ਜੰਮੂ-ਕਸ਼ਮੀਰ ‘ਚ ਇਕ ਘਰ ‘ਚੋਂ 6 ਲਾਸ਼ਾਂ ਮਿਲਣ ਤੋਂ ਬਾਅਦ ਫੈਲੀ ਸਨਸਨੀ, ਮਰਨ ਵਾਲਿਆਂ ‘ਚ ਔਰਤਾਂ ਤੇ ਬੱਚੇ ਵੀ ਸ਼ਾਮਲ

0
435

ਜੰਮੂ-ਕਸ਼ਮੀਰ | ਜੰਮੂ ਦੇ ਸਿਦਰਾ ਇਲਾਕੇ ‘ਚ ਇਕ ਹੀ ਪਰਿਵਾਰ ਦੇ 6 ਮੈਂਬਰ ਉਨ੍ਹਾਂ ਦੀ ਰਿਹਾਇਸ਼ ‘ਤੇ ਮ੍ਰਿਤਕ ਪਾਇਆ ਗਿਆ  ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਹੈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੇ ਦੱਸਿਆ ਕਿ ਬੁੱਧਵਾਰ ਨੂੰ ਇੱਥੇ ਇਕ ਪਰਿਵਾਰ ਦੇ 6 ਮੈਂਬਰ ਉਨ੍ਹਾਂ ਦੇ ਘਰ ‘ਚ ਸ਼ੱਕੀ ਹਾਲਾਤਾਂ ‘ਚ ਮ੍ਰਿਤਕ ਪਾਏ ਗਏ। ਮ੍ਰਿਤਕਾਂ ਦੀ ਪਛਾਣ ਸਕੀਨਾ ਬੇਗਮ, ਉਸ ਦੀਆਂ ਦੋ ਧੀਆਂ ਨਸੀਮਾ ਅਖਤਰ ਤੇ ਰੁਬੀਨਾ ਬਾਨੋ, ਪੁੱਤਰ ਜ਼ਫਰ ਸਲੀਮ ਅਤੇ ਦੋ ਰਿਸ਼ਤੇਦਾਰ ਹਬੀਬੁੱਲਾ ਪੁੱਤਰ ਨੂਰ-ਉਲ-ਹਬੀਬ ਤੇ ਫਾਰੂਕ ਪੁੱਤਰ ਸਜਾਦ ਅਹਿਮਦ ਵਜੋਂ ਹੋਈ ਹੈ।

ਸਿਦਰਾ ਇਲਾਕੇ ‘ਚ ਇਕ ਘਰ ‘ਚੋਂ ਦੋ ਲਾਸ਼ਾਂ ਮਿਲੀਆਂ ਹਨ, ਜਦਕਿ ਦੂਜੇ ਘਰ ‘ਚੋਂ ਚਾਰ ਲਾਸ਼ਾਂ ਮਿਲੀਆਂ ਹਨ। ਪੁਲਿਸ ਨੇ ਦੱਸਿਆ ਕਿ ਲਾਸ਼ਾਂ ਨੂੰ ਇੱਥੋਂ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਦੀਆਂ ਟੀਮਾਂ ਇਲਾਕੇ ਵਿੱਚ ਪਹੁੰਚ ਗਈਆਂ ਹਨ। ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਸਭ ਕੁਝ ਸਪੱਸ਼ਟ ਹੋਵੇਗਾ।