ਅਮਰੀਕਾ ‘ਚ ਭਾਰਤੀ ਵਿਦਿਆਰਥੀ ਦਾ ਲੁਟੇਰਿਆਂ ਨੇ ਕੀਤਾ ਕਤਲ, ਕੁਝ ਦਿਨ ਪਹਿਲਾਂ ਗਿਆ ਸੀ ਵਿਦੇਸ਼

0
684

ਅਮਰੀਕਾ | ਲੁਟੇਰਿਆਂ ਵੱਲੋਂ ਕੀਤੀ ਫਾਇਰਿੰਗ ਵਿਚ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਇਕ ਵਿਦਿਆਰਥੀ ਜ਼ਖਮੀ ਹੋ ਗਿਆ। ਐਤਵਾਰ ਨੂੰ ਸ਼ਿਕਾਗੋ ਦੇ ਪ੍ਰਿੰਸਟਨ ਪਾਰਕ ਵਿਚ ਇਹ ਘਟਨਾ ਵਾਪਰੀ। ਮ੍ਰਿਤਕ ਦੀ ਪਛਾਣ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਦੇ ਨੰਦੇਪੂ ਦੇਵਾਂਸ਼ (23) ਵਜੋਂ ਹੋਈ ਹੈ।

ਸ਼ਿਕਾਗੋ ਪੁਲਿਸ ਨੇ ਦੱਸਿਆ ਕਿ ਨੰਦੇਪੂ ਨੂੰ ਐਤਵਾਰ ਰਾਤ ਸਾਊਥ ਸਾਈਡ ਦੇ ਪ੍ਰਿੰਸਟਨ ਪਾਰਕ ਵਿਚ ਲੁਟੇਰਿਆਂ ਨੇ ਗੋਲੀ ਮਾਰ ਦਿੱਤੀ ਸੀ। ਉਸ ਦੀ ਬਾਂਹ ਅਤੇ ਮੋਢੇ ਦੇ ਜੋੜ ਵਿਚ ਗੋਲੀ ਲੱਗੀ ਸੀ। ਉਦੋਂ ਅਚਾਨਕ 2 ਲੁਟੇਰੇ ਕਾਲੇ ਰੰਗ ਦੀ ਕਾਰ ਤੋਂ ਉਤਰੇ ਅਤੇ ਉਨ੍ਹਾਂ ਕੋਲ ਆ ਗਏ। ਲੁਟੇਰਿਆਂ ਨੇ ਦੋਵਾਂ ਨੂੰ ਬੰਦੂਕ ਦਿਖਾ ਕੇ ਉਨ੍ਹਾਂ ਤੋਂ ਕੀਮਤੀ ਸਾਮਾਨ ਦੀ ਮੰਗ ਕੀਤੀ।

ਸਾਮਾਨ ਦੇਣ ‘ਤੇ ਵੀ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ ਵਿਚ ਦਾਖ਼ਲ ਨੰਦੇਪੂ ਦੇ ਦੋਸਤ ਦੀ ਛਾਤੀ ਵਿਚ ਗੋਲੀ ਲੱਗੀ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ। ਫਿਲਹਾਲ ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

LEAVE A REPLY

Please enter your comment!
Please enter your name here