ਕੋਰੋਨਾ ਦੀ ਮੁੜ ਦਸਤਕ : ਜਲੰਧਰ ‘ਚ ਇਕ ਹੀ ਪਰਿਵਾਰ ਦੇ 6 ਮੈਂਬਰਾਂ ਸਮੇਤ 156 ਲੋਕ ਹੋਏ ਕੋਰੋਨਾ ਪਾਜ਼ੀਟਿਵ, 7 ਮੌਤਾਂ

0
271

ਜਲੰਧਰ | ਕੋਰੋਨਾ ਦੀ ਦੂਜੀ ਲਹਿਰ ਆਉਣ ਦਾ ਖਤਰਾ ਮੰਡਰਾਉਣ ਲੱਗਾ ਹੈ। ਜਲੰਧਰ ਵਿਚ ਸ਼ਨੀਵਾਰ ਨੂੰ ਇਕ ਪਰਿਵਾਰ ਦੇ ਛੇ ਮੈਂਬਰਾਂ ਸਮੇਤ 156 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਤੇ 7 ਮੌਤਾਂ ਹੋਈਆਂ ਹਨ।

ਡਿਪਟੀ ਕਮਿਸ਼ਨਰ ਨੇ ਜਲੰਧਰ ਵਿਚ ਵੱਧ ਰਹੇ ਕੋਰੋਨਾ ਨੂੰ ਦੇਖਦਿਆਂ ਇਕ ਦਿਨ ਵਿਚ 6 ਹਜਾਰ ਸੈਂਪਲ ਲੈਣ ਲਈ ਆਦੇਸ਼ ਜਾਰੀ ਕਰ ਦਿੱਤੇ ਹਨ। ਡੀਸੀ ਨੇ ਅੱਗੇ ਇਹ ਵੀ ਕਿਹਾ ਕਿ ਸਕੂਲਾਂ-ਕਾਲਜਾਂ ਦੇ ਸਟਾਫ ਮੈਂਬਰਾਂ ਦਾ ਕੋਰੋਨਾ ਟੈਸਟ ਹੋਵੇਗਾ। ਸ਼ਨੀਵਾਰ ਨੂੰ ਐਸਡੀ ਕਾਲਜ ਤੇ ਕਾਲਜੀਏਟ ਦੇ ਸਟਾਫ਼ ਦਾ ਕੋਰੋਨਾ ਟੈਸਟ ਹੋਇਆ ਹੈ।

ਸ਼ਨੀਵਾਰ ਨੂੰ ਕੋਰੋਨਾ ਦੇ 156 ਕੇਸ ਆਉਣਾ ਕੋਰੋਨਾ ਦੀ ਦੂਜੀ ਲਹਿਰ ਦੇ ਸੰਕੇਤ ਦਿੰਦਾ ਹੈ। ਪੰਜਾਬ ਸਰਕਾਰ ਨੇ ਵੀ ਮਾਹਿਰ ਨਾਲ ਗੱਲਬਾਤ ਤੋਂ ਬਾਅਦ ਕਿਹਾ ਹੈ ਕਿ ਦਸੰਬਰ ਵਿਚ ਕੋਰੋਨਾ ਪੀਕ ‘ਤੇ ਜਾ ਸਕਦਾ ਹੈ।  

ਹੁਣ ਜਲੰਧਰ ਵਿਚ 944 ਐਕਟਿਵ ਕੇਸ ਹਨ ਤੇ 528 ਮੌਤਾਂ ਹੁਣ ਤੱਕ ਜਿਲ੍ਹੇ ਵਿਚ ਕੋਰੋਨਾ ਨਾਲ ਹੋ ਚੁੱਕੀਆਂ ਨੇ।           

LEAVE A REPLY

Please enter your comment!
Please enter your name here