ਕੋਰੋਨਾ ਦਾ ਕਹਿਰ ਜਾਰੀ, ਜਰਮਨ ਨੇ ਲੌਕਡਾਊਨ ‘ਚ ਕੀਤਾ ਵਾਧਾ, ਇੰਗਲੈਂਡ ‘ਚ ਰਿਕਾਰਡ ਤੋੜ ਮੌਤਾਂ

0
1924

ਜਲੰਧਰ | ਦੁਨੀਆ ’ਚ ਕੋਰੋਨਾ ਦੇ ਵਧਦੇ ਕਹਿਰ ਦੌਰਾਨ ਜਰਮਨੀ ਨੇ ਲੌਕਡਾਊਨ 20 ਦਸੰਬਰ ਤੱਕ ਵਧਾ ਦਿੱਤਾ ਹੈ। ਸਮਾਜਕ ਸੰਪਰਕ ਨੂੰ ਲੈ ਕੇ ਜਾਰੀ ਪਾਬੰਦੀਆਂ ਨੂੰ ਜਨਵਰੀ ਤੱਕ ਵਧਾਇਆ ਜਾ ਸਕਦਾ ਹੈ। ਫ਼ੈਡਰਲ ਸਟੇਟ ਦੇ ਮਿਨਿਸਟਰ ਪ੍ਰੈਜ਼ੀਡੈਂਟ ਨਾਲ ਮੀਟਿੰਗ ਤੋਂ ਬਾਅਦ ਵਰਚੁਅਲ ਪ੍ਰੈੱਸ ਕਾਨਫ਼ਰੰਸ ’ਚ ਚਾਂਸਲਰ ਏਂਜਲਾ ਮਰਕੇਲ ਨੇ ਇਹ ਜਾਣਕਾਰੀ ਦਿੱਤੀ।

ਜਰਮਨੀ ’ਚ ਹੁਣ ਤੱਕ ਕੋਰੋਨਾ ਦੇ ਕੁੱਲ 9 ਲੱਖ 83 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ ਲਗਭਗ 15 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਧਰ ਇੰਗਲੈਂਡ ’ਚ 5 ਮਈ ਤੋਂ ਬਾਅਦ ਇੱਕ ਦਿਨ ਵਿੱਚ ਸਭ ਤੋਂ ਵੱਧ 696 ਮੌਤਾਂ ਦਰਜ ਕੀਤੀਆਂ ਗਈਆਂ ਤੇ 18 ਹਜ਼ਾਰ 213 ਨਵੇਂ ਮਰੀਜ਼ ਸਾਹਮਣੇ ਆਏ।
ਸੂਡਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਨੈਸ਼ਨਲ ਉੱਮਾ ਪਾਰਟੀ ਦੇ ਪ੍ਰਧਾਨ ਸਾਦਿਕ ਮਹਿਦੀਦੀ ਕੋਰੋਨਾ ਕਾਰਣ ਕੱਲ੍ਹ ਬੁੱਧਵਾਰ ਨੂੰ ਮੌਤ ਹੋ ਗਈ। ਉਨ੍ਹਾਂ ਸੰਯੁਕਤ ਅਮੀਰਾਤ ’ਚ ਆਖ਼ਰੀ ਸਾਹ ਲਿਆ। ਇਸ ਦੌਰਾਨ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡੇਨ ਨੇ ਕਿਹਾ ਕਿ ਅਗਲੇ ਦਸੰਬਰ ਮਹੀਨੇ ਦੇ ਅੰਤ ਜਾਂ ਅਗਲੇ ਸਾਲ ਜਨਵਰੀ ਦੇ ਸ਼ੁਰੂ ਵਿੱਚ ਕੋਰੋਨਾ ਟੀਕਾਕਰਨ ਸ਼ੁਰੂ ਕੀਤਾ ਜਾ ਸਕਦਾ ਹੈ।

ਪੂਰੀ ਦੁਨੀਆ ’ਚ ਹੁਣ ਤੱਕ 6 ਕਰੋੜ 7 ਲੱਖ ਤੋਂ ਵੱਧ ਲੋਕ ਕੋਰੋਨਾ ਦੀ ਲਪੇਟ ’ਚ ਆ ਚੁੱਕੇ ਹਨ ਤੇ ਹੁਣ ਤੱਕ ਇਸ ਵਾਇਰਸ ਕਾਰਨ 14 ਲੱਖ 26 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ। ਸਮੁੱਚੇ ਵਿਸ਼ਵ ਵਿੱਚ ਇਸ ਵੇਲੇ 1 ਕਰੋੜ 72 ਲੱਖ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

LEAVE A REPLY

Please enter your comment!
Please enter your name here