ਵੱਧ ਸ਼ਰਾਬ ਪੀਣ ਕਾਰਨ ਸੀਐੱਮ ਸਾਬ੍ਹ ਫਲਾਈਟ ‘ਚ ਡਿਗਦੇ ਰਹੇ, ਨਾਲ ਬੈਠੇ ਯਾਤਰੀ ਨੇ ਮੈਨੂੰ ਦੱਸੀ ਸਾਰੀ ਗੱਲ : ਸੁਖਬੀਰ ਬਾਦਲ

0
1339

ਚੰਡੀਗੜ੍ਹ। ਵਿਰੋਧੀ ਧਿਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਗੰਭੀਰ ਦੋਸ਼ ਲਾਏ ਹਨ। ਕਾਂਗਰਸ ਤੇ ਅਕਾਲੀ ਦਲ ਦਾ ਕਹਿਣਾ ਹੈ ਕਿ ਵੱਧ ਸ਼ਰਾਬ ਪੀਤੀ ਹੋਣ ਕਾਰਨ ਭਗਵੰਤ ਮਾਨ ਨੂੰ ਜਰਮਨੀ ‘ਚ ਫਲਾਈਟ ਤੋਂ ਉਤਾਰਿਆ ਗਿਆ ਸੀ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਫਿਰ ਆਖਿਆ ਹੈ ਕਿ ਭਗਵੰਤ ਮਾਨ ਫਲਾਈਟ ‘ਚ ਡਿੱਗ ਰਿਹਾ ਸੀ, ਜਹਾਜ਼ ‘ਚ ਬੈਠੇ ਯਾਤਰੀ ਨਾਲ ਮੇਰੀ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਯਾਤਰੀਆਂ ਨਾਲ ਮੇਰੀ ਗੱਲ ਹੋਈ ਹੈ, ਉਹ ਜ਼ਿੰਮੇਵਾਰ ਬੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਮੈਂ ਆਪਣੀ ਸੀਟ ਉਤੇ ਬੈਠਾ ਸੀ। ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਜਹਾਜ਼ ਵਿਚ ਦਾਖਲ ਹੋਏ।

ਭਗਵੰਤ ਮਾਨ ਡਿੱਗ ਰਿਹਾ ਸੀ। ਇਸ ਤੋਂ ਬਾਅਦ ਡਿੱਗਦਾ-ਡਿੱਗਦਾ ਆਪਣੀ ਸੀਟ ਉਤੇ ਪਹੁੰਚਿਆ। ਇਸ ਤੋਂ ਬਾਅਦ ਜਹਾਜ਼ ਦੇ ਕੈਪਟਨ ਨੂੰ ਦੱਸਿਆ ਗਿਆ ਕਿ ਇਸ ਯਾਤਰੀ ਨੇ ਸ਼ਰਾਬ ਪੀਤੀ ਹੋਈ ਹੈ। ਇਸ ਤੋਂ ਬਾਅਦ ਨਿਯਮਾਂ ਮੁਤਾਬਕ ਭਗਵੰਤ ਮਾਨ ਨੂੰ ਥੱਲੇ ਲਾਹਿਆ ਗਿਆ।

LEAVE A REPLY

Please enter your comment!
Please enter your name here