ਸਕੂਲ ਵਲੋਂ ਟੂਰ ‘ਤੇ ਗਏ ਵਿਦਿਆਰਥੀਆਂ ਨਾਲ ਵਾਪਰਿਆ ਹਾਦਸਾ, ਟਰੇਨ ਨਾਲ ਟਕਰਾਈ ਬੱਸ, 11 ਬੱਚਿਆਂ ਦੀ ਹੋਈ ਮੌਤ

0
2837

ਨਵੀਂ ਦਿੱਲੀ | ਬੰਗਲਾਦੇਸ਼ ਦੇ ਚਟਗਾਂਵ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਰੇਲਵੇ ਕਰਾਸਿੰਗ ‘ਤੇ ਇੱਕ ਮਿੰਨੀ-ਬੱਸ ਇੱਕ ਰੇਲ ਗੱਡੀ ਨਾਲ ਟਕਰਾ ਗਈ। ਟਰੇਨ ਦੀ ਲਪੇਟ ‘ਚ ਆਉਣ ਨਾਲ 7 ਵਿਦਿਆਰਥੀਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ ਤੇ ਪੰਜ ਜ਼ਖਮੀ ਹੋ ਗਏ।

ਮੀਡੀਆ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਨੂੰ ਮੀਰਸ਼ਰਾਈ ਉਪਜ਼ਿਲਾ ਵਿੱਚ ਵਾਪਰੀ ਜਦੋਂ ਇੱਕ ਕੋਚਿੰਗ ਸੈਂਟਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਲੈ ਕੇ ਜਾ ਰਹੀ ਇੱਕ ਮਿੰਨੀ ਬੱਸ ਢਾਕਾ ਜਾ ਰਹੀ ਪ੍ਰੋਵਤੀ ਐਕਸਪ੍ਰੈਸ ਰੇਲਗੱਡੀ ਨਾਲ ਟਕਰਾ ਗਈ।

ਮੀਰਸਰਾਏ ਥਾਣੇ ਦੇ ਇੰਚਾਰਜ ਕਬੀਰ ਹੁਸੈਨ ਨੇ ਦੱਸਿਆ ਕਿ ਹਾਦਸੇ ਵਿੱਚ ਮਰਨ ਵਾਲੇ 11 ਵਿਅਕਤੀਆਂ ਵਿੱਚੋਂ ਸੱਤ ਵਿਦਿਆਰਥੀ ਲਗਭਗ ਇੱਕੋ ਉਮਰ ਦੇ ਸਨ, ਜਦਕਿ ਬਾਕੀ ਚਾਰ ਅਧਿਆਪਕ ਸਨ। ਕਬੀਰ ਹੁਸੈਨ ਨੇ ਕਿਹਾ, “ਪ੍ਰੋਵਤੀ ਐਕਸਪ੍ਰੈਸ ਰੇਲਗੱਡੀ ਨਾਲ ਟਕਰਾਉਣ ਤੋਂ ਬਾਅਦ ਮਾਈਕ੍ਰੋਬਸ ਨੂੰ ਰੇਲਵੇ ਟਰੈਕ ‘ਤੇ ਕਈ ਸੌ ਮੀਟਰ ਘਸੀਟਦੀ ਚਲੀ ਗਈ।

 ਇਸ ਘਟਨਾ ‘ਚ ਬੱਸ ‘ਚ ਸਵਾਰ 11 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 5 ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਚਟਗਾਂਵ ਡਿਵੀਜ਼ਨਲ ਦਫ਼ਤਰ ਦੇ ਡਿਪਟੀ ਡਾਇਰੈਕਟਰ ਅਨੀਸੁਰ ਰਹਿਮਾਨ ਨੇ ਕਿਹਾ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੌਕੇ ਤੋਂ ਬਰਾਮਦ ਕਰ ਲਿਆ ਗਿਆ ਅਤੇ ਬਾਅਦ ਵਿੱਚ ਸ਼ਾਮ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ। ਜ਼ਖਮੀਆਂ ਨੂੰ ਚਟਗਾਂਵ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

LEAVE A REPLY

Please enter your comment!
Please enter your name here