ਪਿਮਸ ਹਸਪਤਾਲ ਦੇ ਸਾਹਮਣੇ ਬਣਿਆ ਰਿਲਾਇੰਸ ਮਾਲ ਕਿਸਾਨਾਂ ਨੇ ਕਰਵਾਇਆ ਬੰਦ, ਦੇਖੋ ਵੀਡੀਓ

0
1034

ਜਲੰਧਰ . ਖੇਤੀਬਾੜੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਅੱਜ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਇੱਕ ਟਰੈਕਟਰ ਕਾਰ ਰੈਲੀ ਕੱਢੀ ਤੇ ਜਲੰਧਰ ਪਿਮਸ ਹਸਪਤਾਲ ਦੇ ਸਹਾਮਣੇ ਗੜ੍ਹਾ ਰੋਡ ‘ਤੇ ਸਥਿਤ ਰਿਲਾਇੰਸ ਮਾਲ ਨੂੰ ਬੰਦ ਕਰ ਦਿੱਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਗਈ ਤੇ ਕਿਸਾਨਾਂ ਨੂੰ ਮਾਲ ਦੇ ਅੰਦਰੋਂ ਦਾਖਲ ਹੋਣ ਲਈ ਰੋਕਿਆ।

ਕਿਸਾਨ ਦਾ ਕਹਿਣਾ ਹੈ ਕਿ ਮੋਦੀ ਨੇ ਅੰਬਾਨੀ ਤੇ ਅਡਾਨੀ ਨਾਲ ਸਾਂਝ ਪਾਈ ਹੈ। ਇਸ ਲਈ ਮੋਦੀ ਨੇ ਹੁਣ ਕਾਨੂੰਨ ਬਣਾਇਆ ਤੇ ਖੇਤੀਬਾੜੀ ਨੂੰ ਅੰਬਾਨੀ ਤੇ ਅਡਾਨੀ ਦੇ ਹੱਥਾਂ ਦੇਣਾ ਚਾਹੁੰਦਾ ਹੈ।

ਕਿਸਾਨਾਂ ਨੇ ਅੱਗੇ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਰਾਜਨੀਤੀ ਕਰ ਰਹੀਆਂ ਹਨ ਤੇ ਕਿਸਾਨਾਂ ਬਾਰੇ ਕੁਝ ਵੀ ਨਹੀਂ ਸੋਚ ਰਹੀਆਂ। ਕਿਸਾਨਾਂ ਕੋਲ ਸਮਾਂ ਨਹੀਂ ਹੈ, ਪਰ ਮਜਬੂਰੀ ਵਿੱਚ ਸਾਨੂੰ ਸੜਕਾਂ ਤੇ ਉਤਰਨਾ ਪੈ ਰਿਹਾ ਹੈ। ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਭਾਵੇ ਖੇਤੀਬਾੜੀ ਕਾਨੂੰਨ ਬਣ ਗਏ ਹਨ ਪਰ ਜਿੰਨਾ ਚਿਰ ਇਹ ਰੱਦ ਨਹੀਂ ਹੁੰਦੇ ਅਸੀਂ ਸੰਘਰਸ਼ ਕਰਦੇ ਰਹਾਂਗੇ।

(SPONSORED : ਪੰਜਾਬੀ ਤੋਂ ਹਿੰਦੀ, ਊਰਦੂ ਤੋਂ ਪੰਜਾਬੀ-ਹਿੰਦੀ ਟਰਾਂਸਲੇਸ਼ਨ ਅਤੇ ਟਾਈਪਿੰਗ ਕਰਵਾਉਣ ਲਈ 9646-365-001 ‘ਤੇ ਸੰਪਰਕ ਕਰੋ।)

LEAVE A REPLY

Please enter your comment!
Please enter your name here