ਜਲੰਧਰ ‘ਚ ਕੋਰੋਨਾ ਨਾਲ ਹੋਈਆਂ 3 ਹੋਰ ਮੌਤ, 53 ਕੇਸ ਵੀ ਆਏ ਸਾਹਮਣੇ

0
789

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦੇ ਅੰਕੜੇ ਲਗਾਤਾਰ ਵੱਧਦੇ ਜਾ ਰਹੇ ਹਨ। ਬੁੱਧਵਾਰ ਨੂੰ ਕੋਰੋਨਾ ਨਾਲ 3 ਮੌਤਾਂ ਹੋਣ ਦੇ ਨਾਲ 53 ਹੋਰ ਮਾਮਲੇ ਸਾਹਮਣੇ ਆਏ ਹਨ। ਇਹਨਾਂ ਮਰੀਜਾਂ ਦੇ ਆਉਣ ਨਾਲ ਜਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 2660 ਹੋ ਗਈ ਹੈ। ਅੱਜ ਦੀਆਂ 3 ਮੌਤਾਂ ਤੋਂ ਬਾਅਦ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 70 ਹੋ ਗਈ ਹੈ। ਜਿਲ੍ਹੇ ਵਿਚ ਕੋਰੋਨਾ ਦੇ ਐਕਟਿਵ ਕੇਸ 650 ਤੋਂ ਪਾਰ ਹੋ ਗਏ ਹਨ।

ਅੱਜ ਆਏ ਮਰੀਜਾਂ ਦੇ ਇਲਾਕਿਆਂ ਦੀ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਆਈ ਹੈ। ਜਿਵੇਂ ਹੀ ਜਾਣਕਾਰੀ ਆਵੇਗੀ ਇੱਥੇ ਅਪਡੇਟ ਕਰ ਦਿੱਤੀ ਜਾਵੇਗੀ।

ਜ਼ਿਲ੍ਹੇ ਵਿਚ ਜਿੱਥੇ ਕੋਰੋਨਾ ਦੇ ਅੰਕੜੇ ਲਗਾਤਾਰ ਵੱਧ ਰਹੇ ਹਨ, ਉੱਥੇ ਹੀ ਕੋਰੋਨਾ ਨੂੰ ਹਰਾਉਣ ਵਾਲੀਆ ਦੀ ਗਿਣਤੀ ਵੀ ਵਧੇਰੇ ਹੈ। ਮੰਗਲਵਾਰ ਨੂੰ ਜ਼ਿਲ੍ਹੇ ਵਿਚ 73 ਹੋਰ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤੇ ਗਏ ਹਨ। ਹੁਣ ਜਲੰਧਰ ਵਿਚ ਕੁਲ 678 ਐਕਟਿਵ ਕੇਸ ਹੀ ਹਨ ਜੋ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ। ਸਿਹਤ ਵਿਭਾਗ ਦੀ ਰਿਪੋਰਟ ਮੁਤਾਬਿਕ ਜ਼ਿਲ੍ਹੇ ਵਿਚ ਕੁਲ 46,171 ਟੈਸਟ ਗਏ ਹਨ ਜਿਹਨਾਂ ਵਿਚੋਂ 42,461 ਰਿਪੋਰਟਾਂ ਨੈਗੇਟਿਵ ਆਈਆਂ ਹਨ। ਕੋਰੋਨਾ ਦੇ ਮਰੀਜਾਂ ਦੇ ਜੇਕਰ ਗੱਲ ਕਰੀਏ ਤਾਂ ਹੁਣ ਤੱਕ ਜਲੰਧਰ ਦੇ 2650 ਦੇ ਕਰੀਬ ਲੋਕ ਕੋਰੋਨਾ ਦੀ ਗ੍ਰਿਫਤ ਵਿਚ ਆਏ ਹਨ।

ਕਿਸ ਜਗ੍ਹਾ ਕਿੰਨੇ ਮਰੀਜ਼


ਸਿਵਲ ਹਸਪਤਾਲ – 88
ਸ਼ਾਹਕੋਟ – 16
ਲੁਧਿਆਣਾ – 12
ਚੰਡੀਗੜ੍ਹ – 3
ਕਪੂਰਥਲਾ – 3
ਮੈਰੀਟੋਰੀਅਸ – 187
ਹੋਮ ਕਵਾਰੰਟੀਨ – 109
ਮਿਲਟਰੀ ਹਸਪਤਾਲ – 13
ਬੀਐਸਐਫ – 44
ਪਟੇਲ – 10
ਐਨਐਚਐਸ – 13
ਕੈਪੀਟੌਲ – 11
ਜੌਹਲ ਹਸਪਤਾਲ – 6