ਬ੍ਰੇਕਿੰਗ : ਪੰਜਾਬ ਸਰਕਾਰ ਵਲੋਂ 19 ਸਤੰਬਰ ਨੂੰ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖਬਰ

0
12385

ਚੰਡੀਗੜ੍ਹ, 19 ਸਤੰਬਰ | ਪੰਜਾਬ ਸਰਕਾਰ ਵਲੋਂ 19 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਸੰਵਤਸਰੀ ਦਿਵਸ ਨੂੰ ਮੁੱਖ ਰੱਖ ਕੇ ਇਸ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਆਦੇਸ਼ਾਂ ਮੁਤਾਬਕ ਕਿਹਾ ਗਿਆ ਸੀ ਕਿ ਪੰਜਾਬ ਸਰਕਾਰ ਦੇ ਹਰੇਕ ਕਰਮਚਾਰੀ ਨੂੰ ਕੈਲੰਡਰ ਵਰ੍ਹੇ 2023 ਮੁਤਾਬਕ ਮਿਲਣ ਵਾਲੀਆਂ 2 ਰਿਜ਼ਰਵ ਛੁੱਟੀਆਂ ਦੀ ਸੂਚੀ ਵਿਚ 19 ਸਤੰਬਰ 2023 ਨੂੰ ਸੰਵਤਸਰੀ ਦਿਨ ਦੇ ਰੂਪ ਵਿਚ ਰਿਜ਼ਰਵ ਰੱਖਿਆ ਗਿਆ ਹੈ। ਮਤਲਬ ਕਿ ਕੱਲ ਨੂੰ ਕੋਈ ਵੀ ਮੁਲਾਜ਼ਮ ਛੁੱਟੀ ਲੈ ਸਕਦਾ ਹੈ।