Jalandhar : 248 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ, 4 ਮੌਤਾਂ

0
1104

ਜਲੰਧਰ . ਪੰਜਾਬ ‘ਚ ਕੋਰੋਨਾ ਵਾਇਰਸ ਦਾ ਅਸਰ ਘਟਣ ਦਾ ਨਾਂ ਨਹੀਂ ਲੈ ਰਿਹਾ। ਵੱਡੇ ਸ਼ਹਿਰਾਂ ਵਿੱਚ ਲਗਾਤਾਰ ਕੋਰੋਨਾ ਕੇਸ ਸਾਹਮਣੇ ਆ ਰਹੇ ਹਨ। ਸੋਮਵਾਰ ਨੂੰ ਜਲੰਧਰ ਵਿੱਚ 248 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਨਾਲ ਹੀ 4 ਲੋਕਾਂ ਦੀ ਮੌਤ ਦੀ ਵੀ ਖਬਰ ਹੈ।

ਸੋਮਵਾਰ ਦੇ ਪਾਜ਼ੀਟਿਵ ਕੇਸਾਂ ਵਿੱਚ ਕਰਤਾਰਪੁਰ ਦੇ ਪੀਐਨਬੀ ਬੈਂਕ ਦੇ ਕਰਮਚਾਰੀ, ਹੈਲਥ ਵਰਕਰ, ਡਾਕਟਰ ਸ਼ਾਮਿਲ ਹਨ।

ਜਲੰਧਰ ਸ਼ਹਿਰ ਦੇ ਐਲਡਿਕੋ ਗ੍ਰੀਨ ਅਪਾਰਟਮੈਂਟ ਦੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਵੀ ਕੋਰੋਨਾ ਦੀ ਚਪੇਟ ਵਿੱਚ ਆ ਗਏ ਹਨ। ਜਲੰਧਰ ਵਿੱਚ ਹੁਣ ਤੱਕ 6916 ਲੋਕਾਂ ਨੂੰ ਕੋਰੋਨਾ ਦੀ ਲਾਗ ਲੱਗ ਚੁੱਕੀ ਹੈ।

(Sponsored : ਜਲੰਧਰ ‘ਚ ਸੱਭ ਤੋਂ ਸਸਤੇ ਬੈਗ ਬਣਵਾਉਣ ਲਈ ਸੰਪਰਕ ਕਰੋ 99657-8001)

LEAVE A REPLY

Please enter your comment!
Please enter your name here