ਜਲੰਧਰ ‘ਚ 4 ਜਨਵਰੀ ਤੋਂ ਹੋਵੇਗੀ ਫੌਜ ਦੀ ਭਰਤੀ ਰੈਲੀ : ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਤਰਨਤਾਰਨ ਦੇ ਨੌਜਵਾਨ ਇੰਝ ਕਰ ਸਕਦੇ ਅਪਲਾਈ

0
5388

ਜਲੰਧਰ | ਕੈਂਟ ਵਿੱਚ ਫੌਜ ਭਰਤੀ ਰੈਲੀ 4 ਜਨਵਰੀ ਤੋਂ 31 ਜਨਵਰੀ ਤੱਕ ਹੋਣ ਜਾ ਰਹੀ ਹੈ। ਰੈਲੀ ਵਿੱਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਤਰਨਤਾਰਨ ਜ਼ਿਲ੍ਹਿਆਂ ਨਾਲ ਸਬੰਧਤ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਸਬੰਧੀ ਆਨਲਾਈਨ ਰਜਿਸਟਰੇਸ਼ਨ ਪਹਿਲਾਂ ਹੀ ਜਾਰੀ ਹੈ। 28 ਦਸੰਬਰ, 2020 ਤੱਕ ਵੈਬਸਾਇਟ www.joinindianarmy.nic.in ‘ਤੇ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ।

ਰਿਕਰਿਊਟਿੰਗ ਦਫ਼ਤਰ (ਹੈੱਡਕੁਆਰਟਰ) ਵੱਲੋਂ ਦੱਸਿਆ ਗਿਆ ਹੈ ਕਿ ਫੌਜ ਦੀ ਭਰਤੀ ਰੈਲੀ ਆਰਮੀ ਪਬਲਿਕ ਸਕੂਲ (ਪ੍ਰਾਇਮਰੀ ਵਿੰਗ) ਗਰਾਊਂਡ ਜਲੰਧਰ ਛਾਉਣੀ ਵਿਖੇ 4 ਤੋਂ 31 ਜਨਵਰੀ 2021 ਤੱਕ ਹੋਵੇਗੀ।

ਸਫ਼ਲਤਾਪੂਰਵਰ ਰਜਿਸਟਰ ਕਰਨ ਵਾਲੇ ਉਮੀਦਵਾਰ ਆਪਣਾ ਐਡਮਿਟ ਕਾਰਡ ਅਤੇ ਰੈਲੀ ਲਈ ਰਿਪੋਰਟ ਕਰਨ ਦੀ ਮਿਤੀ ਅਤੇ ਸਮੇਂ ਸਬੰਧੀ ਸਾਰੇ ਵੇਰਵੇ ਆਪਣੀ ਈ-ਮੇਲ ‘ਤੇ ਪ੍ਰਾਪਤ ਕਰਨਗੇ।

ਭਰਤੀ ਸਬੰਧੀ ਮਾਪਦੰਡਾਂ ਅਤੇ ਯੋਗਤਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਚਾਹਵਾਨ ਨੌਜਵਾਨ ਭਾਰਤੀ ਫੌਜ ਦੀ ਵੈਬਸਾਈਟ (www.joinindianarmy.gov.in) ਦੇਖ ਸਕਦੇ ਹਨ।

ਫੌਜ ਵੱਲੋਂ ਨੌਜਵਾਨਾਂ ਨੂੰ ਨਸੀਹਤ ਕੀਤੀ ਗਈ ਹੈ ਕਿ ਭਰਤੀ ਪ੍ਰਕਿਰਿਆ ਵਿਚ ਕਲੀਅਰੈਂਸ ਦਾ ਭਰੋਸਾ ਦਿਵਾਉਣ ਵਾਲੇ ਵਿਚੌਲੀਆਂ ਜਾਂ ਟਾਊਟਾਂ ਦੇ ਬਹਿਕਾਵੇ ਵਿੱਚ ਨਾ ਆਉਣ।

LEAVE A REPLY

Please enter your comment!
Please enter your name here