕੰਨੀ ਕਤਰਾਉਂਦੇ ਹਨ।

ਜਲੰਧਰ ਪੁਲਿਸ ਲੋਕਾਂ ਦੇ ਕੱਟ ਰਹੀਂ ਚਲਾਨ, ਆਪ ਨਿਯਮਾਂ ਦੀ ਨਹੀਂ ਕਰ ਰਹੀ ਪਾਲਣਾ

ਇਕ ਪਾਸੇ ਜਲੰਧਰ ਪੁਲਿਸ ਲੋਕਾਂ ਦੇ ਹੈਲਮਟ ਤੇ ਮਾਸਕ ਨਾ ਪਾਉਣ ਲਈ ਧੜਾਧੜ ਚਲਾਨ ਕੱਟ ਰਹੀ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਨਿਯਮ ਦੀ ਪਾਲਣਾ ਨਹੀ ਕਰਦੇ। ਜਲੰਧਰ ਦੇ ਕਈ ਪੁਲਿਸ ਕਰਮੀ ਬਿਨਾਂ ਹੈਲਮੈਟ ਦੇ ਹੀ ਘੁੰਮ ਰਹੇ ਹਨ, ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਕੋਈ ਜਿੰਮੇਵਾਰੀ ਨਹੀਂ ਹੈ।

(Sponsored : ਜਲੰਧਰ ‘ਚ ਸਭ ਤੋਂ ਸਸਤੇ ਬੈਗ ਅਤੇ ਟ੍ਰੈਵਲਿੰਗ ਸੂਟਕੇਸ ਖਰੀਦਣ ਲਈ ਸੰਪਰਕ ਕਰੋ 9646-786-001, Address : 28, Vivek Nagar, Guru Gobind Singh Avenue Road, Jalandhar City)

ਜਲੰਧਰ ਦਾ ਹਰ ਅਪਡੇਟ ਸਿੱਧਾ ਮੋਬਾਈਲ ਤੇ

• ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ।
• Whatsapp ਗਰੁੱਪ ਨਾਲ ਜੁੜਣ ਲਈ ਲਿੰਕ https://bit.ly/3djfXet ‘ਤੇ ਕਲਿੱਕ ਕਰੋ।
• ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ https://bit.ly/3diTrmP ਨਾਲ ਵੀ ਜ਼ਰੂਰ ਜੁੜੋ।

LEAVE A REPLY

Please enter your comment!
Please enter your name here