ਭੜਕੀਲੇ ਗਾਣੇ ਗਾਉਣ ਤੇ ਸਿੱਪੀ ਗਿੱਲ ‘ਤੇ ਪਰਚਾ, ਪੜ੍ਹੋ ਕੀ ਲਿਖਿਆ ਹੈ ਪੰਡਿਤ ਰਾਓ ਨੇ ਸ਼ਿਕਾਇਤ ‘ਚ

0
977

ਮੋਗਾ. ਪੁਲਿਸ ਨੇ ਅੱਜ ਸਿੱਪੀ ਗਿਲ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਉਹਨਾਂ ਦੇ ਖਿਲਾਫ ਪੰਡਿਤ ਰਾਓ ਧਨੇਵਰ ਵਾਸੀ ਚੰਡੀਗੜ ਨੇ ਸ਼ਿਕਾਇਤ ਦਰਜ ਕਰਵਾਈ ਹੈ। ਉਹਨਾਂ ਨੇ ਸ਼ਿਕਾਇਤ ਵਿੱਚ ਲਿਖਵਾਇਆ ਹੈ ਕਿ ਮੈਂ ਪੂਰੀ ਜਿੰਮੇਵਾਰੀ ਨਾਲ ਪੰਜਾਬੀ ਗਾਇਕ ਸਿੱਪੀ ਗਿੱਲ ਵਾਸੀ ਪਿੰਡ ਰੌਲੀ, ਜਿਲਾ ਮੋਗਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਂਦਾ ਹਾਂ ਕਿ ਉਹ ਮਿਤਿ – 16-01-2020 ਨੂੰ ਗੁੰਡਾਗਰਦੀ ਨਾਮ ਤੇ ਇਕ ਗਾਣੇ ਦੀ ਵੀਡੀਓ ਵਿੱਚ ਭੜਕਾਉ ਤਰੀਕੇ ਨਾਲ ਗਾਣਾ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ, ਜੋ ਕਿ ਮਾਣਯੋਗ ਹਾਈਕੋਰਟ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਕੋਰਟ ਨੇ ਭੜਕਾਉ, ਹਥਿਆਰਾਂ ਅਤੇ ਨਸ਼ੇਆਂ ਦੇ ਖਿਲਾਫ ਗਾਣੇ ਕੀਤੇ ਵੀ ਨਾ ਗਾਉਣ ਦੇ ਹੁਕਮ ਦਿੱਤੇ ਹਨ। ਪਰ ਸਿੱਪੀ ਗਿੱਲ ਨੇ ਇਹ ਭੜਕਾਉ ਗਾਣੇ ਗਾ ਕੇ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ।  

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2uvrbvN ‘ਤੇ ਕਲਿੱਕ ਕਰੋ।

LEAVE A REPLY

Please enter your comment!
Please enter your name here