ਆਮਿਰ ਖ਼ਾਨ ਨੂੰ ਸੌਂਪੀਆਂ ਇਤਿਹਾਸਕ ਪੁਸਤਕਾਂ, ਜਰਨੈਲ ਹਰੀ ਸਿੰਘ ਨਲੂਆ ‘ਤੇ ਫ਼ਿਲਮ ਬਣਾਉਣ ਦਾ ਸੁਝਾਅ

0
823

ਅੰਮ੍ਰਿਤਸਰ. ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਪਿਛਲੇ ਦਿਨ ਪ੍ਰਸਿੱਧ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ ‘ਤੇ ਫ਼ਿਲਮ ਬਣਾਉਣ ਬਾਰੇ ਮਸ਼ਹੂਰ ਅਭਿਨੇਤਾ ਅਤੇ ਡਾਇਰੈਕਟਰ-ਪ੍ਰਾਡਿਊਸਰ ਆਮਿਰ ਖ਼ਾਨ ਨੂੰ ਸੁਝਾਅ ਦਿੱਤਾ। ਸੁਝਾਅ ਤੋਂ ਬਾਅਦ ਹੁਣ ਇਕ ਕਦਮ ਹੋਰ ਅੱਗੇ ਵਧਾਉਂਦਿਆਂ ਆਮਿਰ ਖ਼ਾਨ ਨੂੰ ਸਰਦਾਰ ਨਲੂਆ ਦੇ ਇਤਿਹਾਸ ਨਾਲ ਸਬੰਧਿਤ ਕਿਤਾਬਾਂ ਭੇਟ ਕੀਤੀਆਂ ਗਈਆਂ ਹਨ।

Actor Aamir Khan with Dr. Roop Singh at Golden Temple, Amritsar

ਡਾ. ਰੂਪ ਸਿੰਘ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਅੰਮ੍ਰਿਤਸਰ ਦੇ ਇਕ ਸਮਝੌਤੇ ਸਬੰਧੀ ਕੁਝ ਦਿਨ ਪਹਿਲਾਂ ਮੁੰਬਈ ਗਏ ਸਨ। ਜਿੱਥੇ ਉਹਨਾਂ ਨੇ ਆਮਿਰ ਖ਼ਾਨ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਅੰਮ੍ਰਿਤਸਰ ਪਰਤ ਦੇ ਡਾ. ਰੂਪ ਸਿੰਘ ਨੇ ਦੱਸਿਆ ਕਿ 30 ਨਵੰਬਰ 2019 ਨੂੰ ਆਮਿਰ ਖ਼ਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸਨ। ਇਸ ਦੌਰਾਨ ਉਹਨਾਂ ਨੂੰ ਸਿੱਖ ਯੋਧੇ ਸਰਦਾਰ ਹਰੀ ਸਿੰਘ ਨਲੂਆ ਸਬੰਧੀ ਇਤਿਹਾਸਕ ਫ਼ਿਲਮ ਬਣਾਉਣ ਦਾ ਸੁਝਾਅ ਦਿੱਤਾ ਗਿਆ ਸੀ।
ਉਹਨਾਂ ਨੇ ਦੱਸਿਆ ਕਿ ਆਮਿਰ ਖ਼ਾਨ ਦਾ ਕਹਿਣਾ ਹੈ ਕਿ ਉਹ ਸਿੱਖ ਸੱਭਿਆਚਾਰ ਤੋਂ ਬੇਹੱਦ ਪ੍ਰਭਾਵਿਤ ਹਨ ਅਤੇ ਨਿਰਮਾਣ ਅਧੀਨ ਫ਼ਿਲਮ ਲਾਲ ਸਿੰਘ ਚੱਢਾ ‘ਚ ਸਿੱਖ ਕਿਰਦਾਰ ਨਿਭਾਉਂਦਿਆਂ ਉਹਨਾਂ ਨੂੰ ਮਾਣਮੱਤਾ ਅਨੁਭਵ ਹੋਇਆ ਹੈ। ਇਸੇ ਕਰਕੇ ਹੀ ਉਹਨਾਂ ਨੇ ਆਮਿਰ ਖ਼ਾਨ ਨੂੰ ਇਸ ਇਤਿਹਾਸਕ ਫ਼ਿਲਮ ਨੂੰ ਬਣਾਉਣ ਦਾ ਸੁਝਾਅ ਦਿੱਤਾ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।