ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਪੜਾਅ ਵਾਲੇ ਸਮਾਰਟ ਮੀਟਰਿੰਗ ਪ੍ਰੋਜੈਕਟ ਕਰਵਾਇਆ ਸ਼ੁਰੂ

0
812

ਚੰਡੀਗੜ੍ਹ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 75.64 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਪੜਾਅ ਵਾਲੇ ਸਮਾਰਟ ਮੀਟਰਿੰਗ ਪ੍ਰੋਜੈਕਟ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਸ ਉਪਭੋਗਤਾ ਪੱਖੀ ਸਕੀਮ ਨਾਲ ਡਾਟਾ ਆਟੋਮੈਟਿਕ ਢੰਗ ਨਾਲ ਅਪਲੋਡ ਹੋਵੇਗਾ ਜਿਸ ਨਾਲ ਦਸਤੀ ਤੌਰ ’ਤੇ ਰੀਡਿੰਗ ਲੈਣ ਸਮੇਂ ਹੁੰਦੀ ਇਨਸਾਨੀ ਗਲਤੀ ਦੀ ਗੁੰਜਾਇਸ਼ ਕਾਫੀ ਹੱਦ ਤੱਕ ਘਟੇਗੀ।

ਸੀਐਮ ਨੇ ਅੱਗੇ ਦੱਸਿਆ ਕਿ ਜਨਵਰੀ 2021 ਤੋਂ ਦਸੰਬਰ 2021 ਤੱਕ ਕੁੱਲ 96,000 ਮੀਟਰ ਇਸ ਪ੍ਰੋਜੈਕਟ ਤਹਿਤ ਪੀ.ਐਸ.ਪੀ.ਸੀ.ਐਲ. ਵੱਲੋਂ ਸੂਬੇ ਭਰ ਵਿੱਚ ਲਗਾਏ ਜਾਣਗੇ ਜਿਸ ਨਾਲ ਰੀਡਿੰਗ ਬਾਰੇ ਜਾਣਕਾਰੀ ਨਾ ਦੇਣ ਦੀ ਭੈੜੀ ਪ੍ਰਥਾ ਤੋਂ ਇਲਾਵਾ ਬਿਜਲੀ ਦੀ ਚੋਰੀ ਨੂੰ ਵੀ ਠੱਲ ਪਵੇਗੀ ਤੇ ਰੀਡਿੰਗ/ਬਿਲਿੰਗ ਪ੍ਰਕਿਰਿਆ ਵਿੱਚ ਗੁਣਵੱਤਾ ਭਰਪੂਰ ਸੁਧਾਰ ਆਵੇਗਾ।

ਕੈਪਟਨ ਨੇ ਅੱਗੇ ਦੱਸਿਆ ਕਿ ਇਨਾਂ ਮੀਟਰਾਂ ਨਾਲ ਉਪਭੋਗਤਾ ਪੀ.ਐਸ.ਪੀ.ਸੀ.ਐਲ. ਉਪਭੋਗਤਾ ਐਪ ਰਾਹੀਂ ਪਿਛਲੇ ਬਿੱਲ ਦਾ ਡਾਟਾ ਅਤੇ ਤੁਰੰਤ/ਲਾਈਵ ਡਾਟਾ ਵੀ ਵੇਖਣ ਦੇ ਸਮਰੱਥ ਹੋ ਸਕਣਗੇ। ਇਸ ਤੋਂ ਇਲਾਵਾ ਉਪਭੋਗਤਾਵਾਂ ਨੂੰ ਬਿਜਲੀ ਦੀ ਖਪਤ ਬਾਰੇ ਵੀ ਸਹੀ ਪਤਾ ਲੱਗ ਸਕੇਗਾ। ਉਪਭੋਗਤਾਵਾਂ ਕੋਲ ਮੀਟਰ ਨੂੰ ਪ੍ਰੀ-ਪੇਡ ਜਾਂ ਪੋਸਟ-ਪੇਡ ਵਿੱਚ ਤਬਦੀਲ ਕਰਨ ਦਾ ਬਦਲ ਮੌਜੂਦ ਹੋਵੇਗਾ। ਬਿੱਲ ਵਿੱਚ ਛੋਟ ਉਪਭੋਗਤਾ ਨੂੰ ਪ੍ਰੀ-ਪੇਡ ਦੇ ਬਦਲ ਤਹਿਤ ਆਗਿਆ ਯੋਗ ਹੈ ਅਤੇ ਇਸੇ ਮੀਟਰ ਨੂੰ ਸੋਲਰ ਨੈੱਟ ਮੀਟਰਿੰਗ ਲਈ ਬਾਇ-ਡਾਇਰੈਕਸ਼ਨਲ ਮੀਟਰ ਵਜੋਂ ਵੀ ਇਸਤਮਾਲ ਕੀਤਾ ਜਾ ਸਕਦਾ ਹੈ। ਉਪਭੋਗਤਾਵਾਂ ਨੂੰ ਗਲਤ ਮੀਟਰ ਰੀਡਿੰਗ ਦੀ ਸੂਰਤ ਵਿੱਚ ਹੁਣ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਡਿਸਕੌਮ ਦੇ ਦਫਤਰਾਂ ਦੇ ਗੇੜੇ ਕੱਢਣ ਦੀ ਜ਼ਰੂਰਤ ਨਹੀਂ ਹੈ।

LEAVE A REPLY

Please enter your comment!
Please enter your name here