ਮਾਂ ਨੇ ਆਪਣੇ ਸਾਢੇ ਤਿੰਨ ਸਾਲ ਦੇ ਬੱਚੇ ਨੂੰ ਲਾਈ ਅੱਗ, ਪਤੀ ਨਾਲ ਅਕਸਰ ਰਹਿੰਦੀ ਸੀ ਲੜਾਈ

0
7550

ਲੁਧਿਆਣਾ |  ਪਤੀ ਨਾਲ ਝਗੜੇ ਕਾਰਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਮਾਂ ਨੇ ਆਪਣੇ ਸਾਢੇ ਤਿੰਨ ਸਾਲ ਦੇ ਬੱਚੇ ਨੂੰ ਅੱਗ ਲਗਾ ਦਿੱਤੀ। ਬੱਚਾ 50 ਫੀਸਦੀ ਸੜ ਗਿਆ। ਉਸ ਨੂੰ ਪਹਿਲਾਂ ਪਾਇਲ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਬੱਚੇ ਦੀ ਨਾਨੀ ਦੀ ਸ਼ਿਕਾਇਤ ’ਤੇ ਥਾਣਾ ਪਾਇਲ ਦੀ ਪੁਲੀਸ ਨੇ ਮਾਂ ਖ਼ਿਲਾਫ਼ ਇਰਾਦਾ-ਏ-ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਬੱਚੇ ਦੀ ਨਾਨੀ ਤੇ ਦੋਸ਼ੀ ਔਰਤ ਦੀ ਮਾਤਾ ਮਨਜੀਤ ਕੌਰ ਵਾਸੀ ਪਿੰਡ ਘੁਡਾਣੀ ਕਲਾਂ ਨੇ ਦੱਸਿਆ ਕਿ ਉਸ ਦੀ ਲੜਕੀ ਰੁਪਿੰਦਰ ਕੌਰ ਦਾ ਵਿਆਹ ਮਾਛੀਵਾੜਾ ਵਾਸੀ ਧਰਮਪਾਲ ਨਾਲ ਹੋਇਆ ਸੀ। ਉਸ ਦਾ ਸਾਢੇ ਤਿੰਨ ਸਾਲ ਦਾ ਬੇਟਾ ਹੈ ਜੋ ਆਪਣੀ ਮਾਂ ਨਾਲ ਰਹਿੰਦਾ ਹੈ। ਪਤੀ ਨਾਲ ਝਗੜੇ ਕਾਰਨ ਰੁਪਿੰਦਰ ਕੌਰ ਆਪਣੇ ਨਾਨਕੇ ਘਰ ਰਹਿੰਦੀ ਹੈ। ਝਗੜੇ ਕਾਰਨ ਉਹ ਮਾਨਸਿਕ ਤੌਰ ‘ਤੇ ਵੀ ਪ੍ਰੇਸ਼ਾਨ ਰਹਿਣ ਲੱਗੀ। 2 ਸਤੰਬਰ ਨੂੰ ਸ਼ਾਮ 5 ਵਜੇ ਉਸ ਨੇ ਆਪਣੇ ਸਾਢੇ ਤਿੰਨ ਸਾਲ ਦੇ ਬੇਟੇ ਹਰਮਨ ਸਿੰਘ ਨੂੰ ਅੱਗ ਲਾ ਦਿੱਤੀ।

ਉਹ ਹਰਮਨ ਨੂੰ ਕਾਹਲੀ ਨਾਲ ਹਸਪਤਾਲ ਲੈ ਗਈ। ਹੁਣ ਉਹ 50 ਫੀਸਦੀ ਝੁਲਸਿਆ ਹੋਇਆ ਪੀਜੀਆਈ ਹਸਪਤਾਲ ਚੰਡੀਗੜ੍ਹ ਵਿਖੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਡੀਐਸਪੀ ਪਾਇਲ ਹਸਿਮਰਤ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਪੀਜੀਆਈ ਚੰਡੀਗੜ੍ਹ ਤੋਂ ਬੱਚੇ ਦੇ ਸੜੇ ਹੋਏ ਹਾਲਤ ਵਿੱਚ ਮਿਲਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਤਾਂ ਮਾਮਲਾ ਸਾਹਮਣੇ ਆਇਆ। ਬੱਚੇ ਦੀ ਨਾਨੀ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਦੋਸ਼ੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here